ਨਸ਼ਾ ਤਸਕਰੀ ਅਤੇ ਪੁਲਿਸ ‘ਤੇ ਦਬਾਅ
ਨਸ਼ਾ ਤਸਕਰੀ ਸਾਡੇ ਦੇਸ਼ ਦਾ ਵੱਡਾ ਸਿਆਸੀ ਤੇ ਸਮਾਜਿਕ ਮੁੱਦਾ ਹੈ ਇਸ ਸਿਆਸੀ ਮੁੱਦੇ ਨੇ ਇੱਥੇ ਸੂਬਾ ਸਰਕਾਰਾਂ ਵੀ ਪਲਟੀਆਂ ਹਨ ਪਰ ਇਸ ਮਸਲੇ ਦਾ ਕੋਈ ਹੱਲ ਨਹੀਂ ਨਿੱਕਲਿਆ ਸਗੋਂ ਇਹ ਸੱਤਾ ਹਾਸਲ ਕਰਨ ਦੀ ਇੱਕ ਪੌੜੀ ਬਣ ਗਿਆ ਹੈ ਦਰਅਸਲ ਨਸ਼ਾ ਤਸਕਰੀ ਰੋਕਣ ‘ਚ ਸਿਆਸੀ ਇੱਛਾ-ਸ਼ਕਤੀ ਦੀ ਘਾਟ ਹੀ ਵੱਡੀ ਸਮੱਸਿਆ ਹੈ ਮਣੀਪੁਰ ਦੀ ਇੱਕ ਮਹਿਲਾ ਆਈਪੀਐਸ ਅਫ਼ਸਰ ਨੇ ਉੱਥੋਂ ਦੀ ਹਾਈਕੋਰਟ ਨੂੰ ਲਿਖਤੀ ਰੂਪ ‘ਚ ਦਿੱਤਾ ਹੈ ਕਿ ਮੁੱਖ ਮੰਤਰੀ ਉਸ ‘ਤੇ ਨਸ਼ਾ ਤਸਕਰ ਨੂੰ ਰਿਹਾਅ ਕਰਨ ਲਈ ਦਬਾਅ ਪਾਉਂਦੇ ਸਨ ਜਦੋਂ ਆਈਪੀਐਸ ਅਫ਼ਸਰਾਂ ‘ਤੇ ਨਸ਼ਾ ਤਸਕਰਾਂ ਨੂੰ ਰਿਹਾਅ ਕਰਨ ਲਈ ਦਬਾਅ ਹੋਵੇਗਾ ਤਾਂ ਕਿਹੜਾ ਅਫ਼ਸਰ ਆਪਣੀ ਨੌਕਰੀ ਗੁਆਉਣੀ ਚਾਹੇਗਾ ਜਾਂ ਥਾਂ-ਥਾਂ ਬਦਲੀਆਂ ਲਈ ਤਿਆਰ ਰਹੇਗਾ ਸੱਤਾਧਾਰੀ ਪਾਰਟੀਆਂ ਪੁਲਿਸ ਦੀ ਵਰਤੋਂ ਆਪਣੇ ਵਿਰੋਧੀਆਂ ਨੂੰ ਟਿਕਾਣੇ ਲਾਉਣ ‘ਚ ਜ਼ਿਆਦਾ ਕਰਦੀਆਂ ਹਨ
ਇਹੀ ਕਾਰਨ ਹੈ ਕਿ ਕਈ ਅਫ਼ਸਰ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਲੈਂਦੇ ਹਨ ਇਸ ਕਾਰਨ 60-70 ਫੀਸਦੀ ਵਿਦਿਆਰਥੀ ਆਈਲੈਟਸ ਕਰਕੇ ਬਾਹਰ ਸੈੱਟ ਹੋਣ ਦੀ ਸੋਚਦੇ ਹਨ ਅੱਜ ਵੀ ਦੇਸ਼ ਅੰਦਰ ਇੱਕ ਹਜ਼ਾਰ ਦੇ ਕਰੀਬ ਆਈਪੀਐਸ ਅਫ਼ਸਰਾਂ ਦੇ ਅਹੁਦੇ ਖਾਲੀ ਪਏ ਹਨ ਭ੍ਰਿਸ਼ਟਾਚਾਰ ਦਾ ਫ਼ਾਇਦਾ ਨਸ਼ਾ ਤਸਕਰਾਂ ਨੂੰ ਮਿਲਦਾ ਹੈ ਕੋਰੋਨਾ ਮਹਾਂਮਾਰੀ ਕਾਰਨ ਪੁਲਿਸ ਦੇ ਰੁਝੇਵੇਂ ਵਧ ਗਏ ਹਨ ਤੇ ਨਸ਼ਾ ਤਸਕਰੀ ਦੇ ਮਾਮਲੇ ਲਗਾਤਾਰ ਆ ਰਹੇ ਹਨ ਨਸ਼ਾ ਤਸਕਰੀ ਬਹੁਤ ਵੱਡੀ ਸਮੱਸਿਆ ਹੈ
ਜਿਸ ਨੇ ਸਿਆਸਤ ਨੂੰ ਸਰਸਬਜ਼ ਪਰ ਸਮਾਜ ਨੂੰ ਖੋਖਲਾ ਕੀਤਾ ਹੈ ਅਜਿਹੇ ਹਾਲਾਤਾਂ ‘ਚਨਸ਼ਾ ਤਸਕਰੀ ਖਿਲਾਫ਼ ਸਰਕਾਰਾਂ ਵੱਲੋਂ ਪੁਲਿਸ ਰਾਹੀਂ ਸਖ਼ਤੀ ਵਰਤਣ, ਲੋਕਾਂ ਨੂੰ ਜਾਗਰੂਕ ਕਰਨ ਲਈ ਇਸ਼ਤਿਹਾਰ ਜਾਰੀ ਕਰਨ ਤੇ ਨਸ਼ਾ ਛੱਡਣ ਦੀਆਂ ਅਪੀਲਾਂ ਬੇਬੁਨਿਆਦ ਜਿਹੀਆਂ ਨਜ਼ਰ ਆਉਣ ਲੱਗਦੀਆਂ ਹਨ ਸਿਰਫ਼ ਆਈਪੀਐਸ ਪੱਧਰ ਦੇ ਅਧਿਕਾਰੀਆਂ ਦੇ ਮਾਮਲੇ ‘ਚ ਹੀ ਨਹੀਂ ਸਗੋਂ ਹੇਠਲੇ ਮੁਲਾਜ਼ਮ ਵੀ ਸਿਆਸੀ ਦਬਾਅ ਹੇਠ ਕੰਮ ਕਰਨ ਲਈ ਮਜ਼ਬੂਰ ਹੁੰਦੇ ਹਨ
ਜੇਕਰ ਸਰਕਾਰਾਂ ਇੱਛਾ-ਸ਼ਕਤੀ ਨਾਲ ਕੰਮ ਕਰਨ ਤੇ ਪੁਲਿਸ ਨੂੰ ਨਿਰਪੱਖਤਾ ਤੇ ਅਜ਼ਾਦੀ ਨਾਲ ਕੰਮ ਕਰਨ ਦਾ ਮਾਹੌਲ ਮਿਲੇ ਤਾਂ ਨਸ਼ਾ ਤਸਕਰੀ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਓਵਰਡੋਜ਼ ਲੈਣ ਕਾਰਨ ਰੋਜ਼ਾਨਾ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦਾ ਦੁੱਖ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਹੰਝੂਆਂ ਤੋਂ ਸਾਫ਼ ਝਲਕਦਾ ਹੈ ਸਮਾਜ ਨੂੰ ਬਚਾਉਣ ਲਈ ਨਸ਼ੇ ਦੀ ਰੋਕਥਾਮ ਜ਼ਰੂਰੀ ਹੈ ਇਸ ਲਈ ਸਿਆਸਤਦਾਨ ਨਸ਼ੇ ਤੋਂ ਸਿਆਸੀ ਲਾਹਾ ਲੈਣ ਦੀ ਬਜਾਇ ਇਸ ਦੀ ਸੰਵੇਦਨਸ਼ੀਲਤਾ ਨੂੰ ਸਮਝਣ ਤੇ ਸਮਾਜ ਨੂੰ ਤਬਾਹੀ ਤੋਂ ਬਚਾਉਣ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ