ਇਨ੍ਹਾਂ ਕਾਰਨਾਂ ਕਰਕੇ ਨਹੀਂ ਬਣੀ ਭਾਜਪਾ ਤੇ ਅਕਾਲੀ ਗਠਜੋੜ ਦੀ ਸਹਿਮਤੀ, ਜਾਣੋ

BJP Candidate
ਫਾਈਲ ਫੋਟੋ।

ਪੰਜਾਬ ’ਚ ਭਾਜਪਾ ਇਕੱਲਿਆਂ ਹੀ ਲੜੇਗੀ ਚੋਣ | Lok Sabha Elaction 2024

  • ਅਕਾਲੀ ਦਲ ਨਾਲ ਨਹੀਂ ਬਣਿਆ ਗਠਜੋੜ | Lok Sabha Elaction 2024

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਭਾਜਪਾ ਤੇ ਅਕਾਲੀ ਦਲ ਦੇ ਗਠਜੋੜ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ’ਚ ਦੋਵਾਂ ਪਾਰਟੀਆਂ ’ਚ ਕੋਈ ਗਠਜੋੜ ਨਹੀਂ ਬਣਿਆ। ਹੁਣ ਪੰਜਾਬ ’ਚ ਸਿਰਫ ਭਾਜਪਾ ਇਕੱਲਿਆਂ ਹੀ ਲੋਕ ਸਭਾ 2024 ਦੀਆਂ ਚੋਣਾਂ ਲੜੇਗੀ। ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸੁਨੀਲ ਜਾਖੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ’ਤੇ ਇੱਕ ਵੀਡੀਓ ਜਾਰੀ ਕਰਕੇ ਇਸ ਗੱਲ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਇਹ ਫੈਸਲਾ ਪੰਜਾਬ ਦੇ ਲੋਕਾਂ ਲਈ ਲਿਆ ਹੈ। (Lok Sabha Elaction 2024)

ਵੀਡੀਓ ਜਾਰੀ ਕਰਕੇ ਬੋਲੀ ਇਹ ਗੱਲ

ਸੁਨੀਲ ਜਾਖੜ ਵੱਲੋਂ ਜਾਰੀ ਇਸ ਵੀਡੀਓ ’ਚ ਕਿਹਾ ਗਿਆ ਹੈ ਕਿ ਭਾਰਤੀ ਲੋਕ ਪੰਜਾਬ ’ਚ ਲੋਕ ਸਭਾ ਚੋਣਾਂ ਇਕੱਲੇ ਲੜਨ ਜਾ ਰਹੇ ਹਨ। ਪਾਰਟੀ ਨੇ ਇਹ ਫੈਸਲਾ ਲੋਕਾਂ ਦੀ ਰਾਇ, ਪਾਰਟੀ ਵਰਕਰਾਂ ਦੀ ਰਾਏ, ਆਗੂਆਂ ਦੀ ਰਾਇ ਨੂੰ ਵੇਖਦਿਆਂ ਲਿਆ ਹੈ ਤੇ ਫਿਰ ਇਹ ਫੈਸਲਾ ਪੰਜਾਬ ਦੇ ਨੌਜਵਾਨਾਂ, ਕਿਸਾਨਾਂ, ਪੰਜਾਬ ਦੇ ਵਪਾਰੀਆਂ, ਮਜਦੂਰਾਂ ਤੇ ਹਰ ਕਿਸੇ ਦੇ ਭਵਿੱਖ ਲਈ ਲਿਆ ਗਿਆ ਹੈ। ਕਿਉਂਕਿ ਪ੍ਰਧਾਨ ਮੰਤਰੀ ਮੋਦੀ ਦੇ ਕਾਰਜਕਾਲ ’ਚ ਭਾਜਪਾ ਨੇ ਪੰਜਾਬ ’ਚ ਜਿੰਨਾ ਕੰਮ ਕੀਤਾ ਹੈ, ਉਹ ਕਿਸੇ ਨੇ ਨਹੀਂ ਕੀਤਾ। (Lok Sabha Elaction 2024)

ਬ੍ਰਾਜੀਲ ‘ਚ ਭਾਰੀ ਮੀਂਹ, 27 ਲੋਕਾਂ ਦੀ ਮੌਤ

ਕਿਸਾਨਾਂ ’ਤੇ ਜਾਖੜ ਨੇ ਬੋਲੀ ਇਹ ਗੱਲ | Lok Sabha Elaction 2024

ਜਾਖੜ ਨੇ ਕਿਹਾ ਕਿ ਪਿਛਲੇ 10 ਸਾਲਾਂ ’ਚ ਕਿਸਾਨਾਂ ਦੀਆਂ ਫਸਲਾਂ ਦਾ ਹਰ ਦਾਣਾ ਘੱਟੋ-ਘੱਟ ਸਮਰਥਨ ਮੁੱਲ ’ਤੇ ਚੁੱਕਿਆ ਗਿਆ ਹੈ। ਕਿਸਾਨਾਂ ਦੀਆਂ ਫਸਲਾਂ ਦੀ ਅਦਾਇਗੀ ਇੱਕ ਹਫਤੇ ’ਚ ਕਰ ਦਿੱਤੀ ਗਈ ਹੈ। ਪੀਐਮ ਮੋਦੀ ਦੀ ਅਗਵਾਈ ਵਿੱਚ ਕਰਤਾਰਪੁਰ ਸਿੰਘ ਲਾਂਘਾ ਵੀ ਖੋਲ੍ਹਿਆ ਗਿਆ। ਅਸੀਂ ਭਵਿੱਖ ’ਚ ਵੀ ਪੰਜਾਬ ਦੇ ਉੱਜਵਲ ਭਵਿੱਖ ਲਈ ਇਹ ਫੈਸਲਾ ਲਿਆ ਹੈ। ਮੈਨੂੰ ਭਰੋਸਾ ਹੈ ਕਿ ਪੰਜਾਬ ਦੇ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਵੋਟ ਦੇ ਕੇ ਦੇਸ਼ ਦੀ ਤਰੱਕੀ ’ਚ ਸਾਥ ਦੇਣਗੇ। (Lok Sabha Elaction 2024)

2019 ’ਚ ਦੋਵਾਂ ਨੇ ਮਿਲ ਕੇ ਲੜੀਆਂ ਸਨ ਚੋਣਾਂ | Lok Sabha Elaction 2024

ਅਕਾਲੀ ਦਲ ਨੇ 2019 ਦੀਆਂ ਲੋਕ ਸਭਾ ਚੋਣਾਂ ਭਾਜਪਾ ਨਾਲ ਐੱਨਡੀਏ ’ਚ ਰਹਿ ਕੇ ਲੜੀਆਂ ਸਨ, ਪਰ 2020-21 ਦੇ ਕਿਸਾਨ ਅੰਦੋਲਨ ਦੌਰਾਨ ਦੋਵਾਂ ਪਾਰਟੀਆਂ ’ਚ ਟਕਰਾਅ ਵਧ ਗਿਆ, ਜਿਸ ਤੋਂ ਬਾਅਦ ਅਕਾਲੀ ਦਲ ਨੇ ਆਪਣਾ ਦੋ ਦਹਾਕਿਆਂ ਤੋਂ ਵੀ ਵੱਧ ਪੁਰਾਣਾ ਤੋੜ-ਵਿਛੋੜਾ ਕਰ ਲਿਆ। ਇਸ ਦਾ ਅਸਰ ਵਿਧਾਨ ਸਭਾ ਚੋਣਾਂ ’ਚ ਵੇਖਣ ਨੂੰ ਮਿਲਿਆ। ‘ਆਪ’ ਨੇ ਪੰਜਾਬ ਵਿਧਾਨ ਸਭਾ ਚੋਣਾਂ ’ਚ ਇਤਿਹਾਸਕ ਜਿੱਤ ਦਰਜ ਕੀਤੀ ਤੇ 117 ਵਿਧਾਨ ਸਭਾ ਸੀਟਾਂ ’ਚੋਂ 92 ’ਤੇ ਆਪਣਾ ਕਬਜ਼ਾ ਕੀਤਾ। (Lok Sabha Elaction 2024)