Diagnostic Center Punjab: ਨਾਭਾ (ਤਰੁਣ ਸ਼ਰਮਾ)। ਡਾ. ਐਸ.ਪੀ. ਸਿੰਘ ਓਬਰਾਏ ਨੇ ਕੀਤਾ ਨਾਭਾ ਵਿਖੇ ਲੈਬੋਰੇਟਰੀ ਅਤੇ ਡਾਇਗਨੌਸਟਿਕ ਸੈਂਟਰ ਦਾ ਉਦਘਾਟਨ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ । ਡਾਕਟਰ ਐਸ ਪੀ ਸਿੰਘ ਓਬਰਾਏ ਨੇ ਦੱਸਿਆ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਆਮ ਲੋਕਾਂ ਨੂੰ ਘੱਟ ਰੇਟਾਂ ਉੱਤੇ ਟੈਸਟ ਕਰਵਾਉਣ ਲਈ ਵੱਖ-ਵੱਖ ਸੂਬਿਆਂ ਵਿੱਚ ਲੈਬੋਰੇਟਰੀ ਅਤੇ ਡਾਇਗਨੌਸਟਿਕ ਸੈਂਟਰ ਖੋਲ੍ਹਣ ਦੀ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਸੀ ਤਾਂ ਕਿ ਆਮ ਲੋਕ ਆਪਣਾ ਇਲਾਜ ਬਿਹਤਰ ਢੰਗ ਨਾਲ ਕਰਵਾ ਸਕਣ। ਡਾ. ਓਬਰਾਏ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਟਰੱਸਟ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਤੇ 50 ਲੈਬੋਰੇਟਰੀਆਂ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਸੀ। ਇਹ 50 ਲੈਬੋਰੇਟਰੀਆਂ ਖੋਲ੍ਹ ਕੇ ਫਿਰ 50 ਲੈਬੋਰੇਟਰੀਆਂ ਹੋਰ ਖੋਲ੍ਹਣ ਦਾ ਟੀਚਾ ਮਿੱਥਿਆ ਗਿਆ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ 128 ਲੈਬੋਰੇਟਰੀਆਂ ਖੋਲ੍ਹੀਆਂ ਜਾ ਚੁੱਕੀਆਂ ਹਨ ਅਤੇ ਜਲਦੀ ਹੀ 150 ਲੈਬੋਰੇਟਰੀਆਂ ਖੋਲਣ ਦਾ ਟੀਚਾ ਪੂਰਾ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਮਹਾਰਾਸ਼ਟਰ ਵਿਚ 5 ਲੈਬੋਰੇਟਰੀਆਂ ਖੋਲੀਆਂ ਜਾ ਰਹੀਆਂ ਹਨ। ਅੱਗੇ ਭਵਿੱਖ ਵਿਚ ਹੋਰ ਸਟੇਟਾਂ ਵਿੱਚ ਵਧਦਿਆਂ ਵਧਦਿਆਂ ਇਨ੍ਹਾਂ ਲੈਬੋਰੇਟਰੀਆਂ ਦੀ ਗਿਣਤੀ 200 ਤੱਕ ਕਰ ਦਿੱਤੀ ਜਾਵੇਗੀ। ਜਿੱਥੋਂ ਤੱਕ ਇਨ੍ਹਾਂ ਲੈਬੋਰੇਟਰੀਆਂ ਦੇ ਰੇਟਾਂ ਦਾ ਸਵਾਲ ਹੈ ਅਸੀਂ ਸਿਰਫ਼ ਇਸ ਵਿੱਚ 10 ਪ੍ਰਤੀਸ਼ਤ ਉੱਤੇ ਕੰਮ ਕਰ ਰਹੇ ਹਾਂ ਜੋ ਕਿ ਮਾਰਕਿਟ ਰੇਟਾਂ ਨਾਲੋਂ ਬਹੁਤ ਹੀ ਘੱਟ ਰੇਟਾਂ ’ਤੇ ਉਪਲੱਬਧ ਹਨ। ਇੱਥੇ ਈਸੀਜੀ ਸਿਰਫ਼ 20 ਰੁਪਏ ਵਿੱਚ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਸਰੀਰ ਦੇ ਸਾਰੇ ਟੈਸਟ ਬਹੁਤ ਹੀ ਘੱਟ ਕੀਮਤਾਂ ਉਤੇ ਕੀਤੇ ਜਾ ਰਹੇ ਹਨ।
Diagnostic Center Punjab
ਸੋ ਇਸ ਤਰੀਕੇ ਨਾਲ ਸਾਡੀ ਕੋਸ਼ਿਸ਼ ਇਹ ਹੈ ਕਿ ਜਿਹੜੇ ਲੋਕ ਵੱਧ ਰੇਟਾਂ ਕਰਕੇ ਟੈਸਟ ਨਹੀਂ ਕਰਵਾ ਸਕਦੇ ਉਨ੍ਹਾਂ ਵਾਸਤੇ ਇਹ ਲੈਬੋਰੇਟਰੀਆਂ ਵਰਦਾਨ ਸਾਬਤ ਹੋ ਰਹੀਆਂ ਹਨ। ਇਨ੍ਹਾਂ ਲੈਬੋਰੇਟਰੀਆਂ ਵਿੱਚ ਹਰ ਮਹੀਨੇ ਤਕਰੀਬਨ ਇੱਕ ਲੱਖ ਤੋਂ ਵੱਧ ਲੋਕ ਟੈਸਟ ਕਰਵਾ ਕੇ ਫਾਇਦਾ ਉਠਾ ਰਹੇ ਹਨ। ਪਿਛਲੇ ਸਾਲ ਇਨ੍ਹਾਂ ਲੈਬੋਰੇਟਰੀਆਂ ਵਿੱਚ ਟੈਸਟ ਕਰਵਾਉਣ ਵਾਲਿਆਂ ਦੀ ਗਿਣਤੀ 12 ਲੱਖ ਤੋਂ ਜ਼ਿਆਦਾ ਸੀ। ਇਸ ਸਾਲ ਵੀ ਤਕਰੀਬਨ 15 ਲੱਖ ਤੋਂ ਵਧੇਰੇ ਲੋਕ ਇਨ੍ਹਾਂ ਲੈਬੋਰੇਟਰੀਆਂ ਵਿਚ ਟੈਸਟ ਕਰਵਾ ਕੇ ਫਾਇਦਾ ਲੈ ਸਕਣਗੇ।
Read Also : Expressway News: ਹੁਣ ਇਸ ਐਕਸਪ੍ਰੈੱਸਵੇਅ ’ਤੇ ਸਪੀਡ ਦਾ ਨਵਾਂ ਨਿਯਮ ਲਾਗੂ, ਪੜ੍ਹ ਲਵੋ ਪੂਰੀ ਜਾਣਕਾਰੀ
ਡਾਇਰੈਕਟਰ ਸਿਹਤ ਸੇਵਾਵਾਂ ਡਾ. ਦਲਜੀਤ ਸਿੰਘ ਗਿੱਲ, ਪਟਿਆਲਾ ਇਕਾਈ ਦੇ ਪ੍ਰਧਾਨ ਸੁਰਿੰਦਰ ਸਿੰਘ, ਸੰਤੋਖ ਸਿੰਘ ਸੇਠ, ਪ੍ਰਧਾਨ ਪ੍ਰੇਮ ਸਿੰਘ, ਬਾਬਾ ਅਮਰ ਸਿੰਘ, ਐਡਵੋਕੇਟ ਮਨਜੀਤ ਸਿੰਘ ਸਿੱਧੂ, ਭਗਵੰਤ ਸਿੰਗਲਾ ਭਾਗੀ, ਚਰਨਦੀਪ ਸਿੰਘ, ਨਿਰਮਲ ਸਿੰਘ, ਗੁਰਦੀਪ ਸਿੰਘ, ਤਰਲੋਚਨ ਸਿੰਘ ਆਦਿ ਹਾਜ਼ਰ ਸਨ।