ਧਰਨੇ ਦੌਰਾਨ ਅਕਾਲੀ ਆਗੂ ਸੰਨੀ ਢਿੱਲੋਂ ਤੇ ਆਈਡੀਪੀ ਨੇਤਾ ਨੇ ਪਰਿਵਾਰ ਵਾਲਿਆਂ ਨੂੰ ਦਿੱਤਾ ਸਮਰਥਨ
ਗਿੱਦੜਬਾਹਾ | ਪਿੰਡ ਰਾਏੇਕੇ ਕਲਾਂ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਤੋਂ ਬਆਦ ਗਿੱਦੜਬਾਹਾ ਪੁਲਿਸ ਵੱਲੋਂ ਕਥਿਤ ਦੋਸ਼ੀ ਮਾਸਟਰ ਨੂੰ ਗ੍ਰਿਫ਼ਤਾਰੀ ਦੀ ਮੰਗ ਕਰਦੇ ਹੋਏ ਮ੍ਰਿਤਕ ਨੌਜਵਾਨ ਦੀ ਲਾਸ਼ ਸਿਹਰ ਦੇ ਹੁਸਨਰ ਚੌਕ ਵਿੱਚ ਰੱਖ ਕੇ ਪਰਿਵਾਰ ਅਤੇ ਪਿੰਡ ਵਾਸੀਆ ਵੱਲੋਂ ਧਰਨਾ ਲਾਇਆ ਗਿਆ ਇਸ ਮੌਕੇ ਪਰਿਵਾਰ ਵਾਲਿਆਂ ਵੱਲੋਂ ਥਾਣੇ ‘ਚ ਉਹਨਾਂ ਦੀ ਸੁਣਵਾਈ ਨਾ ਕਰਨ ਦੇ ਗੰਭੀਰ ਦੋਸ਼ ਲਾਏ ਪਰਿਵਾਰ ਵਾਲਿਆਂ ਵੱਲੋਂ ਉਕਤ ਮਾਸਟਰ ਨੂੰ ਜਿੰਮੇਵਾਰ ਦੱਸਦੇ ਹੋਏ ਉਸ ਨੂੰ ਗ੍ਰਿਫਤਾਰ ਕਰਨ ਤੋਂ ਬਆਦ ਹੀ ਧਰਨਾ ਚੁੱਕਣ ਦੀ ਜਿੱਦ ਰੱਖੀ ਇਸ ਤੋਂ ਬਆਦ ਥਾਣਾ ਗਿੱਦੜਬਾਹਾ ਪੁਲਿਸ ਦੇ ਐਸਐਚਓ ਜਸਵੀਰ ਸਿੰਘ ਨੇ ਮਾਸਟਰ ਨੂੰ ਗ੍ਰਿਫਤਾਰ ਕਰ ਲੈਣ ਅਤੇ ਕਾਰ ਨੂੰ ਥਾਣੇ ਵਿੱਚ ਬੰਦ ਕਰਨ ਦੀ ਗੱਲ ਆਖੀ ਪਰਿਵਾਰ ਵਾਲਿਆਂ ਵੱਲੋਂ ਥਾਣੇ ਵਿੱਚ ਜਾ ਕੇ ਕਥਿਤ ਦੋਸ਼ੀ ਮਾਸਟਰ ਦੀ ਗ੍ਰਿਫਤਾਰੀ ਦੀ ਤਸੱਲੀ ਕੀਤੀ ਤੇ ਨਾਇਬ ਤਹਿਸੀਲਦਾਰ ਮੈਡਮ ਚਰਨਜੀਤ ਕੌਰ ਦੇ ਭਰੋਸੇ ‘ਤੇ ਪਰਿਵਾਰ ਧਰਨਾ ਚੁੱਕਿਆ ਗਿਆ । ਇਸ ਧਰਨੇ ਵਿੱਚ ਅਕਾਲੀ ਦਲ ਦੇ ਸੀਨੀਆਰ ਨੇਤਾ ਹਰਦੀਪ ਸਿੰਘ ਢਿੱਲੋਂ ਦੇ ਛੋਟੇ ਭਰਾ ਸੰਨੀ ਢਿੱਲੋ ਅਤੇ ਇੰਟਰਨੈਸ਼ਨਲ ਡੈਮੋਕਰੇਟਿਵ ਪਾਰਟੀ ਦੇ ਨੇਤਾ ਸ਼ਮਸ਼ੇਰ ਸਿੰਘ ਨੇ ਆਪਣਾ ਸਮਾਰਥਨ ਦਿੱਤਾ । ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਰਾਏਕੇ ਕਲਾਂ ਦੇ ਦੋ ਨੌਜਵਾਨ ਜੋ ਕਿ ਮੋਟਰਸਾਈਕਲ ‘ਤੇ ਗਿੱਦੜਬਾਹਾ ਵੱਲ ਆ ਰਹੇ ਸਨ ਕਿ ਬਨਾਰਸੀ ਦੇ ਭੱਠੇ ਕੋਲ ਉਹਨਾਂ ਨੂੰ ਇੱਕ ਕਾਰ ਦੀ ਫੇਟ ਵੱਜਣ ਕਾਰਨ ਉਹ ਡਿੱਗ ਪਏ ਸਨ, ਜਿਨ੍ਹਾਂ ਨੂੰ ਗਿੱਦੜਬਾਹਾ ਦੇ ਸਿਵਲ ਹਸਪਤਾਲ ਵੱਲੋ ਗੁਰਪ੍ਰੀਤ ਸਿੰਘ ਪੁੱਤਰ ਗੁਰਸੇਵਕ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਸੀ ਅਤੇ ਗੁਰਵਿੰਦਰ ਸਿੰਘ ਪੁੱਤਰ ਮੱਖਣ ਸਿੰਘ ਦੀ ਨਾਜ਼ਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਬਠਿੰਡਾ ਵਿਖੇ ਰੈਫਰ ਕਰ ਦਿੱਤਾ ਸੀ ਪੁਲਿਸ ਵੱਲੋਂ ਕਾਰ ਚਾਲਕ ਮਾਸਟਰ ‘ਤੇ ਮਾਮਲਾ ਦੇਰ ਰਾਤ ਨੂੰ ਦਰਜ ਕਰ ਲਿਆ ਸੀ। ਪ੍ਰੰਤੂ ਰਾਤ ਤੱਕ ਗ੍ਰਿਫਤਾਰੀ ਨਹੀਂ ਕੀਤੀ ਗਈ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।