
Indian Medical Association Punjab: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਫ਼ਰੀਦਕੋਟ ਜ਼ਿਲੇ੍ਹ ਅੰਦਰ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਫ਼ਰੀਦਕੋਟ ਦੀਆਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ’ਚ ਹਮੇਸ਼ਾ ਮੋਹਰੀ ਰਹਿ ਕੇ ਕਾਰਜ ਵਾਲੇ, ਇੰਟਰਨੈਸ਼ਨਲ ਫ਼ੈਡਰੇਸ਼ਨ ਵੈਸ਼ ਦੇ ਪ੍ਰਧਾਨ, ਅੱਖਾਂ ਦੇ ਮਾਹਿਰ ਡਾ. ਸੰਜੀਵ ਗੋਇਲ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦਾ ਸਾਲ 2027 ਲਈ ਸਰਵਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ।
ਇੰਡੀਅਨ ਮੈਡੀਕਲ ਐਸੋਸੀਏਸ਼ਨ ਹਾਊਸ ਜਲੰਧਰ ਵਿਖੇ ਹੋਈ ਚੋਣ ਦੌਰਾਨ ਇੰਡੀਅਨ ਮੈਡੀਕਲ ਕਮਿਸ਼ਨ ਦੇ ਚੀਫ਼ ਇਲੈਕਸ਼ਨ ਕਮਿਸ਼ਨਰ ਡਾ.ਰਾਕੇਸ਼ ਵਿੱਜ ਆਈ.ਐੱਮ.ਏ ਪੰਜਾਬ ਦੇ ਇਲੈਕਸ਼ਨ ਕਮਿਸ਼ਨਰ ਡਾ.ਰਾਜਿੰਦਰ ਸ਼ਰਮਾ ਹੁਸ਼ਿਆਰਪੁਰ, ਬਠਿੰਡਾ ਦੇ ਡਾ.ਵਿਕਾਸ ਛਾਬੜਾ ਪ੍ਰਧਾਨ ਆਈ.ਐੱਮ.ਏ ਪੰਜਾਬ, ਡਾ.ਯੋਗੇਸ਼ਵਰ ਸੂਦ, ਆਈ.ਐੱਮ.ਏ ਪੰਜਾਬ ਪੰਜਾਬ ਦੇ ਸਕੱਤਰ ਡਾ. ਸੰਜੀਵ ਮਿੱਤਲ ਮੋਗਾ ਦੀ ਹਾਜ਼ਰੀ ’ਚ ਸੀਨੀਅਰ ਮੈਂਬਰ ਆਈ.ਐੱਮ.ਏ ਪੰਜਾਬ ਡਾ. ਸੰਜੀਵ ਗੋਇਲ ਨੂੰ ਇੰਡੀਅਨ ਆਈ.ਐੱਮ.ਏ ਪੰਜਾਬ ਦਾ ਪ੍ਰਧਾਨ, ਸਕੱਤਰ ਡਾ. ਰਵਿੰਦਰ ਸਿੰਘ ਬੱਲ ਜਲੰਧਰ ਨੂੰ, ਸੀਨੀਅਰ ਮੀਤ ਪ੍ਰਧਾਨ ਡਾ. ਸੰਜੀਵ ਮਿੱਤਲ ਮੋਗਾ ਨੂੰ, ਮੀਤ ਪ੍ਰਧਾਨ ਡਾ. ਡਾ. ਅਸ਼ੀਸ਼ ਓਹਰੀ ਲੁਧਿਆਣਾ ਨੂੰ, ਫ਼ਾਈਨਾਂਸ ਸਕੱਤਰ ਡਾ. ਹਰਸਿਮਰਨ ਸਿੰਘ ਤੁਲੀ ਪਟਿਆਲਾ ਨੂੰ ਚੁਣਿਆ ਗਿਆ।
ਇਸ ਤੋਂ ਪਹਿਲਾਂ ਡਾ. ਸੰਜੀਵ ਗੋਇਲ ਦੋ ਵਾਰ ਸਫ਼ਲਤਾ ਨਾਲ ਸੀਨੀਅਰ ਮੀਤ ਪ੍ਰਧਾਨ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਫ਼ਾਇਨਾਂਸ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਦੀ ਅਗਵਾਈ ’ਚ ਸਾਰੇ ਡਾਕਟਰ ਸਾਹਿਬਾਨ ਨੂੰ ਉਨ੍ਹਾਂ ਤੋਂ ਬਹੁਤ ਵੱਡੀਆਂ ਆਸਾਂ ਹਨ ਕਿ ਡਾਕਟਰ ਸਾਹਿਬਾਨ ਵਾਸਤੇ ਉਹ ਸਖ਼ਤ ਮਿਹਨਤ ਕਰਨਗੇ। ਇੱਥੇ ਇਹ ਵੀ ਵਰਨਣਯੋਗ ਹੈ ਕਿ ਇੰਡੀਅਨ ਮੈਡੀਕਲ ਐਸੋਸੀਏਸ਼ਨ ’ਚ ਐੱਮ.ਬੀ.ਬੀ.ਐੱਸ, ਮਾਹਿਰ ਡਾਕਟਰ, ਸਰਕਾਰੀ ਡਾਕਟਰ, ਮੈਡੀਕਲ ਕਾਲਜ ਦੇ ਡਾਕਟਰ ਅਤੇ ਪ੍ਰਾਈਵੇਟ ਡਾਕਟਰ ਸਾਹਿਬਾਨ ਸ਼ਾਮਲ ਹਨ।

ਇਹ ਵੀ ਪੜ੍ਹੋ: BJP Punjab: ਭਾਜਪਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਆਪਣੇ ਦਮ ‘ਤੇ ਲੜੇਗੀ: ਅਸ਼ਵਨੀ ਸ਼ਰਮਾ
ਇਸ ਮੌਕੇ ਆਈ.ਐੱਮ.ਏ ਪੰਜਾਬ ਦੇ ਨਵੇਂ ਚੁਣੇ ਪ੍ਰਧਾਨ ਡਾ. ਸੰਜੀਵ ਗੋਇਲ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਕਿਹਾ ਕਿ ਉਹ ਸਾਰੀ ਟੀਮ ਨੂੰ ਨਾਲ ਲੈ ਕੇ ਆਪਣੀ ਐਸੋਸੀਏਸ਼ਨ ਦੀ ਬੇਹਤਰੀ ਵਾਸਤੇ ਦਿਨ-ਰਾਤ ਇੱਕ ਕਰਨਗੇ। ਇਸ ਮੌਕੇ ਉਨ੍ਹਾਂ ਡਾ. ਭੁਟਾਨੀ , ਡਾ. ਪੂਜਾ ਮੈਂਬਰ ਜਲੰਧਰ ਟੀਮ, ਡਾ. ਨਵਜੋਤ ਦਹੀਆ ਜਲੰਧਰ, ਡਾ. ਪਰਮਜੀਤ ਸਿੰਘ ਮਾਨ ਨਵਾਂ ਸ਼ਹਿਰ, ਡਾ. ਮਨੋਜ ਸੋਬਤੀ, ਡਾ. ਕਰਨਬੀਰ ਗੋਇਲ ਲੁਧਿਆਣਾ, ਡਾ. ਭਗਵੰਤ ਸਿੰਘ ਸੀਨੀਅਰ ਲੀਡਰ ਆਈ.ਐੱਮ.ਏ ਪਟਿਆਲਾ, ਡਾ. ਜਤਿੰਦਰ ਕਾਂਸਲ ਪਟਿਆਲਾ, ਡਾ. ਸੂਚ ਜਲੰਧਰ, ਡਾ.ਵਿਕਾਸ ਛਾਬੜਾ ਬਠਿੰਡਾ, ਡਾ. ਸੰਜੀਵ ਮਿੱਤਲ ਮੋਗਾ, ਫ਼ਰੀਦਕੋਟ ਇਕਾਈ ਦੇ ਪ੍ਰਧਾਨ ਡਾ. ਐੱਸ.ਐੱਸ.ਬਰਾੜ, ਸਕੱਤਰ ਡਾ. ਬਿਮਲ ਗਰਗ ਅਤੇ ਸਮੂਹ ਮੈਂਬਰਾਂ ਦੇ ਨਾਲ-ਨਾਲ ਸਹਿਯੋਗ ਦੇਣ ਵਾਲੇ ਸਾਰੇ ਪੰਜਾਬ ਦੇ ਡਾਕਟਰ ਸਾਹਿਬਾਨ ਦਾ ਧੰਨਵਾਦ ਕਰਦਿਆਂ ਕਿ ਉਨ੍ਹਾਂ ਵੱਲੋਂ ਕੀਤੇ ਵਿਸ਼ਵਾਸ਼ ’ਤੇ ਖਰਾ ਉੱਤਰਨ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ।













