ਨਸ਼ਾ ਮੁਕਤੀ ਯਾਤਰਾ ਦੌਰਾਨ ਨਸ਼ੇ ਛੱਡ ਕੇ ਹੀਰੋ ਬਣੇ ਨੌਜਵਾਨ ਨੇ ਹੋਰਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਦਿੱਤਾ ਹੋਕਾ | Yudh Nashe Virudh
- ਕਿਹਾ, “ਨਸ਼ਾ ਛੱਡਣ ਦੀ ਤਾਕਤ ਸਰੀਰਕ ਸਮਰੱਥਾ ਤੋਂ ਨਹੀਂ ਆਉਂਦੀ, ਇਹ ਇੱਕ ਅਦੁੱਤੀ ਇੱਛਾ ਸ਼ਕਤੀ ਤੋਂ ਆਉਂਦੀ ਹੈ।”
Yudh Nashe Virudh: ਮਾਲੇਰਕੋਟਲਾ (ਗੁਰਤੇਜ ਜੋਸ਼ੀ)। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਤੋਂ ਪ੍ਰਭਾਵਿਤ ਹੋ ਕੇ ਮਾਲੇਰਕੋਟਲਾ ਹਲਕੇ ਦੇ ਪਿੰਡ ਬਾਪਲਾ ਦੇ ਇੱਕ ਨੌਜਵਾਨ ਨੇ ਨਸ਼ੇ ਦੀ ਲਤ ਨੂੰ ਛੱਡਿਆ ਅਤੇ ਆਪਣੀ ਜਿਊਣ ਲਈ ਨਵੀਂ ਜ਼ਿੰਦਗੀ ਸ਼ੁਰੂ ਕੀਤੀ। ਇਹ ਨਸ਼ਾ ਛੱਡਣ ਵਾਲੇ ਹੀਰੋ ਨੌਜਵਾਨ ਨੇ ਆਪਣੀ ਵਿਥਿਆ ਬਿਆਨੀ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਕੇ ਸਮਾਜ ਦੇ ਅਸਲ ਹੀਰੋ ਬਣਨ ਲਈ ਪ੍ਰੇਰਿਤ ਕੀਤਾ ਤੇ ਕਿਹਾ, “ਨਸ਼ਾ ਛੱਡਣ ਦੀ ਤਾਕਤ ਸਰੀਰਕ ਸਮਰੱਥਾ ਤੋਂ ਨਹੀਂ ਆਉਂਦੀ, ਇਹ ਇੱਕ ਅਦੁੱਤੀ ਇੱਛਾ ਸ਼ਕਤੀ ਤੋਂ ਆਉਂਦੀ ਹੈ” ਦਿੜ੍ਰ ਇੱਛਾ ਸਕਤੀ ਨਾਲ ਨਸ਼ਿਆਂ ਦੇ ਮਕੜ ਜਾਲ ਵਿੱਚੋਂ ਨਿਕਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: Civil Hospital Khanna: ‘ਡਿਊਟੀ ’ਤੇ ਹਾਜ਼ਰ ਹੋਵੋ ਜਾਂ ਫ਼ਿਰ 50 ਲੱਖ ਰੁਪਏ ਬਾਂਡ ਜਮ੍ਹਾਂ ਕਰਵਾਓ’: ਸਿਹਤ ਮੰਡਰੀ ਡਾ. ਬ…
ਉਨ੍ਹਾਂ ਐਸ.ਐਚ.ਓ ਸੰਦੋੜ ਗਗਨ ਦੀਪ ਸਿੰਘ ਦਾ ਧੰਨਵਾਦ ਕਰਦਿਆ ਕਿਹਾ ਕਿ ” ਸਭ ਤੋਂ ਔਖੀਆਂ ਗੱਲਾਂ ਵਿੱਚੋਂ ਇੱਕ ਇਹ ਸਿੱਖਣਾ ਸੀ, ਕਿ ਮੈਂ ਠੀਕ ਹੋਣ ਦੇ ਯੋਗ ਹਾਂ “। ਇਸ ਗੱਲ ਦਾ ਭਰੋਸਾ ਐਸ.ਐਚ.ਓ ਨੇ ਦਿੱਤਾ ਤੇ ਮੇਰੀ ਜਿੰਦਗੀ ਨੂੰ ਨਵੀਂ ਦਿਸ਼ਾ ਦਿੱਤੀ । ਅੱਜ ਮੈ ਆਪਣੇ ਅਤੇ ਆਪਣੇ ਪਰਿਵਾਰ ਦੀ ਦੇਖ-ਰੇਖ ਕਰ ਰਿਹਾ ਹਾਂ।
ਅਸਲੀ ਹੀਰੋ ਉਹੀ ਹੈ ਜੋ ਨਸ਼ਿਆਂ ਤੋਂ ਦੂਰ ਰਹਿੰਦਾ ਹੈ | Yudh Nashe Virudh
ਨਸ਼ਾ ਛੱਡ ਕੇ ਆਪਣੀ ਜ਼ਿੰਦਗੀ ਸਵਾਰਨ ਵਾਲੇ ਨੌਜਵਾਨ ਨੇ ਆਪਣਾ ਜੀਵਨ ਅਨੁਭਵ ਸਾਂਝਾ ਕਰਕੇ ਹੋਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਦਿੱਤੀ। ਉਸ ਨੇ ਦੱਸਿਆ ਕਿ ਕਿਵੇਂ ਨਸ਼ੇ ਨੇ ਉਸਦੀ ਜ਼ਿੰਦਗੀ ਨੂੰ ਤਬਾਹੀ ਦੇ ਕਿਨਾਰੇ ਲਾ ਦਿੱਤਾ ਸੀ, ਪਰ ਨਸ਼ਾ ਛੱਡ ਕੇ ਉਸ ਨੇ ਨਾ ਸਿਰਫ਼ ਆਪਣਾ ਆਪ ਬਚਾਇਆ, ਸਗੋਂ ਹੁਣ ਸਮਾਜ ਲਈ ਇਕ ਰੋਲ ਮਾਡਲ ਵੀ ਬਣ ਗਿਆ ਹੈ। ਉਸ ਨੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ, “ਨਸ਼ਿਆਂ ਦੇ ਨਜ਼ਦੀਕ ਨਾ ਜਾਓ, ਅਸਲੀ ਹੀਰੋ ਉਹੀ ਹੈ ਜੋ ਨਸ਼ਿਆਂ ਤੋਂ ਦੂਰ ਰਹਿੰਦਾ ਹੈ।”

ਵਿਧਾਇਕ ਮਾਲੇਰਕੋਟਲਾ ਨੇ ਕੀਤੀ ਥਾਣਾ ਮੁਖੀ ਦੀ ਸ਼ਲਾਘਾ | Yudh Nashe Virudh
ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਐਸ.ਐਚ.ਓ ਗਗਨ ਦੀਪ ਸਿੰਘ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਸਮਾਜਿਕ ਬੁਰਾਇਆ ਨੂੰ ਸਾਂਝੇ ਉਪਰਾਲੇ ਕਰਕੇ ਹੀ ਸਮਾਜ ਨੂੰ ਨਵੀਂ ਦਿਖ ਦਿੱਤੀ ਜਾ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਚਾਉਣ ਲਈ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਪਹਿਰੇਦਾਰ ਵਜੋਂ ਕੰਮ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਾਨੂੰ ਗਗਨਦੀਪ ਸਿੰਘ ਵਾਂਗ ਨੌਜਵਾਨੀ ਬਚਾਉਣ ਲਈ ਸਾਰਥਕ ਉਪਰਾਲੇ ਕਰਨੇ ਚਾਹੀਦੇ ਹਨ ।
ਐਸ.ਐਚ.ਓ ਸੰਦੋੜ ਗਗਨ ਦੀਪ ਸਿੰਘ ਨੇ ਦੱਸਿਆ ਕਿ ਰਾਹ ਤੋਂ ਭੜਕੇ ਨੌਜਵਾਨਾਂ ਨੂੰ ਪ੍ਰੇਰਿਤ ਅਤੇ ਜਾਗਰੂਕ ਕਰਕੇ ਹੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਇਸ ਨੌਜਵਾਨ ਨੂੰ ਕੁਝ ਦਿਨ ਆਪਣੇ ਨਾਲ ਰੱਖਿਆ ਤੇ ਲਗਾਤਾਰ ਪ੍ਰੇਰਿਤ ਕਰਦੇ ਰਹੇ ਅਤੇ ਨਵੀਂ ਦਿਸ਼ਾ ਦਖਾਉਂਦੇ ਰਹੇ । ਨੌਜਵਾਨ ਦੀ ਸਮੇਂ-ਸਮੇਂ ’ਤੇ ਕੀਤੀ ਕੌਸਲਿੰਗ ਕੰਮ ਆਈ । ਹੁਣ ਨੌਜਵਾਨ ਆਮ ਲੋਕਾਂ ਵਾਂਗ ਸਮਾਜ ਦਾ ਅੰਗ ਬਣਕੇ ਆਪਣੇ ਪਰਿਵਾਰ ਪ੍ਰਤੀ ਸਮਾਜਿਕ ਤੇ ਨੈਤਿਕ ਜਿੰਮੇਵਾਰੀਆਂ ਨੂੰ ਨਿਭਾ ਰਿਹਾ ਹੈ।
ਮਾਤਾ ਨੇ ਕੀਤਾ ਪੁਲਿਸ ਅਤੇ ਸਰਕਾਰ ਦਾ ਧੰਨਵਾਦ
ਨਸ਼ਾ ਛੱਡਣ ਵਾਲੇ ਹੀਰੋ ਨੌਜਵਾਨ ਦੀ ਮਾਤਾ ਮਨਜੀਤ ਕੌਰ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਦਾ ਧੰਨਵਾਦ ਕਰਦਿਆਂ ਐਸ.ਐਚ.ਓ ਸੰਦੋੜ ਦਾ ਵਿਸੇ਼ਸ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਉਨ੍ਹਾਂ ਦੇ ਘਰ ਦੀ ਰੋਣਕ ਪਰਤੀ ਹੈ । ਉਨ੍ਹਾਂ ਭਾਵਕ ਹੁੰਦਿਆ ਆਸ ਜਤਾਈ ਕਿ ਉਹ ਦਿਨ ਦੂਰ ਨਹੀਂ ਜਦੋ ਪੰਜਾਬ ਨੂੰ ਕੀਰਨੀਆਂ ਤੋਂ ਕੱਢ ਕੇ ਸੁਹਾਗਾਂ ਵਾਲਾਂ ਹੱਸਦਾ ਖੇਡਦਾ ਪੰਜਾਬ ਬਣਾਉਣ ਵੱਲ ਲੈ ਕੇ ਜਾਇਆ ਜਾ ਸਕੇ ।