ਭਾਰਤ-ਵਿੰਡੀਜ਼ ਦਰਮਿਆਨ ਪੰਜਵੇਂ ਮੈਚ ਤੋਂ ਪਹਿਲਾਂ ਭਾਰਤ ਦੇ ਸਾਬਕਾ ਓਪਨਰ ਸੁਨੀਲ ਗਾਵਸਕਰ ਨੇ ਦਿੱਤਾ ਅਵਾਰਡ
ਨਵੀਂ ਦਿੱਲੀ, 1 ਨਵੰਬਰ
ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਵਿੜ ਨੂੰ ਅਧਿਕਾਰਕ ਤੌਰ ‘ਤੇ ਅੰਤਰਰਾਸ਼ਟਰੀ ਕ੍ਰਿਕਟ ਪਰੀਸ਼ਦ (ਆਈਸੀਸੀ) ਹਾਲ ਆਫ਼ ਫੇਮ ‘ਚ ਸ਼ਾਮਲ ਕੀਤਾ ਗਿਆ ਉਹ ਇਸ ਲਿਸਟ ‘ਚ ਸ਼ਾਮਲ ਹੋਣ ਵਾਲੇ ਦੁਨੀਆਂ ਦੇ 87ਵੇਂ ਅਤੇ ਭਾਰਤ ਦੇ ਪੰਜਵੇਂ ਕ੍ਰਿਕਟਰ ਹਨ ਇਸ ਸਾਲ ਜੁਲਾਈ ‘ਚ ਆਈਸੀਸੀ ਨੇ ਦ੍ਰਵਿੜ ਨੂੰ ਹਾਲ ਆਫ਼ ਫੇਮ ਸ਼ਾਮਲ ਕਰਨ ਦਾ ਐਲਾਨ ਕੀਤਾ ਸੀ ਉਹਨਾਂ ਤੋਂ ਪਹਿਲਾਂ ਬਿਸ਼ਨ ਸਿੰਘ ਬੇਦੀ, ਕਪਿਲ ਦੇਵ, ਸੁਨੀਲ ਗਾਵਸਕਰ ਅਤੇ ਅਨਿਲ ਕੁੰਬਲੇ ਨੂੰ ਇਹ ਸਨਮਾਨ ਦਿੱਤਾ ਜਾ ਚੁੱਕਾ ਹੈ
ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਤਿਰੁਵੰਥਪੁਰਮ ‘ਚ ਪੰਜਵੇਂ ਇੱਕ ਰੋਜ਼ਾ ਤੋਂ ਪਹਿਲਾਂ ਬੀਸੀਸੀਆਈ ਵੱਲੋਂ ਸੁਨੀਲ ਗਾਵਸਕਰ ਨੇ ਦ੍ਰਵਿੜ ਨੂੰ ਸਨਮਾਨਤ ਕੀਤਾ ਇਸ ‘ਤੇ ਉਹਨਾਂ ਕਿਹਾ ਕਿ ਇਹ ਬਹੁਤ ਵੱਡਾ ਸਨਮਾਨ ਹੈ ਇਤਿਹਾਸਕ ਮਹਾਨ ਕ੍ਰਿਕਟਰਾਂ ਦੀ ਸੂਚੀ ‘ਚ ਆਪਣਾ ਨਾਂਅ ਦਰਜ ਕਰਾਉਣਾ ਸਭ ਦਾ ਸੁਪਨਾ ਹੁੰਦਾ ਹੈ
ਦ੍ਰਵਿੜ ਨੇ 164 ਟੈਸਟ ਮੈਚਾਂ ‘ਚ 36 ਸੈਂਕੜਿਆਂ ਦੀ ਮੱਦਦ ਨਾਲ 13, 288 ਦੌੜਾਂ ਬਣਾਈਆਂ ਉਹਨਾਂ 2012 ‘ਚ ਸੰਨਿਆਸ ਲਿਆ ਸੀ ਉਹ ਦੁਨੀਆਂ ‘ਚ ਸਭ ਤੋਂ ਜ਼ਿਆਦਾ 210 ਕੈਚ ਲੈਣ ਵਾਲੇ ਖਿਡਾਰੀ ਹਨ ਉਹਨਾਂ ਨੂੰ 2004 ‘ਚ ਆਈਸੀਸੀ ਕ੍ਰਿਕਟਰ ਆਫ ਦ ਯੀਅਰ ਅਤੇ ਆਈਸੀਸੀ ਟੈਸਟ ਪਲੇਅਰ ਆਫ਼ ਦ ਯੀਅਰ ਚੁਣਿਆ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।