(ਜਸਵੀਰ ਸਿੰਘ ਗਹਿਲ) ਲੁਧਿਆਣਾ। ਇੱਥੇ ਇੱਕ ਮੁਲਜ਼ਮ ਅਦਾਲਤ ’ਚ ਪੇਸ਼ੀ ਦੌਰਾਨ ਮੁਲਾਜ਼ਮ ਦੇ ਅੱਖਾਂ ’ਚ ਰੇਤ ਪਾ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਮੁਲਾਜ਼ਮ ਮੁਲਜ਼ਮ ਨੂੰ ਅਸਲਾ ਐਕਟ ਦੇ ਇੱਕ ਮਾਮਲੇ ’ਚ ਪੇਸ਼ੀ ’ਤੇ ਲੈ ਕੇ ਆਏ ਸਨ। ਥਾਣਾ ਡਵੀਜ਼ਨ ਨੰਬਰ- 7 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਹਰਜਾਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਾਹੁਲ ਕੁਮਾਰ ਅਤੇ ਉਦੇ ਸਿੰਘ ਦੇ ਖਿਲਾਫ ਥਾਣਾ ਬਸਤੀ ਜੋਧੇਵਾਲ ਵਿੱਚ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ। Ludhiana News
ਇਹ ਵੀ ਪੜ੍ਹੋ: Yuvraj Singh : ਇਸ ਬੱਲੇਬਾਜ਼ ਨੇ ਇੱਕ ਓਵਰ ’ਚ 39 ਦੌੜਾਂ ਬਣਾ ਕੇ ਤੋੜਿਆ ਯੁਵਰਾਜ ਦਾ ਰਿਕਾਰਡ
ਉਹ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਕਰਾਈਮ ਬਰਾਂਚ 2 ਵਿੱਚ ਲੈ ਕੇ ਆ ਰਹੇ ਸਨ ਤਾਂ ਰਾਹੁਲ ਕੁਮਾਰ ਨੇ ਰਸਤੇ ਵਿੱਚ ਗੱਡੀ ਦੇ ਅੰਦਰ ਹੀ ਹੱਥਕੜੀ ਖੋਲ੍ਹ ਲਈ। ਜਿਵੇਂ ਹੀ ਪੁਲਿਸ ਪਾਰਟੀ ਦੋਵਾਂ ਨੂੰ ਲੈ ਕੇ ਕ੍ਰਾਈਮ ਬਰਾਂਚ ਦੇ ਸਾਹਮਣੇ ਗੱਡੀ ਚੋਂ ਬਾਹਰ ਨਿਕਲੀ ਤਾਂ ਪਹਿਲੋਂ ਤੋਂ ਹੀ ਹੱਥਕੜੀ ਖੋਲੀ ਬੈਠੇ ਰਾਹੁਲ ਕੁਮਾਰ ਨੇ ਸੜਕ ’ਤੇ ਪਈ ਰੇਤ ਦੀ ਮੁੱਠੀ ਭਰ ਕੇ ਉਸਦੀਆਂ ਅੱਖਾਂ ਵਿੱਚ ਪਾਈ ਅਤੇ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਰਾਹੁਲ ਕੁਮਾਰ ਦੇ ਖਿਲਾਫ ਐਫਆਈਆਰ ਦਰਜ ਕਰਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।