ਸਾਡੇ ਨਾਲ ਸ਼ਾਮਲ

Follow us

14.5 C
Chandigarh
Saturday, January 31, 2026
More
    Home Breaking News Sangrur News:...

    Sangrur News: ਜ਼ਿਲ੍ਹਾ ਜ਼ੇਲ੍ਹ ਸੰਗਰੂਰ ਦੀ ਸੁਰੱਖਿਆ ’ਚ ਤਾਇਨਾਤ ਡੀਐਸਪੀ ਗੁਰਪ੍ਰੀਤ ਸਿੰਘ ਗ੍ਰਿਫ਼ਤਾਰ

    Sangrur News
    Sangrur News: ਜ਼ਿਲ੍ਹਾ ਜ਼ੇਲ੍ਹ ਸੰਗਰੂਰ ਦੀ ਸੁਰੱਖਿਆ ’ਚ ਤਾਇਨਾਤ ਡੀਐਸਪੀ ਗੁਰਪ੍ਰੀਤ ਸਿੰਘ ਗ੍ਰਿਫ਼ਤਾਰ

    Sangrur News: ਪੈਸੇ ਲੈ ਕੇ ਜੇਲ੍ਹ ’ਚ ਹੈਰੋਇਨ ਦੀ ਸਪਲਾਈ ਤੇ ਮੋਬਾਇਲ ਫੋਨ ਦੀ ਵਰਤੋਂ ਕਰਵਾਉਣ ਦਾ ਵੱਡਾ ਦੋਸ਼

    Sangrur News: ਸੰਗਰੂਰ (ਗੁਰਪ੍ਰੀਤ ਸਿੰਘ)। ਸੰਗਰੂਰ ਜੇਲ ਤੋਂ ਚਲਦੇ ਨਸ਼ਿਆਂ ਦੇ ਕਾਰੋਬਾਰ ਦੀ ਸੂਈ ਹੁਣ ਜੇਲ੍ਹ ਦੀ ਸੁਰੱਖਿਆ ਵਿੱਚ ਤਾਇਨਾਤ ਡੀਐਸਪੀ ਵੱਲ ਹੋਈ ਹੈ। ਸੰਗਰੂਰ ਪੁਲਿਸ ਨੇ ਇਸ ਡੀਐਸਪੀ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਆਰੰਭ ਕਰ ਦਿੱਤੀ ਹੈ। ਡੀਐਸਪੀ ਤੇ ਦੋਸ਼ ਹੈ ਕਿ ਇਸ ਨੇ ਪੈਸੇ ਲੈ ਕੇ ਜੇਲ ਵਿੱਚ ਨਸ਼ੇ ਦੀ ਸਪਲਾਈ ਕਰਵਾਈ ਅਤੇ 2 ਮੁਬਾਇਲ ਫੋਨ ਵਰਤਣ ਲਈ ਦਿੱਤੇ ਹਨ।

    ਅੱਜ ਕਾਹਲੀ ਵਿੱਚ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਜ਼ਿਲਾ ਪੁਲਿਸ ਮੁਖੀ ਸੰਗਰੂਰ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਪਿਛਲੇ ਮਹੀਨੇ ਪੁਲਿਸ ਵੱਲੋਂ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ ਜਿਹੜਾ ਸੰਗਰੂਰ ਜੇਲ ਵਿੱਚੋਂ ਹੀ ਨਸ਼ੇ ਤੇ ਹੋਰ ਗੈਰ ਕਾਨੂੰਨੀ ਧੰਦੇ ਚਲਾ ਰਿਹਾ ਸੀ। Sangrur News

    Read Also : Ludhiana court clash 2025: ਅਦਾਲਤ ‘ਚ ਹੋਏ ਵਕੀਲਾਂ ਤੇ ਸਟਾਫ ਵਿਚਕਾਰ ਝਗੜੇ ਦਾ ਮਾਮਲਾ ਭਖਿਆ

    ਚਾਹਲ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਤਹਿ ਤੱਕ ਪੁੱਜਣ ਲਈ ਜਾਂਚ ਵਿੱਚ ਲੱਗੀ ਹੋਈ ਹੈ। ਉਨਾਂ ਦੱਸਿਆ ਕਿ ਪਿਛਲੇ ਦਿਨੀਂ ਪੁਲਿਸ ਨੂੰ ਇਸ ਮਾਮਲੇ ਵਿੱਚ ਵੱਡੀ ਸਫ਼ਲਤਾ ਮਿਲੀ ਹੈ ਜਦੋਂ ਜ਼ਿਲਾ ਜੇਲ ਸੰਗਰੂਰ ਵਿੱਚ ਹੀ ਤਾਇਨਾਤ ਗੁਰਪ੍ਰੀਤ ਸਿੰਘ ਡੀ.ਐਸ.ਪੀ. (ਸੁਰੱਖਿਆ) ਨੂੰ ਗਿ੍ਫ਼ਤਾਰ ਕੀਤਾ ਹੈ। ਉਨਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਬਰਨਾਲਾ ਜੇਲ ਵਿੱਚ ਭੇਜਿਆ ਗਿਆ ਹੈ।

    Sangrur News

    ਚਾਹਲ ਨੇ ਦੱਸਿਆ ਕਿ ਡੀ.ਐਸ.ਪੀ. ਗੁਰਪ੍ਰੀਤ ਸਿੰਘ ਨੇ ਪੈਸੇ ਲੈ ਕੇ ਜੇਲ ਵਿੱਚ ਜਿੱਥੇ 25 ਗ੍ਰਾਮ ਹੈਰੋਇਨ ਦੀ ਸਪਲਾਈ ਕਰਵਾਈ ਉੱਥੇ 2 ਮੁਬਾਇਲ ਫੋਨ ਵੀ ਜੇਲ ਵਿੱਚ ਮੌਜ਼ੂਦ ਹਵਾਲਾਤੀਆਂ ਨੂੰ ਵਰਤਣ ਲਈ ਦਿੱਤੇ। ਇਸ ਕੰਮ ਲਈ ਡੀਐਸਪੀ ਗੁਰਪ੍ਰੀਤ ਸਿੰਘ ਵੱਲੋਂ ਸੰਗਰੂਰ ਜੇਲ ਵਿੱਚ ਨਜ਼ਰਬੰਦ ਗੁਰਚੇਤ ਸਿੰਘ ਚੇਤਾ ਨਾਮਕ ਵਿਅਕਤੀ ਦੇ ਪਰਿਵਾਰਕ ਮੈਂਬਰ ਕੋਲੋਂ 40 ਹਜ਼ਾਰ ਰੁਪਏ ਨਕਦੀ ਹਾਸਲ ਕੀਤੇ ਅਤੇ 26 ਹਜ਼ਾਰ ਰੁਪਏ ਆਪਣੇ ਪਰਿਵਾਰ ਦੇ ਮੈਂਬਰ ਦੀ ਯੂਪੀਆਈ ਆਈਡੀ ਤੇ ਟਰਾਂਸਫਰ ਕਰਵਾਏ ਸਨ।

    DSP Gurpreet Singh

    ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਖੁੱਲੇ ਇਸ ਕੇਸ ਵਿੱਚ ਪੁਲਿਸ ਵੱਲੋਂ ਦਰਜ਼ਨ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ। ਇਸ ਮਾਮਲੇ ਵਿੱਚ ਸੰਗਰੂਰ ਜੇਲ੍ਹ ਦਾ ਦਰਜ਼ਾ ਚਾਰ ਮੁਲਾਜ਼ਮ ਪ੍ਰਸ਼ਾਂਤ ਮਜ਼ੂਮਦਾਰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਜਿਹੜਾ ਪੈਸੇ ਲੈ ਕੇ ਜੇਲ ਵਿੱਚ ਨਸ਼ੇ ਤੇ ਹੋਰ ਗੈਰ ਕਾਨੂੰਨੀ ਸਮਾਨ ਸਪਲਾਈ ਕਰਵਾਉਂਦਾ ਸੀ। ਜੇਲ ਵਿੱਚੋਂਨਸ਼ੇ ਦਾ ਕਾਰੋਬਾਰ ਚਲਾਇਆ ਜਾ ਰਿਹਾ ਸੀ ਅਤੇ ਇਸੇ ਦੇ ਆਧਾਰ ਤੇ ਪੁਲਿਸ ਨੇ ਤਰਨਤਾਰਨ ਇਲਾਕੇ ਵਿੱਚੋਂ 5 ਕਿੱਲੋ ਹੈਰੋਇਨ, ਅਫ਼ੀਮ, ਪਿਸਤੌਲ ਤੇ ਗੋਲੀ ਸਿੱਕਾ ਵੀ ਬਰਾਮਦ ਕਰਵਾਇਆ ਜਾ ਚੁੱਕਿਆ ਹੈ।