ਸਾਡੇ ਨਾਲ ਸ਼ਾਮਲ

Follow us

22.8 C
Chandigarh
Friday, February 13, 2026
More
    Home ਪਟਿਆਲਾ Patiala News:...

    Patiala News: ਪੰਜਾਬ ਚੋਂ 31 ਮਈ ਤੱਕ ਨਸ਼ਾ ਖਤਮ ਨਹੀਂ ਹੋਇਆ, ਕਾਫ਼ੀ ਹੱਦ ਤੱਕ ਪਾਇਆ ਗਿਆ ਹੈ ਕਾਬੂ : DGP Punjab

    Patiala News
    Patiala News: ਪੰਜਾਬ ਚੋਂ 31 ਮਈ ਤੱਕ ਨਸ਼ਾ ਖਤਮ ਨਹੀਂ ਹੋਇਆ, ਕਾਫ਼ੀ ਹੱਦ ਤੱਕ ਪਾਇਆ ਗਿਆ ਹੈ ਕਾਬੂ : ਡੀਜੀਪੀ

    ਗੋਰਵ ਯਾਦਵ ਬੋਲੇ, ਯੁੱਧ ਨਸ਼ਿਆ ਵਿਰੁੱਧ ਮੁਹਿੰਮ ਜਾਰੀ ਰਹੇਗੀ | Patiala News

    • ਪਿੰਡ ਵਿਕਾਊ ਦੇ ਪੋਸਟਰ ਲਾਉਣ ਦੇ ਮਾਮਲੇ ’ਚ ਐਸਐਚਓ ਸਬੰਧੀ ਐਸਐਸਪੀ ਜਾਂਚ ਲਈ ਕਹਾਗਾਂ

    Patiala News: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਡੀਜੀਪੀ ਗੋਰਵ ਯਾਦਵ ਨੇ ਆਖਿਆ ਹੈ ਕਿ ਯੁੱਧ ਨਸ਼ਿਆ ਵਿਰੁੱਧ ਚਲਾਈ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਤੇ ਪੰਜਾਬ ਵਿੱਚੋਂ ਨਸ਼ੇ ਦੇ ਤਸਕਰਾਂ ਖਤਮ ਕੀਤਾ ਜਾਵੇਗਾ। ਉਨ੍ਹਾਂ ਮੰਨਿਆ ਕਿ ਇਹ ਮੁਹਿੰਮ ਜੋਂ 31 ਮਈ ਤੱਕ ਸੀ, ਇਸ ਸਮੇਂ ਦੌਰਾਨ ਕਾਫ਼ੀ ਹੱਦ ਤੱਕ ਨਸ਼ੇ ਤੇ ਕਾਬੂ ਪਾਇਆ ਜਾ ਚੁੱਕਾ ਹੈ ਜਦਕਿ ਅਜੇ ਵੀ ਪੰਜਾਬ ’ਚ ਨਸ਼ੇ ਦੇ ਸੌਦਾਗਰ ਬਾਕੀ ਹਨ। ਉਨ੍ਹਾਂ ਕਿਹਾ ਕਿ ਇਸੇ ਲਈ ਹੀ ਇਹ ਮੁਹਿੰਮ ਜਾਰੀ ਰਹੇਗੀ। Patiala News

    ਇਹ ਖਬਰ ਵੀ ਪੜ੍ਹੋ : Punjab: ਪੰਜਾਬ ਕੈਬਨਿਟ ਦਾ ਵੱਡਾ ਫੈਸਲਾ, ਹੁਣੇ ਪੜ੍ਹੋ…

    ਡੀਜੀਪੀ ਗੋਰਵ ਯਾਦਵ ਅੱਜ ਪਟਿਆਲਾ ਵਿਖੇ ਏਐਨਟੀਐਫ਼ ਦੇ ਦਫ਼ਤਰ ਦੀ ਨਵੀਂ ਬਣੀ ਬਿਲਡਿੰਗ ਦਾ ਉਦਘਾਟਨ ਕਰਨ ਲਈ ਪੁੱਜੇ ਹੋਏ ਸਨ। ਇੱਕ ਸੁਆਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਪੁਲਿਸ ਦੀ ਇਹ ਮੁਹਿੰਮ ਨਸ਼ੇ ਦੇ ਤਸਕਰਾਂ ਖਿਲਾਫ਼ ਹੈ ਜਦਕਿ ਨਸ਼ੇ ਤੇ ਲੱਗੇ ਵਿਅਕਤੀਆਂ ਨੂੰ ਨਸ਼ਾ ਛੁਡਾਉਂ ਕੇਂਦਰਾ ਸਮੇਤ ਓਟ ਸੈਂਟਰ ’ਚ ਰੈਫਰ ਕੀਤਾ ਜਾ ਰਿਹਾ ਹੈ। ਬਠਿੰਡਾ ਵਿਖੇ ਪਿੰਡ ਵਿਕਾਊ ਦੇ ਪੋਸਟਰ ਲਾਉਣ ਵਾਲੇ ਵਿਅਕਤੀ ਵੱਲੋਂ ਸਬੰਧਿਤ ਐਸਐਚਓ ’ਤੇ ਲਾਏ ਦੋਸ਼ਾਂ ਸਬੰਧੀ ਕਿਹਾ ਕਿ ਉਹ ਇਸ ਸਬੰਧੀ ਐਸਐਸਪੀ ਨੂੰ ਇਨਕੁਆਰੀ ਕਰਨ ਲਈ ਕਹਿਣਗੇ ਤਾ ਜੋਂ ਸਹੀ ਜਾਂਚ ਹੋ ਸਕੇ। Patiala News