ਸਾਡੇ ਨਾਲ ਸ਼ਾਮਲ

Follow us

18.3 C
Chandigarh
Tuesday, January 20, 2026
More
    Home Breaking News ਬਲਾਸਟ ਹੋਣ ਨਾਲ...

    ਬਲਾਸਟ ਹੋਣ ਨਾਲ ਮਾਡਲ ਟਾਊਨ ਐਕਸਟੈਂਸ਼ਨ ਦਹਿਲਿਆ

    ਇੱਕ ਨੌਕਰਾਣੀ ਸਣੇ ਮਕਾਨ ਮਾਲਕ ਦੀ ਬੇਟੀ ਤੇ 5 ਸਾਲਾ ਬੇਟਾ ਗੰਭੀਰ ਜਖਮੀ | Ludhiana News

    ਲੁਧਿਆਣਾ (ਜਸਵੀਰ ਸਿੰਘ ਗਹਿਲ)। Ludhiana News: ਬਲਾਸਟ ਹੋਣ ਨਾਲ ਲੁਧਿਆਣਾ ਦਾ ਮਾਡਨ ਟਾਊਨ ਐਕਸਟੈਂਸਨ ਇਲਾਕਾ ਦਹਿਲ ਗਿਆ। ਇਸ ਬਲਾਸਟ ’ਚ ਦੋ ਨੌਕਰਾਣੀਆਂ ਸਣੇ ਮਕਾਨ ਮਾਲਕ ਦਾ ਪੁੱਤਰ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ। ਜਿਸ ਨੂੰ ਮੁਢਲੀ ਸਹਾਇਤਾ ਉਪਰੰਤ ਦਿੱਲੀ ਰੈਫ਼ਰ ਕਰ ਦਿੱਤਾ ਗਿਆ ਹੈ। ਇਹ ਹਾਦਸਾ ਸਚਿਨ ਗੈਲਰੀ ਦੇ ਮਾਲਕ ਸਚਿਨ ਕਾਲੜਾ ਦੇ ਮਾਡਨ ਟਾਊਨ ਐਕਸਟੈਂਸਨ ਇਲਾਕਾ ਬਲਾਕ ਡੀ ’ਚ ਸਥਿੱਤ ਘਰ ਵਾਪਰਿਆ। ਜਿਸ ਕਾਰਨ ਪੂਰੇ ਮਾਡਨ ਟਾਊਨ ਐਕਸਟੈਂਸਨ ਇਲਾਕੇ ਦੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਕਿਉਂਕਿ ਧਮਾਕਾ ਬਹੁਤ ਜੋਰ ਨਾਲ ਹੋਇਆ ਸੀ।

    Read This : INDW Vs PAKW: ਮਹਿਲਾ ਟੀ20 ਵਿਸ਼ਵ ਕੱਪ ’ਚ ਅੱਜ ਭਾਰਤ ਦਾ ਸਾਹਮਣਾ ਪਾਕਿਸਤਾਨ ਨਾਲ

    ਜਿਸ ਕਾਰਨ ਮਕਾਨ ਦੀ ਗਰਾਊਂਡ ਫਲੋਰ ਦੇ ਕਮਰਿਆਂ ਦੀ ਖਿੜਕੀਆਂ ਦੇ ਸ਼ੀਸ਼ੇ ਵੀ ਟੁੱਟ ਗਏ। ਘਟਨਾਂ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਾਡਲ ਟਾਊਨ ਦੇ ਐਸਐਚਓ ਅਵਨੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਕੇ ਜਾਂਚ ਆਰੰਭ ਦਿੱਤੀ ਤੇ ਜਾਂਚ ਲਈ ਫੋਰੈਂਸ਼ਿਕ ਟੀਮ ਨੂੰ ਵੀ ਬੁਲਾਇਆ ਗਿਆ। ਜਿੰਨ੍ਹਾਂ ਵੱਲੋਂ ਦੇਰ ਰਾਤ ਤੱਕ ਜਾਂਚ ਜਾਰੀ ਸੀ। ਪਰਿਵਾਰਕ ਮੈਂਬਰ ਮੁਤਾਬਕ ਬੇਟਾ ਅਨਾਰ ਚਲਾਉਣ ਲੱਗਾ ਸੀ, ਇਸ ਦੌਰਾਨ ਨਜ਼ਦੀਕ ਹੀ ਪਏ ਪਟਾਖਿਆ ਨੂੰ ਅੱਗ ਲੱਗ ਗਈ ਤੇ ਇਹ ਹਾਦਸਾ ਵਾਪਰ ਗਿਆ। ਜਦਕਿ ਘਟਨਾਂ ਸਥਾਨ ’ਤੇ ਜਾਂਚ ਕਰਨ ਪਹੁੰੰਚੇ ਏਸੀਪੀ ਅਕਸ਼ਿਤ ਜੈਨ ਨੇ ਦੱਸਿਆ ਕਿ ਘਟਨਾ ਸਥਾਨ ’ਤੇ ਪਟਾਖਿਆ ਦਾ ਇੱਕ ਡੱਬਾ ਅਧ-ਸੜਿਆ ਹੋਇਆ ਮਿਲਿਆ ਹੈ।

    ਉਨ੍ਹਾਂ ਕਿਹਾ ਕਿ ਮੌਕੇ ਦੇ ਹਾਲਾਤਾਂ ਤੋਂ ਜਾਪ ਰਿਹਾ ਹੈ ਕਿ ਜਿਵੇਂ ਕੋਈ ਵੱਡਾ ਧਮਾਕਾ ਹੋਇਆ ਹੋਵੇ, ਅਸਲ ਕਾਰਨਾਂ ਸਬੰਧੀ ਜਾਂਚ ਮੁਕੰਮਲ ਹੋਣ ’ਤੇ ਹੀ ਕੁੱਝ ਕਿਹਾ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਇਸ ਧਮਾਕੇ ’ਚ 5 ਸਾਲ ਦਾ ਭਾਵਿਨ ਗੰਭੀਰ ਰੂਪ ’ਚ ਜਖ਼ਮੀ ਹੋਇਆ ਹੈ। ਕਿਉਂਕਿ ਉਸਦਾ ਚਿਹਰਾ, ਗਰਦਨ ਤੇ ਬਾਹਾਂ ਬੁਰੀ ਤਰ੍ਹਾਂ ਸੜ ਗਈਆਂ ਹਨ। ਜਿਸ ਕਰਕੇ ਉਸਨੇ ਸਥਾਨਕ ਇੱਕ ਹਸਪਤਾਲ ਤੋਂ ਮੁਢਲੀ ਸਹਾਇਤਾ ਦਿਵਾ ਕੇ ਪਰਿਵਾਰਕ ਮੈਂਬਰ ਦਿੱਲੀ ਲੈ ਕੇ ਚਲੇ ਗਏ ਹਨ। ਇਸ ਤੋਂ ਇਲਾਵਾ ਇੱਕ 11 ਸਾਲ ਦੀ ਦਿਵਾਂਸੀ ਤੇ ਘਰ ’ਚ ਕੰਮ ਕਰਦੀ ਇੱਕ ਮਹਿਲਾ ਵੀ ਜਖ਼ਮੀ ਹੋਈ ਹੈ। Ludhiana News

    LEAVE A REPLY

    Please enter your comment!
    Please enter your name here