Drug Addiction Punjab: ਬਠਿੰਡਾ (ਅਸ਼ੋਕ ਗਰਗ)। ਸੂਬੇ ਅੰਦਰ ਦਿਨੋਂ-ਦਿਨ ਨਸ਼ਾ ਵਧ ਰਿਹਾ ਹੈ। ਨਸ਼ਾ ਕਰਨ ਵਾਲੇ ਜਿੱਥੇ ਘਰਾਂ ਦਾ ਸਾਮਾਨ ਵੇਚਣ ਤੋਂ ਇਲਾਵਾ ਲੁੱਟਾਂ-ਖੋਹਾਂ ਕਰਕੇ ਆਪਣੇ ਨਸ਼ੇ ਦੀ ਪੂਰਤੀ ਕਰਦੇ ਹਨ ਉੱਥੇ ਹੀ ਹੁਣ ਨਸ਼ੇੜੀ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਲ ਕੱਟ ਕੇ ਵੇਚਣ ਲੱਗ ਪਏ। ਅਜਿਹਾ ਹੀ ਮਾਮਲਾ ਬਠਿੰਡਾ ਸ਼ਹਿਰ ’ਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਨਸ਼ੇੜੀ ਨੇ ਆਪਣੀ ਪਤਨੀ ਦੇ ਵਾਲ ਕੱਟ ਕੇ ਵੇਚ ਦਿੱਤੇ।
ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਨੇੇ ਦੱਸਿਆ ਕਿ ਉਸ ਦਾ ਪਤੀ ਨਸ਼ਾ ਕਰਨ ਦਾ ਆਦੀ ਹੈ ਜੇਕਰ ਉਹ ਉਸ ਨੂੰ ਪੈਸੇ ਨਹੀਂ ਦਿੰਦੀ ਤਾਂ ਉਹ ਕੁੱਟ ਮਾਰ ਕਰਦਾ ਹੈ। ਉਸ ਨੇ ਨਸ਼ਾ ਖਰੀਦਣ ਲਈ ਰਸੋਈ ਦੇ ਭਾਂਡੇ ਤੇ ਸਿਲੰਡਰ ਆਦਿ ਸਭ ਕੁਝ ਵੇਚ ਦਿੱਤਾ ਹੈ ਤੇ ਅੱਜ ਉਸ ਦੇ ਵਾਲ ਵੀ ਕੱਟ ਕੇ ਵੇਚ ਦਿੱਤੇ। ਇਸ ਦਾ ਪਤਾ ਲੱਗਣ ’ਤੇ ਥਾਣਾ ਕੈਨਾਲ ਪੁਲਿਸ ਮੌਕੇ ’ਤੇ ਪਹੁੰਚ ਗਈ। Drug Addiction Punjab
Read Also : ਪੰਜਾਬ ’ਚ ਰਿਕਾਰਡ ਅਨਾਜ ਹੋਇਆ ਖਰਾਬ, ਸੂਬਾ ਸਰਕਾਰ ਨੇ ਕੇਂਦਰ ਸਿਰ ਭੰਨ੍ਹਿਆ ਠੀਕਰਾ
ਪੁਲਿਸ ਅਧਿਕਾਰੀ ਨਰਿੰਦਰ ਸਿੰਘ ਐੱਸਪੀ ਸਿਟੀ ਨੇ ਦੱਸਿਆ ਕਿ ਇਸ ਮਾਮਲੇ ’ਚ ਪੀੜਤ ਔਰਤ ਦੇ ਪਤੀ ਹੈਪੀ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਓਧਰ ਇਸ ਮਾਮਲੇ ’ਚ ਜਦੋਂ ਲੋਕ ਸਾਬਕਾ ਕੌਂਸਲਰ ਵਿਜੇ ਕੁਮਾਰ ਨੂੰ ਮਿਲਣ ਆਏ ਤਾਂ ਸਾਬਕਾ ਕੌਂਸਲਰ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਔਰਤ ਦੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਜਾਵੇ, ਬੱਚਿਆਂ ਦੀ ਸੰਭਾਲ ਕੀਤੀ ਜਾਵੇ ਤੇ ਇਸ ਸੁਰੱਖਿਆ ਕੀਤੀ ਜਾਵੇ।