ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News ਨਸ਼ਿਆਂ ਦਾ ਕਹਿਰ...

    ਨਸ਼ਿਆਂ ਦਾ ਕਹਿਰ : ਨਸ਼ੇ ਦਾ ਟੀਕਾ ਲਾਉਣ ਵੇਲੇ ਨੌਜਵਾਨ ਦੀ ਮੌਤ

    Suicide

    ਨਸ਼ੇ ਦੀ ਹਾਲਤ ’ਚ ਇੱਕ ਨੌਜਵਾਨ ਓਵਰ ਬ੍ਰਿਜ ਤੋਂ ਡਿੱਗਕੇ ਹੋਇਆ ਗੰਭੀਰ ਜ਼ਖਮੀ

    ਬਠਿੰਡਾ, (ਸੁਖਜੀਤ ਮਾਨ) | ਨਸ਼ਿਆਂ ਦਾ ਖਾਤਮਾ ਕਰਕੇ ਸੱਤਾ ਹਾਸਿਲ ਕਰਨ ਵਾਲੀ ਕਾਂਗਰਸ ਸਰਕਾਰ ਦੇ ਵਜ਼ੀਰ ਸੱਤਾ ਸੁਖ ਭੋਗ ਰਹੇ ਨੇ ਜਦੋਂਕਿ ਨਸ਼ੇ ਨੌਜਵਾਨੀ ਨੂੰ ਨਿਗਲ ਰਹੇ ਨੇ ਬਠਿੰਡਾ ’ਚ ਅੱਜ ਅਜਿਹੇ ਦੋ ਮਾਮਲੇ ਸਾਹਮਣੇ ਆਏ ਹਨ ਜਿੰਨ੍ਹਾਂ ’ਚ ਇੱਕ ਨੌਜਵਾਨ ਦੀ ਤਾਂ ਨਸ਼ੇ ਦਾ ਟੀਕਾ ਲਾਉਣ ਵੇਲੇ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਇੱਕ ਨਸ਼ੇ ਦਾ ਆਦੀ ਨੌਜਵਾਨ ਓਵਰਬ੍ਰਿਜ ਤੋਂ ਡਿੱਗਕੇ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ

    ਹਾਸਿਲ ਹੋਏ ਵੇਰਵਿਆਂ ਮੁਤਾਬਿਕ ਬਠਿੰਡਾ ਦੇ ਮਾਡਲ ਟਾਊਨ ਖੇਤਰ ’ਚ ਟੀਵੀ ਟਾਵਰ ਦੇ ਨੇੜੇ ਇੱਕ ਨੌਜਵਾਨ ਮੂਧੇ ਮੂੰਹ ਡਿੱਗਿਆ ਪਿਆ ਸੀ ਲੋਕਾਂ ਨੇ ਸਮਾਜ ਸੇਵੀ ਸੰਸਥਾ ਸਹਾਰਾ ਨੂੰ ਫੋਨ ਕੀਤਾ ਤਾਂ ਉਨ੍ਹਾਂ ਮੌਕੇ ’ਤੇ ਪੁੱਜਕੇ ਦੇਖਿਆ ਕਿ ਨੌਜਵਾਨ ਦੀ ਬਾਂਹ ’ਚ ਸਰਿੰਜ ਲੱਗੀ ਹੋਈ ਸੀ, ਜੋ ਉਸਨੇ ਨਸ਼ੇ ਦੀ ਪੂਰਤੀ ਲਈ ਟੀਕਾ ਲਾਇਆ ਸੀ

    ਮ੍ਰਿਤਕ ਨੌਜਵਾਨ ਦੇ ਭਰਾ ਸਾਹਿਲ ਨੇ ਦੱਸਿਆ ਕਿ ਮ੍ਰਿਤਕ ਰਾਹੁਲ (23) ਵਾਸੀ ਗੁਰੂ ਕੀ ਨਗਰੀ ਅੱਜ ਘਰੇ ਪੈਸੇ ਮੰਗਣ ਲੱਗਿਆ ਤਾਂ ਉਸਨੂੰ ਪੈਸੇ ਦੇ ਦਿੱਤੇ ਘਰੋਂ ਪੈਸੇ ਮੰਗਣ ਵੇਲੇ ਉਸਨੇ ਆਖਿਆ ਸੀ ਕਿ ਨਸ਼ਾ ਛੱਡਣ ਵਾਲੀਆਂ ਗੋਲੀਆਂ ਲੈਣੀਆਂ ਹਨ ਪਰ ਪੈਸੇ ਨਸ਼ੇ ਲਈ ਵਰਤ ਲਏ ਤੇ ਇਹ ਘਟਨਾ ਵਾਪਰ ਗਈ ਉਸਨੇ ਦੱਸਿਆ ਕਿ ਉਹ ਪਿਛਲੇ ਦੋ ਤਿੰਨ ਮਹੀਨਿਆਂ ਤੋਂ ਚਿੱਟੇ ਨਸ਼ੇ ਦੀ ਵਰਤੋਂ ਕਰਦਾ ਸੀ ਜਿਸ ਨੂੰ ਨਸ਼ਾ ਛੁਡਾਉਣ ਲਈ ਦਾਖਲ ਕਰਵਾਇਆ ਹੋਇਆ ਸੀ

    ਜਿੱਥੋਂ ਉਹ ਕੱਲ੍ਹ ਰਾਤ ਨੂੰ ਭੱਜ ਆਇਆ ਸੀ ਮੌਕੇ ’ਤੇ ਮੌਜੂਦ ਮਾਡਲ ਟਾਊਨ ਫੇਸ-1 ਦੇ ਇੱਕ ਵਿਅਕਤੀ ਨੇ ਦੱਸਿਆ ਕਿ ਅੱਜ ਤਾਂ ਇਸ ਨੌਜਵਾਨ ਦੀ ਨਸ਼ੇ ਨਾਲ ਮੌਤ ਹੋ ਗਈ ਪਰ ਇਸ ਖੇਤਰ ’ਚ ਨੌਜਵਾਨਾਂ ਦਾ ਰੋਜ਼ਾਨਾ ਦਾ ਹੀ ਇਹੋ ਹਾਲ ਹੈ ਉਨ੍ਹਾਂ ਦੱਸਿਆ ਕਿ ਇੱਥੇ ਮੁੰਡੇ ਇਕੱਠੇ ਹੋ ਕੇ ਨਸ਼ੇ ਕਰਦੇ ਹਨ ਪਰ ਪ੍ਰਸਾਸ਼ਨ ਕੋਈ ਕਾਰਵਾਈ ਨਹੀਂ ਕਰ ਰਿਹਾ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ ’ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਵੀ ਮੌਕੇ ’ਤੇ ਪੁੱਜਕੇ ਕਾਰਵਾਈ ਅਮਲ ’ਚ ਲਿਆਂਦੀ

    ਇਸ ਤੋਂ ਇਲਾਵਾ ਅੱਜ ਸਵੇਰੇ ਬਠਿੰਡਾ ਮਲੋਟ ਰੋਡ ’ਤੇ ਥਾਣਾ ਥਰਮਲ ਕੋਲ ਰੇਲਵੇ ਓਵਰ ਬਰਿੱਜ ਉੱਤੋਂ ਨਸ਼ੇ ਦੀ ਹਾਲਤ ’ਚ ਇੱਕ ਨੌਜਵਾਨ ਬ੍ਰਿਜ ਤੋਂ ਹੇਠਾਂ ਡਿੱਗਣ ਕਰਕੇ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਸਮਾਜ ਸੇਵੀ ਸੰਸਥਾ ਸਹਾਰਾ ਦੇ ਵਲੰਟੀਅਰਾਂ ਨੇ ਨੌਜਵਾਨਾਂ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ ਮੌਕੇ ’ਤੇ ਪੁੱਜੇ ਪਰਿਵਾਰਕ ਮੈਂਬਰਾਂ ਅਨੁਸਾਰ ਨੌਜਵਾਨ ਦੀ ਪਹਿਚਾਣ ਰਮਨਦੀਪ ਸਿੰਘ (30) ਵਾਸੀ ਸਿਵੀਆਂ ਵਜੋਂ ਹੋਈ, ਜੋ ਚਿੱਟੇ ਦਾ ਨਸ਼ਾ ਕਰਦਾ ਹੈ ਨੌਜਵਾਨ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ’ਚੋਂ ਡਾਕਟਰਾਂ ਨੇ ਅੱਗੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ