ਕਰਫਿਊ ਦੌਰਾਨ ਹਰ ਘਰ ਨੂੰ ਜਗਦਾ ਰੱਖਣਾ ਸਾਡੀ ਜ਼ਿੰਮੇਵਾਰੀ : ਮੁਲਾਜ਼ਮ ਸ਼ਿਕਾਇਤ ਕੇਂਦਰ

ਸ਼ਿਕਾਇਤ ਕੇਂਦਰਾਂ ਵਿੱਚ ਨਹੀਂ ਹਨ ਸੇਫਟੀ ਕਿੱਟਾਂ

ਗੁਰੂਹਰਸਹਾਏ ( ਸੱਤਪਾਲ ਥਿੰਦ ) ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਅੰਦਰ ਲੱਗੇ ਕਰਫਿਊ ਦੌਰਾਨ ਜਿੱਥੇ ਸਿਹਤ ਵਿਭਾਗ ਤੇ ਪੰਜਾਬ ਪੁਲਿਸ ਵੱਲੋਂ ਬੜੀ ਤਨਦੇਹੀ ਨਾਲ ਆਪਣੀਅਾ ਜ਼ਿੰਮੇਵਾਰੀਆਂ ਨੂੰ ਨਿਭਾਇਆ ਜਾ ਰਿਹਾ ਹੈ , ਉੱਥੇ ਹੀ ਪੰਜਾਬ ਸਟੇਟ ਪਾਵਰ ਕਾਮ (ਬਿਜਲੀ ਬੋਰਡ) ਵੱਲੋਂ ਵੀ ਇਸ ਲੱਗੇ ਕਰਫਿਊ ਦੌਰਾਨ ਕੋਈ ਵੀ ਘਰ ਹਨ੍ਹੇਰੇ ਵਿੱਚ ਨਾ ਰਹੇ ਹਰ ਘਰ ਅੰਦਰ ਨਿਰ-ਵਿਘਨ ਬਿਜਲੀ ਸਪਲਾਈ ਚੱਲਦੀ ਰਹੇ ,ਬਿਜਲੀ ਬੋਰਡ ਦੇ ਦਫ਼ਤਰੀ ਕੰਮ ਚਾਹੇ ਬੰਦ ਨੇ ਪਰ ਬੋਰਡ ਵਲੋਂ ਬਣਾੲੇ ਸ਼ਿਕਾਇਤ ਕੇਂਦਰਾਂ ਦੇ ਕਾਮਿਆਂ ਵੱਲੋਂ ਅੱਜ ਵੀ ਇਸ ਮਹਾਂਮਾਰੀ ਵਿੱਚ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਅਾਪਣੀਅਾਂ ਡਿੳੂਟੀਅਾ ਨੂੰ ਤਨਦੁਹੀ ਨਾਲ ਨਿਭਾੲਿਅਾਂ ਜਾ ਰਿਹ ਹੈ ਤੇ ੲਿਸੇ ਹੀ ਤਰੵਾਂ ਗੁਰੂਹਰਸਹਾਏ ਅੰਦਰ ਬਣੇ ਸ਼ਿਕਾਇਤ ਕੇਂਦਰ ਦੇ ਮੁਲਾਜ਼ਮਾਂ ਵੱਲੋਂ ਸ਼ਹਿਰ ਤੇ ਆਸ – ਪਾਸ ਦੀਆਂ ਬਸਤੀਆਂ ਦੇ ਖਪਤਕਾਰਾਂ ਦੀ ਹਰ ਸਿਕਾੲਿਤ ਦਾ ਨਿਵਾਰਣ ਕੀਤਾ ਜਾ ਰਿਹਾ ਹੈ |

ਗੱਲਬਾਤ ਦੌਰਾਨ ਬਲਵੀਰ ਕੁਮਾਰ,ਬੋਧ ਰਾਜ ਲਾਈਨਮੈਨ,ਤੇ ਰਣਜੀਤ ਸਿੰਘ ਸਾਹਿਕ ਲਾਈਨਮੈਨ ਨੇ ਦੱਸਿਆ ਕਿ ਅਸੀਂ ਇਸ ਸ਼ਿਕਾਇਤ ਕੇਂਦਰ ਵਿੱਚ ਦਸ ਮੁਲਾਜ਼ਮ ਡਿਊਟੀ ਤੇ ਤਾਇਨਾਤ ਹਾਂ ਤੇ ਅਸੀਂ ਹਰ ਇਕ ਖਪਤਕਾਰ ਦੀ ਬਿਜਲੀ ਸਬੰਧੀ ਮੁਸ਼ਕਿਲ ਦਾ ਹੱਲ ਕਰਨ ਲਈ ਤਿਆਰ- ਬਰ ਤਿਆਰ ਰਹਿੰਦੇ ਹਾਂ | ਉਹਨਾਂ ਨੇ ੲਿਸ ਮਹਾਮਾਰੀ ਦੌਰਾਨ ਆਪਣੀ ਆ ਰਹੀ ਮੁਸ਼ਕਿਲ ਬਾਰੇ ਦੱਸਿਆ ਅਸੀਂ ਘਰ- ਘਰ ਜਾ ਕੇ ਕੰਮ ਕਰਨਾ ਹੁੰਦਾ ਹੈ ਪਰ ਸਾਨੂੰ ਸਰਕਾਰ ਵੱਲੋਂ ੲਿਸ ਮਹਾਂਮਾਰੀ ਦੌਰਾਨ ਬਚਾਅ ਦੇ ਲੲੀ ਸੇਫਟੀ ਕਿੱਟਾਂ ਨਹੀਂ ਦਿੱਤੀਆਂ ਗਈਆਂ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕੇ ਸਾਨੂੰ ਵੀ ਬਚਾਅ ਦੇ ਲਈ ਸੇਫਟੀ ਕਿੱਟਾਂ ਦਿੱਤੀਆਂ ਜਾਣ | ੳੁਹਨਾਂ ਕਿਹਾ ਕਿ ੲਿਸ ਸ਼ਿਕਾੲਿਤ ਕੇਂਦਰ ਵਿਚ ਸਾਡੇ ਨਾਲ ਬਸੰਤ ਸਿੰਘ ਲਾਈਨਮੈਨ,ਪਰਵਿੰਦਰ ਕੁਮਾਰ ਸਾਹਿਕ ਲਾਈਨਮੈਨ, ਵਿਕਰਮ ਕੁਮਾਰ ,ਜੋਗਿੰਦਰ ਪਾਲ ਤੇ ਰਵੀ ਭਾਰਤੀ ਹਨ ਜੋ ਕਿ ਅਸੀਂ ਸਾਰੇ ਹੀ ਸ਼ਹਿਰ ਵਾਸੀਆਂ ਦੀ ਸੇਵਾ ਲਈ ਇਸ ਮਹਾਮਾਰੀ ਦੌਰਾਨ ਚੌਵੀ ਘੰਟੇ ਹਾਜ਼ਰ ਹਾਂ ਤੇ ਗੁਰੂਹਰਸਹਾੲੇ ਦੇ ਹਰ ਘਰ ਨੂੰ ਜਗਦਾ ਰੱਖਣਾ ਸਾਡੀ ਜ਼ਿੰਮੇਵਾਰੀ ਹੈ |

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।