ਐਨਡੀਪੀਐੱਸ ਐਕਟ ਦੇ ਤਹਿਤ ਬਰਾਮਦ ਨਸ਼ੇ ਕੀਤੇ ਨਸ਼ਟ

Drugs
ਫਾਜ਼ਿਲਕਾ : ਵੱਖ-ਵੱਖ ਮਾਮਲਿਆਂ ਵਿੱਚ ਬਰਾਮਦ ਨਸ਼ੀਲੇ ਪਦਾਰਥ ਨਸ਼ਟ ਕਰਦੇ ਹੋਏ ਅਧਿਕਾਰੀ।  ਤਸਵੀਰ : ਰਜਨੀਸ਼ ਰਵੀ

(ਰਜਨੀਸ਼ ਰਵੀ) ਫਾਜ਼ਿਲਕਾ। ਡੀ.ਜੀ.ਪੀ ਪੰਜਾਬ, ਚੰਡੀਗੜ੍ਹ ਅਤੇ ਡਾਇਰੈਕਟਰ ਬਿਊਰੋ ਆਫ ਇੰਨਵੈਸਟੀਗੇਸ਼ਨ ਪੰਜਾਬ ਚੰਡੀਗੜ੍ਹ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਸ਼੍ਰੀਮਤੀ ਅਵਨੀਤ ਕੌਰ ਸਿੱਧੂ ਵੱਲੋਂ ਫਾਜ਼ਿਲਕਾ ਦੀ ਜ਼ਿਲ੍ਹਾ ਲੈਵਲ ਡਰੱਗ (Drugs) ਡਿਸਪੋਜਲ ਕਮੇਟੀ ਨੂੰ ਨਾਲ ਲੈ ਕੇ ਐਨਡੀਪੀਐੱਸ ਐਕਟ ਦੇ ਤਹਿਤ 29 ਮੁਕੱਦਮਿਆਂ ਵਿੱਚ ਬਰਾਮਦ ਨਸ਼ੇ ਇੰਨਸੀਨੇਰੇਟਰ ਸੁਖਬੀਰ ਐਗਰੋ ਲਿਮਟਿਡ ਪਲਾਂਟ, ਨੇੜੇ ਪਿੰਡ ਚੰਨੂੰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਨਸ਼ਟ ਕਰਵਾਏ ਗਏ।

ਇਹ ਵੀ ਪੜ੍ਹੋ : ਮਹਿਲਾ ਪਹਿਲਵਾਨਾਂ ਦੀ ਹਮਾਇਤ ’ਚ ਜਾ ਰਹੇ ਸੈਂਕੜੇ ਕਿਸਾਨ ਖਨੌਰੀ ਬਾਰਡਰ ’ਤੇ ਰੋਕੇ

Drugs
ਫਾਜ਼ਿਲਕਾ : ਵੱਖ-ਵੱਖ ਮਾਮਲਿਆਂ ਵਿੱਚ ਬਰਾਮਦ ਨਸ਼ੀਲੇ ਪਦਾਰਥ ਨਸ਼ਟ ਕਰਦੇ ਹੋਏ ਅਧਿਕਾਰੀ।  ਤਸਵੀਰ : ਰਜਨੀਸ਼ ਰਵੀ

ਦੱਸਣਯੋਗ ਹੈ ਕਿ 29 ਮੁਕੱਦਮੇ ਜਿਨ੍ਹਾ ਵਿੱਚੋ ਹੈਰੋਇਨ ਦੇ 10 ਮੁਕੱਦਮੇ ਤੇ ਕੁੱਲ ਭਾਰ 4.427 ਕਿਲੋਗ੍ਰਾਮ, ਸਮੈਕ ਦੇ 02 ਮੁਕੱਦਮੇ ਤੇ ਕੁੱਲ ਵਜਨ 0.013 ਕਿਲੋਗ੍ਰਾਮ, ਪੋਸਤ ਦੇ 12 ਮੁਕੱਦਮੇ ਤੇ ਕੁੱਲ ਵਜਨ 569.650 ਕਿਲੋਗ੍ਰਾਮ, ਗਾਂਜਾ ਦਾ 01 ਮੁਕੱਦਮਾ ਤੇ ਵਜਨ 1.100 ਕਿੱਲੋਗ੍ਰਾਮ, ਨਸ਼ੀਲੀਆ ਗੋਲੀਆਂ ਦੇ 04 ਮੁਕੱਦਮੇ ਤੇ ਕੁੱਲ 948 ਨਸ਼ੀਲੀਆਂ ਗੋਲੀਆਂ ਦੇ ਨਸ਼ੇ ਨਸ਼ਟ ਕੀਤੇ ਗਏ । ਇਸ ਮੌਕੇ ਉਨ੍ਹਾਂ ਨਾਲ ਗੁਰਮੀਤ ਸਿੰਘ ਪੀ.ਪੀ.ਐੱਸ ਕਪਤਾਨ ਪੁਲਿਸ (ਪੀ.ਬੀ.ਆਈ)-ਕਮ-ਕਪਤਾਨ ਪੁਲਿਸ (ਇੰਨਵੈ.) ਫਾਜ਼ਿਲਕਾ ਅਤੇ ਸ਼੍ਰੀ ਸੁਖਵਿੰਦਰ ਸਿੰਘ ਪੀ.ਪੀ.ਐੱਸ ਉਪ ਕਪਤਾਨ ਪੁਲਿਸ (ਇੰਨਵੈ.) ਵੀ ਮੌਜੂਦ ਸਨ।

LEAVE A REPLY

Please enter your comment!
Please enter your name here