ਫਿਰੋਜ਼ਪੁਰ (ਸਤਪਾਲ ਥਿੰਦ)। ਸਤਲੁਜ ਦਰਿਆ ਵਿੱਚ ਪਾਣੀ ਪੱਧਰ ਆਮ ਨਾਲੋਂ ਵਧ ਗਿਆ ਹੈ। ਇਸ ਦੌਰਾਨ ਇੱਕ ਵੱਡਾ ਹਾਦਸਾ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਦੋਨਾਂ ਮੱਤੜ ਗਜਨੀ ਵਾਲਾ ਵਿਖੇ ਕਿਸਾਨ ਵੱਲੋਂ ਹਰ ਰੋਜ਼ ਦੀ ਤਰ੍ਹਾਂ ਆਪਣੇ ਖੇਤਾਂ ਨੂੰ ਕੰਮ ਕਰਨ ਲਈ ਟਰੈਕਟਰ ’ਤੇ ਜਾ ਰਹੇ ਸਨ। (Sutlej River)
ਜਿਸ ਕਾਰਨ ਬੀਤੀ ਰਾਤ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਾਰਣ ਅੱਜ ਸਵੇਰੇ ਪਾਣੀ ’ਚੋਂ ਲੰਘ ਰਿਹਾ ਟਰੈਕਟਰ ਦਰਿਆ ਦੇ ਪਾਣੀ ਵਿੱਚ ਰੁੜ੍ਹ ਗਿਆ ਜਿਸ ਉੱਪਰ ਪੰਜ ਤੋਂ 10 ਲੋਕ ਟਰੈਕਟਰ ’ਤੇ ਦੱਸੇ ਜਾ ਰਹੇ ਹਨ। ਜਦੋਂ ਘਟਨਾ ਬਾਰੇ ਪਿੰਡ ਵਿੱਚ ਪਤਾ ਚਲਦਾ ਤਾਂ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਉਥੇ ਪਹੁੰਚ ਕੇ ਦਰਿਆ ਵਿੱਚ ਰੁੜ੍ਹ ਰਹੇ ਲੋਕਾਂ ਨੂੰ ਬਚਾ ਲਿਆ ਅਤੇ ਟਰੈਕਟਰ ਨੂੰ ਲੱਭਣ ਲਈ ਯਤਨ ਜਾਰੀ ਹਨ। (Sutlej River)
ਪਿੰਡ ਵਾਸੀਆਂ ਨੇ ਸੱਚ ਕਹੂੰ ਦੀ ਟੀਮ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬੀਤੀ ਰਾਤ ਦਰਿਆ ’ਚ ਪਾਣੀ ਦਾ ਪੱਧਰ ਵਧ ਗਿਆ ਤੇ ਜਿਸ ਤਰ੍ਹਾਂ ਹਰ ਰੋਜ਼ ਪਾਣੀ ਵਿੱਚੋਂ ਲੰਘ ਕੇ ਦਰਿਆ ਪਾਰ ਖੇਤੀ ਕਰਨ ਜਾਂਦੇ ਕਿਸਾਨ ਅੱਜ ਜਦ ਫਿਰ ਇੱਕ ਫੋਰਡ ਟਰੈਕਟਰ ’ਤੇ ਕੁਝ ਸਵਾਰੀਆਂ ਨਾਲ ਲੈ ਕੇ ਜਾ ਰਹੇ ਸਨ ਤਾਂ ਅਚਾਨਕ ਪਾਣੀ ਜ਼ਿਆਦਾ ਹੋਣ ਕਰਕੇ ਟਰੈਕਟਰ ਪਾਣੀ ਦੇ ਵਿੱਚ ਰੁੜ੍ਹ ਗਿਆ ਜਿਸ ਕਾਰਨ ਟਰਾਲੀ ਉੱਪਰ ਬੈਠੇ ਲੋਕਾਂ ਨੂੰ ਬੜੀ ਮਸ਼ਕਤ ਦੇ ਨਾਲ ਬਚਾਇਆ ਗਿਆ ਹੈ। (Sutlej River)
ਲੋਕਾਂ ਨੇ ਇਹ ਵੀ ਦੱਸਿਆ ਕਿ ਜਦ ਜਗ੍ਹਾ ਦੇ ਵਿੱਚ ਹੜ੍ਹ ਆਏ ਸਨ ਤਦ ਵੱਖ-ਵੱਖ ਮੰਤਰੀ ਤੇ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਇਥੇ ਪਹੁੰਚੇ ਸਨ ਪਰ ਲੋਕਾਂ ਨੂੰ ਲਾਰਿਆਂ ਤੋਂ ਬਗੈਰ ਹੋਰ ਕੁਝ ਨਹੀਂ ਮਿਲਿਆ। ਨਾ ਹੀ ਦਰਿਆ ’ਤੇ ਕੋਈ ਪੁਲ ਬਣਾਇਆ ਜਾ ਰਿਹਾ। ਜੋ ਚਿਰੋਕਣੀ ਮੰਗ ਇਸ ਇਲਾਕੇ ਦੀ ਹੈ। ਉਨ੍ਹਾਂ ਨੇ ਸਰਕਾਰਾਂ ਨੂੰ ਚੇਤਾਵਨੀ ਦਿੱਤੀ ਕਿ ਸਾਡੇ ਕੋਲ ਵੋਟਾਂ ਲੈਣ ਤਾਂ ਆ ਜਾਂਦੇ ਨੇ ਪਰ ਸਾਡੀ ਸਮੱਸਿਆ ਦਾ ਹੱਲ ਕੋਈ ਨਹੀਂ ਕਰਦਾ।
Also Read : Lok Sabha Election: ਮੁੱਖ ਮੰਤਰੀ ਭਜਨ ਲਾਲ ਨੇ ਪਾਈ ਵੋਟ