ਨਸ਼ਾ ਛੁਡਾਊ ਕੇਂਦਰਾਂ ‘ਤੇ ਛਾਪੇਮਾਰੀ ਕੀਤੀ

Drug, Addiction, Centers, Raide

ਰਾਮਪੁਰਾ ਫੂਲ, ਅਮਿਤ ਗਰਗ/ਸੱਚ ਕਹੂੰ ਨਿਊਜ

ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਤੇ ਚੱਲ ਰਹੇ ਇਕ ਅਣ ਅਧਿਕਾਰਤ ਤੌਰ ਤੇ ਨਸ਼ਾ ਛੁਡਾਊ ਕੇਦਰ ਤੇ ਤਹਿਸੀਲਦਾਰ ਰਾਕੇਸ਼ ਗਰਗ ਦੀ ਅਗਵਾਈ ਵਿਚ ਛਾਪੇਮਾਰੀ ਕੀਤੀ | ਇਸ ਮੌਕੇ ਤਹਿਸੀਲਦਾਰ ਰਾਕੇਸ਼ ਗਰਗ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਬਠਿੰਡਾ-ਚੰਡੀਗੜ੍ਹ ਰੋਡ ਤੇ ਅੰਦਾਜ਼ ਫਾਊਂਡੇਸ਼ਨ ਦੇ ਨਾਮ ਹੇਠ ਇਕ ਨਸ਼ਾ ਛਡਾਊ ਕੇਦਰ ਗ਼ੈਰ ਕਾਨੂੰਨੀ ਢੰਗ ਨਾਲ ਚਲਾ ਰਹੇ ਹਨ |

Drug, Addiction, Centers, Raide

ਜਦੋ ਉਕਤ ਜਗ੍ਹਾ ਤੇ ਚਲ ਰਹੇ ਨਸ਼ਾ ਛਡਾਊ ਤੇ ਐਸਐਮਓ ਰਾਮਪੁਰਾ ਅਮਰੀਕ ਸਿੰਘ ਅਤੇ ਐਸਐਮਓ ਅਸ਼ਵਨੀ ਕੁਮਾਰ ਦੀ ਟੀਮ ਨੂੰ ਨਾਲ ਲੈਕੇ ਚੈਕਿੰਗ ਕੀਤੀ ਗਈ ਤਾਂ ਮੌਕੇ ਤੇ ਮਜ਼ੂਦ ਸੈਟਰ ਚਾਲਕ ਵਲੋਂ ਇਸਨੂੰ ਚਲਾਉਣ ਸੰਬਧੀ ਕੋਈ ਵੀ ਲਾਇਸੈਂਸ ਪੇਸ਼ ਨਹੀਂ ਕਰ ਸਕੇ | ਚੈਕਿੰਗ ਦੋਰਾਨ ਉਕੁਤ ਨਸ਼ਾ ਕੇਦਰ ਤੋਂ 3 ਨੌਜਵਾਨ ਮਿਲੇ ਜਿਨ੍ਹਾਂ ਪੁੱਛਗਿੱਛ ਚ ਦਸਿਆ ਕਿ ਉਹ ਨਸ਼ਾ ਛੱਡਣ ਲਈ ਇਸ ਕੇਂਦਰ ਚ ਦਾਖਿਲ ਹੋਏ ਹਨ |

Drug, Addiction, Centers, Raide

ਉਕਤ ਅਧਿਕਾਰੀਆਂ ਨੇ ਥਾਣਾ ਸਿਟੀ ਰਾਮਪੁਰਾ ਨੂੰ ਨਸ਼ਾ ਛਡਾਊ ਕੇਦਰ ਚਲਾ ਰਹੇ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਦੀ ਗੱਲ ਕਹੀ | ਨਾਲ ਹੀ ਦਾਖਿਲ ਮਰੀਜ਼ਾਂ ਦੀ ਸਹਿਮਤੀ ਨਾਲ ਉਹਨਾਂ ਨੂੰ ਨਸ਼ਾ ਛਡਾਊ ਕੇਦਰ ਸਿਵਲ ਹਸਪਤਾਲ ਬਠਿੰਡਾ ਵਿਖੇ ਦਾਖਿਲ ਕਰਵਾਇਆ ਜਾਵੇ | ਜਦੋ ਮਾਮਲੇ ਸੰਬੰਧਿਤ ਥਾਣਾ ਸਿਟੀ ਦੀ ਮੁਖੀ ਨਾਲ ਗੱਲ ਕੀਤੀ ਤਾਂ ਉਹਨਾਂ ਇਸ ਤਰ੍ਹਾਂ ਦੀ ਕਿਸੇ ਵੀ ਗੱਲ ਬਾਤ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕਿ ਏਦਾਂ ਦੀ ਕੋਈ ਛਾਪੇਮਾਰੀ ਨਹੀਂ ਹੋਈ |

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here