IPL 2024 : ਚੋਣਾਂ ਕਾਰਨ 2 ਗੇੜਾਂ ’ਚ ਜਾਰੀ ਹੋਵੇਗਾ IPL ਸ਼ਡਿਊਲ, ਫਾਈਨਲ ਦੀ ਤਾਰੀਖ ਤੈਅ ਨਹੀਂ

IPL 2024

ਧੂਮਲ ਨੇ ਕਿਹਾ, 22 ਮਾਰਚ ਤੋਂ ਸ਼ੁਰੂਆਤ ਸੰਭਵ | IPL 2024

ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ 2024) ਦਾ ਸ਼ਡਿਊਲ ਦੋ ਗੇੜਾਂ ’ਚ ਜਾਰੀ ਕੀਤਾ ਜਾਵੇਗਾ। ਲੀਗ ਗਵਰਨਿੰਗ ਕੌਂਸਲ ਦੇ ਚੇਅਰਮੈਨ ਅਰੁਣ ਧੂਮਲ ਨੇ ਕਿਹਾ ਹੈ ਕਿ ਆਮ ਚੋਣਾਂ ਹੋਣ ਵਾਲੀਆਂ ਹਨ। ਅਜਿਹੇ ’ਚ ਅਸੀਂ ਕੁਝ ਮੈਚਾਂ ਦੀਆਂ ਤਰੀਕਾਂ ਪਹਿਲਾਂ ਜਾਰੀ ਕਰਾਂਗੇ। ਬਾਕੀ ਮੈਚਾਂ ਦੀਆਂ ਤਰੀਕਾਂ ਦਾ ਐਲਾਨ ਕੁਝ ਦਿਨਾਂ ਬਾਅਦ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟੂਰਨਾਮੈਂਟ 22 ਮਾਰਚ ਨੂੰ ਚੇਨਈ ’ਚ ਸ਼ੁਰੂ ਹੋਣ ਦੀ ਯੋਜਨਾ ਹੈ, ਹਾਲਾਂਕਿ ਫਾਈਨਲ ਦੀ ਤਰੀਕ ਤੈਅ ਨਹੀਂ ਕੀਤੀ ਗਈ ਹੈ। ਚੇਨਈ ਸੁਪਰ ਕਿੰਗਜ ਮੌਜ਼ੂਦਾ ਚੈਂਪੀਅਨ ਹੈ ਅਤੇ ਚੇਨਈ ਐਮਏ ’ਚ ਪਹਿਲਾ ਮੈਚ ਖੇਡ ਕੇ ਆਪਣੇ ਈਵੈਂਟ ਦੀ ਸ਼ੁਰੂਆਤ ਕਰੇਗੀ। ਚਿਦੰਬਰਮ ਸਟੇਡੀਅਮ ’ਚ ਇਸ ਦੀ ਸ਼ੁਰੂਆਤ ਹੋਵੇਗੀ। ਪੂਰਾ ਟੂਰਨਾਮੈਂਟ ਭਾਰਤ ’ਚ ਹੀ ਖੇਡਿਆ ਜਾਵੇਗਾ। ਇਸ ਵਾਰ ਫਾਈਨਲ 26 ਮਈ ਨੂੰ ਹੋਣ ਦੀ ਸੰਭਾਵਨਾ ਹੈ ਕਿਉਂਕਿ ਲੀਗ ਤੋਂ ਕੁਝ ਦਿਨ ਬਾਅਦ ਹੀ ਟੀ-20 ਵਿਸ਼ਵ ਕੱਪ 1 ਜੂਨ ਤੋਂ ਸ਼ੁਰੂ ਹੋਵੇਗਾ। (IPL 2024)

ਆਪ ਉਮੀਦਵਾਰ ਨੂੰ ਸੁਪਰੀਮ ਕੋਰਟ ਨੇ ਮੇਅਰ ਐਲਾਨਿਆ

2014 ਤੇ 2009 ’ਚ ਵੀ ਵਿਦੇਸ਼ਾਂ ’ਚ ਹੋਏ ਸਨ ਮੁਕਾਬਲੇ | IPL 2024

ਇਹ ਪਹਿਲੀ ਵਾਰ ਨਹੀਂ ਹੈ ਕਿ ਆਮ ਚੋਣਾਂ ਕਾਰਨ ਇੰਡੀਅਨ ਲੀਗ ਦਾ ਪ੍ਰੋਗਰਾਮ ਪ੍ਰਭਾਵਿਤ ਹੋਇਆ ਹੈ। ਇਸ ਤੋਂ ਪਹਿਲਾਂ 2019, 2014 ਅਤੇ 2009 ਦੇ ਸੀਜਨ ’ਚ ਚੋਣਾਂ ਨੂੰ ਧਿਆਨ ’ਚ ਰੱਖ ਕੇ ਸ਼ਡਿਊਲ ਤਿਆਰ ਕੀਤਾ ਗਿਆ ਸੀ। ਇਹ ਟੂਰਨਾਮੈਂਟ ਭਾਰਤ ’ਚ 2019 ’ਚ ਚੋਣਾਂ ਤੋਂ ਬਾਅਦ ਆਯੋਜਿਤ ਕੀਤਾ ਗਿਆ ਸੀ। ਜਦੋਂ ਕਿ 2014 ਦੇ ਅੱਧੇ ਸੰਸਕਰਨ ਯੂਏਈ ’ਚ ਹੋਏ ਸਨ। 2009 ’ਚ, ਪੂਰੇ ਆਈਪੀਐਲ ਦਾ ਆਯੋਜਨ ਦੱਖਣੀ ਅਫਰੀਕਾ ’ਚ ਹੋਇਆ ਸੀ। (IPL 2024)

ਵਿਦੇਸ਼ੀ ਖਿਡਾਰੀ ਵੀ ਫਾਈਨਲ ਤੱਕ ਭਾਰਤ ’ਚ ਹੀ ਰਹਿਣਗੇ | IPL 2024

ਆਈਪੀਐਲ ਤੋਂ ਪਹਿਲਾਂ ਹੀ ਸਾਰੇ ਦੇਸ਼ਾਂ ਦੇ ਕ੍ਰਿਕੇਟ ਬੋਰਡਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਖਿਡਾਰੀ ਫਾਈਨਲ ਤੱਕ ਖੇਡਣ ਲਈ ਉਪਲਬਧ ਹੋਣਗੇ। ਅਜਿਹੇ ’ਚ ਬਾਕੀ ਟੀਮ ਦੇ ਖਿਡਾਰੀਆਂ ਨੂੰ ਵੀ ਇਕੱਠੇ ਤਿਆਰੀ ਕਰਨ ਲਈ ਘੱਟ ਸਮਾਂ ਮਿਲੇਗਾ। ਜਿਹੜੀਆਂ ਟੀਮਾਂ ਪਲੇਆਫ ’ਚ ਨਹੀਂ ਪਹੁੰਚ ਸਕੀਆਂ, ਉਨ੍ਹਾਂ ਦੇ ਖਿਡਾਰੀ 26 ਮਈ ਤੋਂ ਪਹਿਲਾਂ ਰਾਸ਼ਟਰੀ ਟੀਮ ’ਚ ਜ਼ਰੂਰ ਸ਼ਾਮਲ ਹੋ ਸਕਦੇ ਹਨ।

5 ਦਿਨ ਪਹਿਲਾਂ ਖਤਮ ਹੋਵੇਗਾ ਵੀਪੀਐੱਲ | IPL 2024

ਆਈਪੀਐੱਲ ਤੋਂ ਪਹਿਲਾਂ ਮਹਿਲਾ ਪ੍ਰੀਮੀਅਰ ਲੀਗ (ਵੀਪੀਐੱਲ) ਦਾ ਫਾਈਨਲ ਵੀ ਹੋਵੇਗਾ। ਟੂਰਨਾਮੈਂਟ ਦਾ ਫਾਈਨਲ 17 ਮਾਰਚ ਨੂੰ ਹੋਵੇਗਾ। 5 ਦਿਨਾਂ ਬਾਅਦ ਵੀ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਹਨ। ਸਾਰੇ ਮੈਚ 2 ਸ਼ਹਿਰਾਂ ਬੈਂਗਲੁਰੂ ਅਤੇ ਦਿੱਲੀ ’ਚ ਹੋਣਗੇ ਪਰ ਸਾਰੀਆਂ 10 ਟੀਮਾਂ ਦੇ ਮੈਚ 10 ਵੱਖ-ਵੱਖ ਸਟੇਡੀਅਮਾਂ ’ਚ ਹੋਣਗੇ। ਮੁੰਬਈ ਇੰਡੀਅਨਜ ਪਿਛਲੇ ਟੂਰਨਾਮੈਂਟ ਦੀ ਡਿਫੈਂਡਿੰਗ ਚੈਂਪੀਅਨ ਹੈ। (IPL 2024)