(ਰਾਮ ਸਰੂਪ ਪੰਜੋਲਾ) ਡਕਾਲਾ। ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਬਲਬੇੜਾ ਵਿਖੇ ਬਲਾਕ ਨਵਾਂ ਗਰਾਂਓ ਅਤੇ ਬਲਾਕ ਬਲਬੇੜਾ ਦੀ ਸਾਧ-ਸੰਗਤ ਵੱਲੋ ਬਲਾਕ ਪੱਧਰੀ ਨਾਮ ਚਰਚਾ ਕਰਕੇ ਮਾਲਕ ਦਾ ਗੁਣਗਾਨ ਗਾਇਆ ਗਿਆ। ਇਸ ਮੌਕੇ 85 ਮੈਂਬਰ ਸੁਰਿੰਦਰ ਸਿੰਘ ਬੀਬੀਪੁਰ ਵੱਲੋ ਸਾਧ-ਸੰਗਤ ਨਾਲ ਮਾਨਵਤਾ ਭਲਾਈ ਕੰਮਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ। Cold Water Stall
ਇਹ ਵੀ ਪੜ੍ਹੋ: WI vs PNG: ਟੀ20 ਵਿਸ਼ਵ ਕੱਪ ’ਚ ਅੱਜ ਵੈਸਟਇੰਡੀਜ਼ ਦਾ ਸਾਹਮਣਾ ਪਾਪੂਆ ਨਿਊ ਗਿਨੀ ਨਾਲ

ਇਸ ਮੌਕੇ ਉਨ੍ਹਾਂ ਕਿਹਾ ਕਿ ਸਾਧ-ਸੰਗਤ ਨੇ ਪੁਰਾ ਖਿਆਲ ਰੱਖਣਾ ਹੈ ਕਿ ਬਲਾਕ ਵਿਚ ਕੋਈ ਜ਼ਰੂਰਤਮੰਦ ਹੋਵੇ ਸਾਧ-ਸੰਗਤ ਨੇ ਉਸ ਦੀ ਜਿੰਨ੍ਹੀ ਹੋ ਸਕੇ ਮੱਦਦ ਜ਼ਰੂਰ ਕਰਨੀ ਹੈ, ਗਰਮੀ ਦੇ ਮੌਸਮ ਨੂੰ ਧਿਆਨ ’ਚ ਰੱਖਦੇ ਹੋਏ, ਸਾਧ-ਸੰਗਤ ਨੇ ਠੰਢੇ ਪਾਣੀ ਦੀ ਛਬੀਲ ਵੀ ਲਗਾਈ ਗਈ। ਇਸ ਮੌਕੇ ਸੁਰਿੰਦਰ ਸਿੰਘ ਬੀਬੀਪੁਰ, ਜਸਮੇਲ ਸਿੰਘ ਬਲਬੇੜਾ ਪ੍ਰੇਮੀ ਸੇਵਕ, ਸਵਰਨ ਸਿੰਘ ਰਾਮ ਨਗਰ, ਚੰਦ ਸਿੰਘ ਅਲੀਪੁਰ, ਭਰਪੂਰ ਸਿੰਘ ਪੰਜੋਲਾ,ਪ੍ਰਿੰਸ ਇੰਸਾਂ, ਹੰਸ ਰਾਜ, ਚੰਦ ਸਿੰਘ ਅਲੀਪੁਰ, ਸੀਸਪਾਲ ਇੰਸਾਂ ਆਦਿ ਸੇਵਾਦਾਰਾਂ ਹਾਜ਼ਰ ਸਨ। Cold Water Stall