31 ਜਨਵਰੀ ਤੱਕ ਕੂੜੇ ਦਾ ਢੇਰ ਹਟਾਇਆ ਜਾਵੇਗਾ: ਲਖਵੀਰ ਰਾਏ
(ਅਨਿਲ ਲੁਟਾਵਾ)ਫ਼ਤਹਿਗੜ੍ਹ ਸਾਹਿਬ। ਸਰਹਿੰਦ ਸ਼ਹਿਰ ਵਾਸੀਆਂ ਵੱਲੋਂ ਚੋਏ ਦੇ ਨੇੜੇ ਕੂੜੇ ਦੇ ਵੱਡੇ ਢੇਰ ਚਕਵਾਉਣ ਦੇ ਲਈ ਲਗਾਇਆ ਗਿਆ ਧਰਨਾ ਅੱਜ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਦੇ ਭਰੋਸੇ ਉਪਰੰਤ ਖ਼ਤਮ ਕਰ ਦਿੱਤਾ ਗਿਆ। ਵਿਧਾਇਕ ਲਖਵੀਰ ਸਿੰਘ ਰਾਏ ਧਰਨਾਕਾਰੀਆਂ ਕੋਲ ਪਹੁੰਚੇ ਅਤੇ ਸ਼ਹਿਰ ਵਾਸੀਆਂ ਦੀ ਸਮੱਸਿਆਵਾਂ ਨੂੰ ਸੁੁਣਿਆ। ਇਸ ਮੌਕੇ ਵਿਧਾਇਕ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਇਸ ਕੂੜੇ ਦੇ ਢੇਰਾਂ ਕਾਰਨ ਸ਼ਹਿਰ ਵਾਸੀਆਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਦੀ ਸਰਕਾਰ ਵੱਲੋਂ ਇਸ ਨੂੰ ਖ਼ਤਮ ਕਰਨ ਦੇ ਲਈ ਯਤਨ ਜਾਰੀ ਹਨ। ਜਲਦ ਹੀ ਇਸ ਦਾ ਟੈਂਡਰ ਕਰਵਾ ਕੇ ਇਸ ਨੂੰ ਹਟਾਇਆ ਜਾਵੇਗਾ। ਉਨ੍ਹਾਂ ਕਿਹਾ ਕਿ 31 ਜਨਵਰੀ 2023 ਤੱਕ ਇਸ ਨੂੰ ਬਿਲਕੁੁਲ ਖ਼ਤਮ ਕਰ ਦਿੱਤਾ ਜਾਵੇਗਾ। ( Pile Of Garbage)
ਇਸ ਮੌਕੇ ਗੁੁਰਵਿੰਦਰ ਸਿੰਘ ਸੋਹੀ, ਸੁੁਸ਼ੀਲ ਜਲੋਟਾ, ਵਿਜੇ ਪਾਠਕ, ਸਾਬਕਾ ਕੌਸਲਰ ਅਜੈਬ ਸਿੰਘ, ਹਰਪਾਲ ਸਿੰਘ ਪਾਲਾ, ਰਜਿੰਦਰ ਗੋਗੀ, ਬਿੰਨੀ, ਰਾਜੇਸ਼ ਕੁੁਮਾਰ ਸ਼ਾਲੁੁ, ਬਲਬੀਰ ਸਿੰਘ ਬੀਰਾ, ਹਰਵਿੰਦਰ ਬੱਬਲ, ਸਾਬਕਾ ਚੇਅਰਮੈਂਨ ਬਲਜੀਤ ਭੂੱਟਾ, ਨਿਰਮਲ ਦਾਸ ਨਿੰਮਾ, ਹੈਪੀ, ਸੰਜੀਵ ਦੀਪੂ, ਫੋਜੀ ਗੁੁਰਦਾਸ ਸਿੰਘ, ਤਾਰੂ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ ਲਾਲੀ, ਪਵਨ ਸ਼ਰਮਾ, ਮਨੀ ਟੰਡਨ, ਨਵੀਨ ਕਪੂਰ, ਆਪ ਯੂਥ ਆਗੂ ਦੀਪਕ ਬਾਤਿਸ਼, ਅਸੀਸ਼ ਅੱਤਰੀ, ਐਡਵੋਕੇਟ ਗੌਰਵ ਅਰੋੜਾ,ਜਸਵੀਰ ਬੰਟੀ ਸੈਣੀ, ਮਾਨਵ ਟਿਵਾਣਾ, ਨਗਰ ਕੌਂਸਲ ਈ. ਓ. ਗੁੁਰਬਖਸ਼ੀਸ ਸਿੰਘ, ਰੌਬਿਨ ਜਲੋਟਾ, ਸੁੁਪਰੀਡੈਂਟ ਰਜਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ