ਡਰੋਨ ਨਾਲ ਹਮਲਾ ਚਿੰਤਾ ਦਾ ਵਿਸ਼ਾ

ਡਰੋਨ ਨਾਲ ਹਮਲਾ ਚਿੰਤਾ ਦਾ ਵਿਸ਼ਾ

ਦੇਸ਼ ’ਚ ਪਹਿਲੀ ਵਾਰ ਡਰੋਨ ਰਾਹੀਂ ਅੱਤਵਾਦੀ ਹਮਲਾ ਕੀਤਾ ਗਿਆ ਹੈ ਇਸ ਡਰੋਨ ਹਮਲੇ ਨਾਲ ਜੰਮੂ ਦੇ ਏਅਰ ਫੋਰਸ ਸਟੇਸ਼ਨ ਦੇ ਤਕਨੀਕੀ ਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਹਾਲਾਂਕਿ ਹਮਲੇ ’ਚ ਹਾਲੇ ਤੱਕ ਜ਼ਿਆਦਾ ਵੱਡਾ ਨੁਕਸਾਨ ਸਾਹਮਣੇ ਨਹੀਂ ਆਇਆ, ਦੇਸ਼ ਦੋ ਸੈਨਿਕ ਜ਼ਰੂਰ ਇਸ ’ਚ ਜ਼ਖ਼ਮੀ ਹੋਏ ਹਨ ਇਸ ਗੱਲ ’ਚ ਕੋਈ ਸ਼ੱਕ ਨਹੀਂ ਕਿ ਇਹ ਪਾਕਿ ਸਮੱਰਥਿਤ ਅੱਤਵਾਦੀਆਂ ਦੀ ਕਰਤੂਤ ਹੈ ਪਾਕਿਸਤਾਨ ਪਹਿਲਾਂ ਵੀ ਹੱਦ ਪਾਰੋਂ ਹਥਿਆਰ ਅਤੇ ਨਸ਼ੀਲੇ ਪਦਾਰਥ ਡਰੋਨ ਰਾਹੀ ੇੇੇੇੇਭੇਜਣ ਦੀਆਂ ਕੋਸ਼ਿਸ਼ਾਂ ਕਰ ਚੁੱਕਾ ਹੈ 2019 ’ਚ ਪੰਜਾਬ ਦੇ ਅੰਮ੍ਰਿਤਸਰ-ਤਰਨਤਾਰਨ ਖੇਤਰ ’ਚ ਡਰੋਨ ਨਾਲ ਅੱਤਵਾਦੀਆਂ ਨੂੰ ਹਥਿਆਰ ਸਪਲਾਈ ਕੀਤੇ ਗਏ ਸਨ

ਉੱਪਰੀ ਤੌਰ ’ਤੇ ਜੰਮੂ ਦੇ ਹਵਾਈ ਫੌਜ ਹਮਲੇ ਨੂੰ ਬੇਸ਼ੱਕ ਛੋਟਾ ਸਮਝਿਆ ਜਾ ਰਿਹਾ ਹੋਵੇ ਪਰ ਹਵਾਈ ਫੌਜ ਨੇ ਕਿਹਾ ਹੈ ਕਿ ਇਹ ਬਹੁਤ ਹੀ ਗੰਭੀਰ ਹੈ ਏਅਰ ਫੋਰਸ ਸਟੇਸ਼ਨ ਵਰਗੇ ਉੱਚ ਸੁਰੱਖਿਅਤ ਖੇਤਰ ’ਚ, ਜਿੱਥੇ ਹਵਾਈ ਸੁਰੱਖਿਆ ਹੀ ਇੱਕੋ-ਇੱਕ ਉਦੇਸ਼ ਹੁੰਦੀ ਹੈ, ਪਰ ਹਮਲਾ ਕਰਕੇ ਅੱਤਵਾਦੀ ਦੇਸ਼ ਨੂੰ ਸੰਦੇਸ਼ ਦੇ ਰਹੇ ਹਨ ਕਿ ਆਮ ਬਜ਼ਾਰ, ਨਾਗਰਿਕ ਪ੍ਰਸ਼ਾਸਨ ਦੇ ਦਫਤਰਾਂ ਨੂੰ ਉਹ ਕਿੰਨੀ ਅਸਾਨੀ ਨਾਲ ਆਪਣੇ ਨਾਪਾਕ ਮਨਸੂਬਿਆਂ ਦਾ ਸ਼ਿਕਾਰ ਬਣਾ ਸਕਦੇ ਹਨ

ਇੱਕ ਆਮ ਡਰੋਨ, ਜੋ ਭਾਰਤੀ ਕੀ ਦੁਨੀਆਂ ਭਰ ਦੇ ਇਸ਼ਤਿਹਾਰਾਂ ’ਚ ਫੋਟੋਗ੍ਰਾਫੀ ਕਰਨ, ਛੋਟੀ-ਮੋਟੀ ਹੋਮ ਡਿਲੀਵਰੀ ਕਰਨ ਵਰਗੇ ਕੰਮਾਂ ਨੂੰ ਅਸਾਨੀ ਨਾਲ ਕਰਦਾ ਦਿਖਾਇਆ ਜਾਂਦਾ ਹੈ, ਉਸੇ ਡਰੋਨ ’ਤੇ ਗ੍ਰੇਨੇਡ ਬੰਨ੍ਹ ਕੇ ਅੱਤਵਾਦੀ ਹੁਣ ਕਿਤੇ ਵੀ ਹਮਲਾ ਕਰਨ ਦੀ ਮੁਹਾਰਤ ਹਾਸਲ ਕਰਨ ’ਚ ਲੱਗੇ ਹੋਏ ਹਨ ਜੰਮੂ ਦੇ ਹਵਾਈ ਫੌਜ ਖੇਤਰ ’ਚ ਹੋਏ ਅੱਤਵਾਦੀ ਹਮਲੇ ਦੇ ਰਾਜਨੀਤਿਕ ਸੰਦੇਸ਼ ਵੀ ਹੋ ਸਕਦੇ ਹਨ ਕਿਉਂਕਿ ਹੁਣੇ ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਸ਼ਮੀਰੀ ਆਗੂਆਂ ਦੇ ਸੰਗਠਨ ਗੁਪਕਾਰ ਨਾਲ ਮੁਲਾਕਾਤ ਕੀਤੀ ਹੈ ਦਿੱਲੀ ’ਚ ਕਸ਼ਮੀਰੀ ਆਗੂਆਂ ਦੀ ਮੁਲਾਕਾਤ ਨਾਲ ਕਸ਼ਮੀਰ ’ਚ ਹੀ ਨਹੀਂ ਗੁਆਂਢੀ ਦੇਸ਼ ਪਾਕਿਸਤਾਨ ’ਚ ਵੀ ਹਲਚਲ ਪੈਦਾ ਹੋ ਜਾਂਦੀ ਹੈ

ਇਹ ਹਲਚਲ ਸਦਾ ਇਹੀ ਯਤਨ ਕਰਦੀ ਹੈ ਕਿ ਕਸ਼ਮੀਰ ਦਾ ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਇੱਕਜੁਟਤਾ ਦਾ ਸਬੰਧ ਕਾਇਮ ਨਾ ਹੋ ਸਕੇ ਪਾਕਿਸਤਾਨ ਦੀਆਂ ਸਦਾ ਇਹੀ ਕੋਸ਼ਿਸ਼ਾਂ ਰਹੀਆਂ ਹਨ ਕਿ ਕਸ਼ਮੀਰੀ ਆਵਾਮ ਦੇਸ਼ ਦੇ ਵਿਰੁੱਧ ਖੜ੍ਹੀ ਰਹੇ ਰਾਜਨੀਤਿਕ ਮਸਲਾ ਇੱਥੇ ਕਸ਼ਮੀਰ ਤੇ ਕੇਂਦਰ ਸਰਕਾਰ ਦੇ ਲੋਕ ਮਿਲ ਕੇ ਸੁਲਝਾ ਲੈਣਗੇ ਪਰ ਅੱਤਵਾਦੀਆਂ ਵੱਲੋਂ ਕੀਤਾ ਗਿਆ ਹਮਲਾ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਬੇਹੱਦ ਚਿੰਤਾ ਦਾ ਵਿਸ਼ਾ ਹੈ

ਅੱਜ ਡਰੋਨ ਕਸ਼ਮੀਰ ’ਚ ਹਮਲਾ ਕਰ ਰਿਹਾ ਹੈ, ਕੱਲ੍ਹ ਨੂੰ ਉਹ ਨਕਸਲੀ ਖੇਤਰਾਂ, ਪੰਜਾਬ ਜਾਂ ਪੂਰਵਾਂਚਲ ਦੇ ਅਸ਼ਾਂਤ ਖੇਤਰਾਂ ’ਚ ਘੁਸਪੈਠ ਕਰ ਸਕਦਾ ਹੈ ਡਰੋਨ ਹਮਲਿਆਂ ਨੂੰ ਰੋਕਣ ਲਈ ਦੇਸ਼ ’ਚ ਜ਼ਿਲ੍ਹਾ ਪੱਧਰ ’ਤੇ ਸੁਰੱਖਿਆ ਫੋਰਸਾਂ, ਪੁਲਿਸ, ਹੋਮਗਾਰਡ ਦੀ ਟ੍ਰੇਨਿੰਗ ਅਤੇ ਸੁਰੱਖਿਆ ਅਲਾਰਮ ਵਰਗੀ ਤਕਨੀਕ, ਰਾਡਾਰ, ਜੈਮਰ ਆਦਿ ਨੂੰ ਮਜ਼ਬੂਤ ਕਰਨਾ ਹੋਵੇਗਾ ਡਰੋਨ ਵਰਤਣ ਦੀ ਆਗਿਆ ਤੇ ਸੁਰੱਖਿਆ ਗਾਰਡਲਾਈਨਜ਼ ਨੂੰ ਸਖ਼ਤ ਕਰਨਾ ਹੋਵੇਗਾ ਦੇਸ਼ ’ਚ ਹਰ ਡਰੋਨ ਦਾ ਰਜਿਸਟ੍ਰੇਸ਼ਨ, ਉਸਦੇ ਵਰਤੋਂਕਾਰ ਦੀ ਪਿੱਠਭੂਮੀ, ਦੇਸ਼ ’ਚ ਡਰੋਨ ਵੇਚ ਰਹੇ ਲੋਕਾਂ ਦੀ ਨਿਗਰਾਨੀ ਤੱਕ ਜਾਣਾ ਹੋਵੇਗਾ, ਤਾਂ ਕਿ ਦੇਸ਼ ’ਚ ਅੱਤਵਾਦੀ ਗਤੀਵਿਧੀਆਂ ਦੀ ਤਾਕ ’ਚ ਘੁੰਮ ਰਹੇ ਲੋਕ ਡਰੋਨ ਤਕਨੀਕ ਦੀ ਦੁਰਵਰਤੋਂ ਕਰਕੇ ਦੇਸ਼ ਜਾਂ ਦੇਸ਼ਵਾਸੀਆਂ ਨੂੰ ਨੁਕਸਾਨ ਨਾ ਪਹੁੰਚਾ ਸਕਣ

ਆਮ ਜਨਤਾ ਨੂੰ ਵੀ ਸਰਕਾਰ ਅਤੇ ਪ੍ਰਸ਼ਾਸਨ ਦੇ ਅੱਖ, ਕੰਨ ਵਾਂਗ ਕੰਮ ਕਰਨ ਦੀ ਆਦਤ ਬਣਾਉਣੀ ਚਾਹੀਦੀ ਹੈ, ਜਿੱਥੇ ਕਿਤੇ ਵੀ ਕੋਈ ਸ਼ੱਕੀ ਗਤੀਵਿਧੀ ਨਜ਼ਰ ਆਵੇ ਫੌਰਨ ਸੁਰੱਖਿਆ ਏਜੰਸੀਆਂ ਤੇ ਸਰਕਾਰ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਦੇਸ਼ ਤੇ ਦੇਸ਼ਵਾਸੀਆਂ ਦੀ ਸੁਰੱਖਿਆ ਪੂਰੀ ਚੁਸਤ-ਦਰੁਸਤ ਹੋ ਸਕੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।