ਵਿਕਸਿਤ ਭਾਰਤ ਸੰਕਲਪ ਯਾਤਰਾ ਦਾ ਪਿੰਡ ਵਾਸੀਆਂ ਨੇ ਲਿਆ ਭਰਪੂਰ ਲਾਭ | Shah Satnam Pura
ਸਰਸਾ (ਸੱਚ ਕਹੂੰ ਨਿਊਜ਼)। ਵਿਕਸਿਤ ਭਾਰਤ ਸੰਕਲਪ ਜਨ ਸੰਵਾਦ ਯਾਤਰਾ ਮੰਗਲਵਾਰ ਨੂੰ ਸ਼ਾਹ ਸਤਿਨਾਮ ਪੁਰਾ ਪਿੰਡ ਪਹੁੰਚੀ, ਜਿੱਥੇ ਪਿੰਡ ਵਾਸੀਆਂ ਨੇ ਯਾਤਰਾ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਇਸ ਦੌਰਾਨ ਮੁੱਖ ਮਹਿਮਾਨ ਦੇ ਤੌਰ ’ਤੇ ਸਾਂਸਦ ਸੁਨੀਤਾ ਦੁੱਗਲ ਪਹੁੰਚੇ ਵਿਕਸਿਤ ਸੰਕਲਪ ਯਾਤਰਾ ਦੌਰਾਨ ਸਾਂਸਦ ਸੁਨੀਤਾ ਦੁੱਗਲ ਦਾ ਸ਼ਾਹ ਸਤਿਨਾਮ ਪੁਰਾ ਪਿੰਡ ’ਚ ਪਹੁੰਚਣ ’ਤੇ ਡੇਰਾ ਸੱਚਾ ਸੌਦਾ ਦੇ ਚੇਅਰਮੈਨ ਡਾ. ਪੀ. ਆਰ. ਨੈਨ ਇੰਸਾਂ, ਸੀਨੀਅਰ ਵਾਈਸ ਚੇਅਰਮੈਨ ਚਰਨਜੀਤ ਇੰਸਾਂ, ਸਰਪੰਚ ਚਰਨਜੀਤ ਸਿੰਘ ਇੰਸਾਂ ਸਮੇਤ ਪੰਚਾਇਤ ਦੇ ਮੈਂਬਰਾਂ ਨੇ ਸਵਾਗਤ ਕੀਤਾ ਉਨ੍ਹਾਂ ਨੇ ਸ਼ਾਹ ਸਤਿਨਾਮ ਪੁਰਾ ਪਿੰਡ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਪਿੰਡ ਪੂਰੇ ਹਿੰਦੁਸਤਾਨ ’ਚ ਅਜਿਹਾ ਪਿੰਡ ਹੈ ਜੋ ਪੂਰੀ ਤਰ੍ਹਾਂ ਨਸ਼ਾ ਮੁਕਤ ਹੈ ਉਨ੍ਹਾਂ ਕਿਹਾ ਕਿ ਇਸ ਪਿੰਡ ਨੇ ਇੱਕ ਚੰਗਾ ਉਦਾਹਰਨ ਪੇਸ਼ ਕੀਤਾ ਹੈ। (Shah Satnam Pura)
ਇਹ ਵੀ ਪੜ੍ਹੋ : ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਲਈ 48 ਲੱਖ ਰੁਪਏ ਦੀ ਰਾਸ਼ੀ ਜਾਰੀ, ਚੈਕ ਕਰੋ ਆਪਣੇ ਖਾਤੇ
ਜਿੱਥੇ ਸਰਪੰਚ ਸਮੇਤ ਪੂਰੀ ਪਿੰਡ ਪੰਚਾਇਤ ਨੂੰ ਨਿਰਵਿਰੋਧ ਚੁਣਿਆ ਗਿਆ ਹੈ, ਇਹ ਪਿੰਡ ਸੌ ਫੀਸਦੀ ਨਸ਼ਾ ਮੁਕਤ ਦੇ ਨਾਲ-ਨਾਲ ਪੂਰੀ ਤਰ੍ਹਾਂ ਸਵੱਛਤਾ ਦੀ ਸ਼੍ਰੇਣੀ ’ਚ ਵੀ ਸ਼ੁਮਾਰ ਹੈ। ਸਾਂਸਦ ਦੁੱਗਲ ਨੇ ਯਾਤਰਾ ਦੌਰਾਨ ਪਿੰਡ ਵਾਸੀਆਂ ਨੂੰ ਆਪਣੇ ਸੰਬੋਧਨ ਦੌਰਾਨ ਇਸ ਪਿੰਡ ਨੂੰ ਕਿਸਮਤਵਾਲਾ ਦੱਸਦਿਆਂ ਕਿਹਾ ਕਿ ਇੱਥੇ ਗੁਰੂ ਮਹਾਰਾਜ ਜੀ ਦੀਆਂ ਚੰਗੀਆਂ ਸਿੱਖਿਆਵਾਂ ਮਿਲਦੀਆਂ ਹਨ, ਉਨ੍ਹਾਂ ਦਾ ਇੱਥੋਂ ਪ੍ਰਚਾਰ-ਪ੍ਰਸਾਰ ਹੁੰਦਾ ਹੈ, ਇਨ੍ਹਾਂ ਸਿੱਖਿਆਵਾਂ ਦਾ ਦੁਨੀਆ ’ਚ ਪ੍ਰਚਾਰ-ਪ੍ਰਸਾਰ ਤਾਂ ਹੀ ਹੋ ਸਕਦਾ ਹੈ, ਜਦੋਂ ਅਜਿਹੇ ਕੋਈ ਮਾਡਲ ਪਿੰਡ ਵਿਕਸਿਤ ਹੋਣਗੇ ਇੱਥੋਂ ਦੇ ਲੋਕ ਖੁਦ ਨੂੰ ਸ਼ਾਹ ਸਤਿਨਾਮ ਪੁਰਾ ਤੱਕ ਸੀਮਤ ਨਾ ਰੱਖਣ, ਸਗੋਂ ਨਸ਼ਾ ਮੁਕਤੀ ਦੀ ਇਹ ਕੋਸ਼ਿਸ਼ ਆਸ-ਪਾਸ ਦੇ ਪਿੰਡਾਂ ’ਚ ਵੀ ਚਲਾਈ ਜਾਵੇ ਤੇ ਉੱਥੋਂ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਓ ਸਾਂਸਦ ਦੁੱਗਲ ਨੇ ਕਿਹਾ ਕਿ ਤੁਸੀਂ ਦੂਜਿਆਂ ਨੂੰ ਚੰਗੀ ਸਿੱਖਿਆ ਤਾਂ ਹੀ ਦੇ ਸਕਦੇ ਹੋ। ਜਦੋਂ ਖੁਦ ਉਸ ਦਾ ਪਾਲਣ ਕਰਦੇ ਹੋਵੋ। (Shah Satnam Pura)
ਇਸ ਪਿੰਡ ਨੇ ਇੱਕ ਚੰਗਾ ਉਦਾਹਰਨ ਪੇਸ਼ ਕੀਤਾ ਹੈ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਤੇ ਸਰਕਾਰਾਂ ਜਦੋਂ ਮਿਲ ਕੇ ਕੰਮ ਕਰਦੀਆਂ ਹਨ ਤਾਂ ਹੀ ਅਸੀਂ ਉਮੀਦ ਕਰ ਸਕਦੇ ਹਾਂ ਕਿ ਸਾਡਾ ਦੇਸ਼ ਅੱਗੇ ਵਧੇਗਾ ਤੇ ਇੱਕ ਦਿਨ ਵਿਸ਼ਵ ਗੁਰੂ ਕਹਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਇੱਕ ਸੂਤਰ ’ਚ ਪਿਰੋਨ ਦਾ ਕੰਮ ਕੀਤਾ ੲੈ ਮੋਦੀ ਜੀ ਸਭਕਾ ਸਾਥ ਸਭਕਾ ਵਿਕਾਸ ਤੇ ਸਭਕਾ ਵਿਸ਼ਵਾਸ ਤੇ ਸਭਕਾ ਪ੍ਰਿਆਸ ਨੂੰ ਲੈ ਕੇ ਚੱਲ ਰਹੇ ਹਨ ਮੋਦੀ ਜੀ ਨੇ ਦੇਸ਼ ’ਚ ਔਰਤਾਂ ਨੂੰ ਪਖਾਨੇ ਬਣਾ ਕੇ ਦਿੱਤੇ, ਅੱਜ ਪੂਰੇ ਹਿੰਦੁਸਤਾਨ ’ਚ ਉੱਜਵਲਾ ਯੋਜਨਾ ਤਹਿਤ ਮਹਿਲਾਵਾਂ ਨੂੰ ਫ੍ਰੀ ’ਚ ਗੈਸ ਕਨੈਕਸ਼ਨ ਦਿੱਤੇ ਜਾ ਰਹੇ ਹਨ। (Shah Satnam Pura)
ਇਹ ਵੀ ਪੜ੍ਹੋ : ਮਨੀਲਾ ਦੀ ਸਾਧ-ਸੰਗਤ ਵੱਲੋਂ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਕੀਤੀ ਨਾਮਚਰਚਾ
ਆਯੂਸ਼ਮਾਨ ਯੋਜਨਾ ਤਹਿਤ ਗਰੀਬਾਂ ਦਾ ਮੁਫ਼ਤ ’ਚ ਇਲਾਜ ਹੋ ਰਿਹਾ ਹੈ ਉਨ੍ਹਾਂ ਕਿਹਾ ਕਿ ਦੇਸ਼ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੂਬੇ ’ਚ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ’ਚ ਆਮ ਜਨਤਾ ਤੱਕ ਸਰਕਾਰ ਦੀਆਂ ਨੀਤੀਆਂ ਦਾ ਲਾਭ ਪਹੁੰਚਾਉਣ ਲਈ ਵਿਕਸਿਤ ਭਾਰਤ ਸੰਕਲਪ ਯਾਤਰਾ ਜਨਸੰਵਾਦ ਪ੍ਰੋਗਰਾਮ ਕੀਤੇ ਜਾ ਰਹੇ ਹਨ, ਤਾਂ ਕਿ ਕੋਈ ਵੀ ਯੋਗ ਵਿਅਕਤੀ ਯੋਜਨਾ ਦੇ ਲਾਭ ਤੋਂ ਵਾਂਝਾ ਨਾ ਰਹਿ ਸਕੇ ਤੇ ਉਸ ਨੂੰ ਮੌਕੇ ’ਤੇ ਹੀ ਲਾਭ ਦਿੱਤਾ ਜਾ ਸਕੇ ਇਸ ਮੌਕੇ ਸਾਂਸਦ ਦੁੱਗਲ ਨੇ ਹਰ ਘਰ ਜਲ ਯੋਜਨਾ ਤਹਿਤ ਪਿੰਡ ਪੰਚਾਇਤ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਪਿੰਡ ਦੇ ਹੋਣਹਾਰ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। (Shah Satnam Pura)