ਮੋਦੀ ਕਾਰਨ ਕਿਸਾਨਾਂ ਦੀ ਹਾਲਤ ਭਿਖਾਰੀਆਂ ਵਾਲੀ : ਯਸ਼ਵੰਤ

‘ਰਾਸ਼ਟਰ ਮੰਚ’ ਕੇਂਦਰ ਦੀਆਂ ਨੀਤੀਆਂ ਖਿਲਾਫ਼ ਕਰੇਗਾ ਅੰਦੋਲਨ

ਨਵੀਂ ਦਿੱਲੀ (ਏਜੰਸੀ) ਭਾਜਪਾ ਦੇ ਅਸੰਤੁਸ਼ਟ ਸਾਂਸਦ ਸ਼ਤਰੂਘਨ ਸਿਨ੍ਹਾ ਨੇ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਵੱਲੋਂ ਸ਼ੁਰੂ ਕੀਤੇ ਗਏ ਰਾਸ਼ਟਰ ਮੰਚ ‘ਚ ਸ਼ਾਮਲ ਹੋਣ ਲਈ ਆਗੂਆਂ ਦੇ ਇੱਕ ਸਮੂਹ ਦੀ ਬੀਤੇ ਮੰਗਲਵਾਰ ਨੂੰ ਅਗਵਾਈ ਕੀਤੀ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਕਿਹਾ ਕਿ ਉਨ੍ਹਾਂ ਦਾ ਰਾਸ਼ਟਰ ਮੰਚ ਇੱਕ ਸਿਆਸੀ ਕਾਰਵਾਈ ਸਮੂਹ ਹੈ ਉਹ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਅੰਦੋਲਨ ਸ਼ੁਰੂ ਕਰੇਗਾ ਤ੍ਰਿਣਮੂਲ ਕਾਂਗਰਸ ਸਾਂਸਦ ਦਿਨੇਸ਼ ਤ੍ਰਿਵੇਦੀ, ਕਾਂਗਰਸ ਸਾਂਸਦ ਰੇਣੂਕਾ ਚੌਧਰੀ, ਰਾਕਾਂਪਾ ਸਾਂਸਦ ਮਜੀਦ ਮੇਮਨ, ਆਮ ਆਦਮੀ ਪਾਰਟੀ ਸਾਂਸਦ ਸੰਜੈ ਸਿੰਘ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਸੁਰੇਸ਼ ਮਹਿਤਾ ਤੇ ਜਦਯੂ ਆਗੂ ਪਵਨ ਵਰਮਾ ਉਨ੍ਹਾਂ ਵਿਅਕਤੀਆਂ ‘ਚ ਸ਼ਾਮਲ ਹਨ, ਜਿਨ੍ਹਾਂ ਨੇ ਮੋਰਚਾ ਸ਼ੁਰੂ।

ਕਰਨ ਲਈ ਹੋਏ ਪ੍ਰੋਗਰਾਮ ‘ਚ ਮੰਗਲਵਾਰ ਨੂੰ ਹਿੱਸਾ ਲਿਆ ਰਾਲੋਦ ਆਗੂ ਜਯੰਤ ਚੌਧਰੀ ਤੇ ਸਾਬਕਾ ਕੇਂਦਰੀ ਮੰਤਰੀ ਸੋਮਪਾਲ ਤੇ ਹਰਮੋਹਨ ਧਵਨ ਵੀ ਮੌਜ਼ੂਦ ਸਨ ਸ਼ਤਰੂਘਨ ਸਿਨਹਾ ਨੇ ਕਿਹਾ ਕਿ ਉਹ ਮੰਚ ‘ਚ ਇਸ ਲਈ ਸ਼ਾਮਲ ਹੋਏ ਹਨ, ਕਿਉਂਕਿ ਉਨ੍ਹਾਂ ਦੀ ਪਾਰਟੀ ਨੇ ਆਪਣੀ ਰਾਇ ਜ਼ਾਹਿਰ ਕਰਨ ਲਈ ਉਨ੍ਹਾਂ ਨੂੰ ਮੰਚ ਨਹੀਂ ਦਿੱਤਾ ਹੈ ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਮੋਰਚੇ ਦੀ ਹਮਾਇਤ ਕਰਨ ਦੇ ਉਨ੍ਹਾਂ ਦੇ ਫੈਸਲੇ ਨੂੰ ਪਾਰਟੀ ਵਿਰੋਧੀ ਗਤੀਵਿਧੀ ਦੇ ਤੌਰ ‘ਤੇ ਵੇਖਿਆ ਜਾਣਾ ਚਾਹੀਦਾ ਕਿਉਂਕਿ ਇਹ ਦੇਸ਼ ਹਿੱਤ ‘ਚ ਹੈ ਮੰਗਲਵਾਰ ਨੂੰ ਯਸ਼ਵੰਤ ਸਿਨ੍ਹਾ ਨੇ ਮੌਜ਼ੂਦਾ ਸਥਿਤੀ ਦੀ ਤੁਲਨਾ 70 ਸਾਲ ਪਹਿਲਾਂ ਦੇ ਸਮੇਂ ਨਾਲ ਕੀਤੀ ਜਦੋਂ ਮਹਾਤਮਾ ਗਾਂਧੀ ਦਾ ਅੱਜ ਦੇ ਹੀ ਦਿਨ ਕਤਲ ਕਰ ਦਿੱਤਾ ਗਿਆ ਸੀ ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਤੇ ਉਸਦੀਆਂ ਸੰਸਥਾਵਾਂ ‘ਤੇ ਹਮਲੇ ਹੋ ਰਹੇ ਹਨ।

LEAVE A REPLY

Please enter your comment!
Please enter your name here