ਗੋਆ ਮੁਕਤੀ ਅੰਦੋਲਨ ਦੇ ਨਾਇਕ ਸਨ ਡਾ. ਲੋਹੀਆ

Dr, Reddy, Hero, Goa, Liberation, Movement, Lohia

ਗੋਆ ਮੁਕਤੀ ਦਿਵਸ ‘ਤੇ ਵਿਸ਼ੇਸ਼

ਗੋਆ ਮੁਕਤੀ ਦਿਵਸ ਹਰ ਸਾਲ 19 ਦਸੰਬਰ ਨੂੰ ਮਨਾਇਆ ਜਾਂਦਾ ਹੈ ਭਾਰਤ ਨੂੰ 1947 ਵਿਚ ਅਜ਼ਾਦੀ ਮਿਲ ਗਈ ਸੀ, ਪਰ ਇਸ ਤੋਂ 14 ਸਾਲ ਬਾਅਦ ਵੀ ਗੋਆ ‘ਤੇ ਪੁਰਤਗਾਲੀ ਆਪਣਾ ਅਧਿਕਾਰ ਜਮਾਈ ਬੈਠੇ ਸਨ 19 ਦਸੰਬਰ, 1961 ਨੂੰ ਭਾਰਤੀ ਫੌਜ ਨੇ ਆਪਰੇਸ਼ਨ ਵਿਜੈ ਅਭਿਆਨ ਸ਼ੁਰੂ ਕਰਕੇ ਗੋਆ, ਦਮਨ ਅਤੇ ਦੀਵ ਨੂੰ ਪੁਰਤਗਾਲੀਆਂ ਦੇ ਸ਼ਾਸਨ ਤੋਂ ਮੁਕਤ ਕਰਵਾਇਆ ਸੀ ਗੋਆ ਮੁਕਤੀ ਅੰਦੋਲਨ ਦੇ ਜਨਮਦਾਤਾ ਸਮਾਜਵਾਦੀ ਆਗੂ ਡਾ. ਰਾਮ ਮਨੋਹਰ ਲੋਹੀਆ ਸਨ

 ਗੋਆ ਦੇ ਅਜ਼ਾਦੀ ਦੇ ਅੰਦੋਲਨ ਵਿਚ ਉਨ੍ਹਾਂ ਦਾ ਯੋਗਦਾਨ ਭੁਲਾਇਆ ਨਹੀਂ ਜਾ ਸਕਦਾ ਇਹ ਉਹ ਸਮਾਂ ਸੀ ਜਦੋਂ ਪੰਡਿਤ ਨਹਿਰੂ ਗੋਆ ਨੂੰ ਭੁਲਾ ਬੈਠੇ ਸਨ ਲੋਹੀਆ ਕਹਿੰਦੇ ਸਨ, ਬਿਨਾ ਅੰਦੋਲਨ ਦੇ ਪੁਰਤਗਾਲੀ ਗੋਆ ਨੂੰ ਛੱਡ ਕੇ ਨਹੀਂ ਜਾਣਗੇ

ਉਹੀ ਹੋਇਆ, ਭਾਰਤ ਦੀ ਅਜ਼ਾਦੀ ਤੋਂ ਕਾਫ਼ੀ ਸਾਲ ਬਾਅਦ ਵੀ ਪੁਰਤਗਾਲੀ ਗੋਆ ਨੂੰ ਛੱਡਣ ਨੂੰ ਤਿਆਰ ਨਹੀਂ ਹੋਏ ਤਾਂ ਲੋਹੀਆ ਨੇ ਅੰਦੋਲਨ ਦੀ ਅਲਖ਼ ਜਗਾਈ ਅਤੇ ਆਪਣੇ ਸਾਥੀਆਂ ਨਾਲ ਗੋਆ ਕੂਚ ਕੀਤਾ 18 ਜੂਨ 1946 ਨੂੰ ਡਾ. ਰਾਮ ਮਨੋਹਰ ਲੋਹੀਆ ਨੇ ਗੋਆ ਜਾ ਕੇ ਸਥਾਨਕ ਨਿਵਾਸੀਆਂ ਨੂੰ ਪੁਰਤਗਾਲੀਆਂ ਦੇ ਖਿਲਾਫ਼ ਅੰਦੋਲਨ ਕਰਨ ਲਈ ਪ੍ਰੇਰਿਤ ਕੀਤਾ ਸੀ ਲੰਮੇ ਅਰਸੇ ਤੱਕ ਚੱਲ ਅੰਦੋਲਨ ਤੋਂ ਬਾਅਦ 19 ਦਸੰਬਰ 1961 ਨੂੰ ਗੋਆ ਨੂੰ ਪੁਰਤਗਾਲੀ ਕਬਜ਼ੇ ਤੋਂ ਮੁਕਤ ਕਰਵਾ ਕੇ ਭਾਰਤ ਵਿਚ ਸ਼ਾਮਲ ਕਰ ਲਿਆ ਗਿਆ ਸੀ

1946 ਵਿਚ ਅੱਜ ਹੀ ਦੇ ਦਿਨ ਡਾਕਟਰ ਰਾਮ ਮਨੋਹਰ ਲੋਹੀਆ ਨੇ ਪੁਰਤਗਾਲੀਆਂ ਖਿਲਾਫ਼ ਅੰਦੋਲਨ ਦਾ ਨਾਅਰਾ ਦਿੱਤਾ ਸੀ ਉਦੋਂ ਅੰਗਰੇਜ਼ੀ ਸਾਮਰਾਜ ਡੁੱਬ ਰਿਹਾ ਸੀ, ਕਈ ਵੱਡੇ ਰਾਸ਼ਟਰੀ ਆਗੂਆਂ ਦਾ ਮੰਨਣਾ ਸੀ ਕਿ ਅੰਗਰੇਜ਼ਾਂ ਦੇ ਜਾਂਦਿਆਂ ਹੀ ਪੁਰਤਗਾਲੀ ਵੀ ਗੋਆ ਤੋਂ ਕੂਚ ਕਰ ਜਾਣਗੇ ਪਰ ਅਜ਼ਾਦੀ ਘੁਲਾਟੀਏ ਅਤੇ ਸਮਾਜਵਾਦੀ ਆਗੂ ਡਾ. ਰਾਮ ਮਨੋਹਰ ਲੋਹੀਆ ਸਹਿਮਤ ਨਹੀਂ ਸਨ ਕਿ ਬਿਨਾ ਅੰਦੋਲਨ ਛੇੜੇ ਅਜਿਹਾ ਸੰਭਵ ਹੋ ਸਕੇਗਾ ਗੋਆ ਦੀ ਅਜ਼ਾਦੀ ਵਿਚ ਲੋਹੀਆ ਅਤੇ ਉਨ੍ਹਾਂ ਦੇ ਸਮਾਜਵਾਦੀ ਸਾਥੀਆਂ ਦਾ ਵੱਡਾ ਯੋਗਦਾਨ ਸੀ ਲੋਹੀਆ ਨੇ ਪਹਿਲੀ ਵਾਰ ਗੋਆ ਦੇ ਅਜ਼ਾਦੀ ਦੇ ਮੁੱਦੇ ਨੂੰ ਕੌਮੀ ਅਤੇ ਕੌਮਾਂਤਰੀ ਮੰਚ ‘ਤੇ ਚੁੱਕਿਆ ਅਤੇ ਲੋਕਾਂ ਦਾ ਧਿਆਨ ਆਕਰਸ਼ਿਤ ਕਰਨ ਵਿਚ ਸਫ਼ਲ ਹੋਏ ਅੰਗਰੇਜ਼ ਭਾਰਤ ਛੱਡ ਕੇ ਚਲੇ ਗਏ ਪਰ ਗੋਆ ‘ਤੇ ਪੁਰਤਗਾਲ ਦਾ ਕਬਜ਼ਾ ਬਣਿਆ ਰਿਹਾ ਲੋਹੀਆ ਗੋਆ ਮੁਕਤੀ ਅੰਦੋਲਨ ਦੇ ਮਹਾਨ ਸੈਨਾਨੀ ਸਨ ਉਨ੍ਹਾਂ 1942 ਤੋਂ ਹੀ ਗੋਆ ਮੁਕਤੀ ਅੰਦੋਲਨ ਦਾ ਬੀੜਾ ਚੁੱਕਿਆ ਹੋਇਆ ਸੀ

15 ਜੂਨ 1946 ਨੂੰ ਪੰਜਿਮ ਵਿਚ ਡਾ. ਲੋਹੀਆ ਦੀ ਸਭਾ ਹੋਈ ਜਿਸ ਵਿਚ ਤੈਅ ਹੋਇਆ ਕਿ 18 ਜੂਨ ਤੋਂ ਸਵਿਨਿਆ ਅਵੱਗਿਆ ਸ਼ੁਰੂ ਹੋਵੇਗਾ ਪੁਲਿਸ ਨੇ ਟੈਕਸੀ ਵਾਲਿਆਂ ਨੂੰ ਮਨ੍ਹਾ ਕਰ ਦਿੱਤਾ ਸੀ ਡਾ. ਲੋਹੀਆ ਮੜਗਾਂਵ ਸਭਾ-ਸਥਾਨ ‘ਤੇ ਘੋੜਾ ਗੱਡੀ ਰਾਹੀਂ ਪੁੱਜੇ ਮੋਹਲੇਧਾਰ ਮੀਂਹ, 20 ਹਜ਼ਾਰ ਦੀ ਜਨਤਾ ਅਤੇ ਮਸ਼ੀਨਗੰਨਾਂ ਫੜ੍ਹੀ ਖੜ੍ਹੀ ਹੋਈ ਪੁਰਤਗਾਲੀ ਫੌਜ ਅਕਾਸ਼ ਗੁੰਜਾਊ ਨਾਅਰਿਆਂ ਵਿਚ ਡਾ. ਲੋਹੀਆ ਉੱਪਰ ਪ੍ਰਸ਼ਾਸਕ ਮਿਰਾਂਡਾ ਨੇ ਪਿਸਤੌਲ ਤਾਣ ਦਿੱਤਾ, ਪਰ ਲੋਹੀਆ ਦੇ ਆਤਮਬਲ ਅਤੇ ਤੇਜ਼ ਅੱਗੇ ਉਸਨੂੰ ਝੁਕਣਾ ਪਿਆ ਪੰਜ ਸੌ ਸਾਲ ਦੇ ਇਤਿਹਾਸ ਵਿਚ ਗੋਆ ਵਿਚ ਪਹਿਲੀ ਵਾਰ ਅਜ਼ਾਦੀ ਦਾ ਵਿਗਲ ਵੱਜਿਆ ਲੋਹੀਆ ਗ੍ਰਿਫ਼ਤਾਰ ਕਰ ਲਏ ਗਏ ਪੂਰਾ ਗੋਆ ਯੁੱਧ-ਭੂਮੀ ਬਣ ਗਿਆ ਪੰਜਿਮ ਥਾਣੇ ‘ਤੇ ਜਨਤਾ ਨੇ ਹਮਲਾ ਕਰਕੇ ਲੋਹੀਆ ਨੂੰ ਛੁਡਾਉਣ ਦਾ ਯਤਨ ਕੀਤਾ

ਇੱਕ ਛੋਟੀ ਲੜਕੀ ਨੂੰ ਜੈ ਹਿੰਦ ਕਹਿਣ ‘ਤੇ ਪੁਲਿਸ ਨੇ ਬਹੁਤ ਕੁੱਟਿਆ

21 ਜੂਨ ਨੂੰ ਗਵਰਨਰ ਦਾ ਹੁਕਮ ਹੋਇਆ ਕਿ ਆਮ ਸਭਾ ਅਤੇ ਭਾਸ਼ਣ ਲਈ ਸਰਕਾਰੀ ਆਦੇਸ਼ ਲੈਣ ਦੀ ਲੋੜ ਨਹੀਂ ਲੋਹੀਆ ਚੈੱਕ ‘ਤੇ ਝੰਡਾ ਲਹਿਰਾ ਗਏ ਗੋਆ ਨੂੰ ਪ੍ਰਗਟਾਵੇ ਦੀ ਅਜ਼ਾਦੀ ਅਤੇ ਪੁਰਤਗਾਲ ਨੂੰ ਤਿੰਨ ਮਹੀਨੇ ਦਾ ਨੋਟਿਸ ਦੇ ਕੇ ਲੋਹੀਆ ਪਰਤ ਆਏ ਮਹਾਤਮਾ ਗਾਂਧੀ ਨੇ ਲੋਹੀਆ ਦੀ ਗ੍ਰਿਫ਼ਤਾਰੀ ਦਾ ਪੁਰਜ਼ੋਰ ਵਿਰੋਧ ਕੀਤਾ ਤਿੰਨ ਮਹੀਨੇ ਬਾਅਦ ਡਾ. ਲੋਹੀਆ ਦੁਬਾਰਾ ਗੋਆ ਦੇ ਮੜਗਾਂਵ ਲਈ ਤੁਰੇ ਉਨ੍ਹਾਂ ਨੂੰ ਕੋਲੇਮ ਵਿਚ ਹੀ ਗ੍ਰਿਫ਼ਤਾਰ ਕਰ ਲਿਆ ਗਿਆ 29 ਸਤੰਬਰ ਤੋਂ 8 ਅਕਤੂਬਰ ਤੱਕ ਉਨ੍ਹਾਂ ਨੂੰ ਆਗਵਾਦ ਦੇ ਕਿਲ੍ਹੇ ਵਿਚ ਕੈਦੀ ਬਣਾ ਕੇ ਰੱਖਿਆ ਗਿਆ, ਬਾਅਦ ਵਿਚ ਅਨਮਾੜ ਕੋਲ ਲਿਆ ਕੇ ਛੱਡਿਆ ਗਿਆ 2 ਅਕਤੂਬਰ ਨੂੰ ਆਪਣੇ ਜਨਮ ਦਿਨ ਦੇ ਦਿਨ ਬਾਪੂ ਨੇ ਲਾਰਡ ਬੇਵੇਲ ਨਾਲ ਲੋਹੀਆ ਦੀ ਰਿਹਾਈ ਲਈ ਗੱਲ ਕੀਤੀ ਲੋਹੀਆ ਦੇ ਗੋਆ-ਪ੍ਰਵੇਸ਼ ਦੀ ਮਨਾਹੀ ਹੋ ਗਈ

ਗੋਆ ਮੁਕਤੀ ਅੰਦੋਲਨ ਦੇ ਇਤਿਹਾਸ ਵਿਚ ਜਿਨ੍ਹਾਂ ਲੋਕਾਂ ਨੇ ਆਪਣਾ ਖੂਨ-ਪਸੀਨਾ ਰੋੜ੍ਹਿਆ ਅਤੇ ਜੇਲ੍ਹ ਦੇ ਤਸੀਹੇ ਸਹੇ ਇਸ ਦਿਨ ਉਨ੍ਹਾਂ ਨੂੰ ਯਾਦ ਕਰਨਾ ਦੇਸ਼ਵਾਸੀਆਂ ਲਈ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਹੈ ਗੋਆ ਅੰਦੋਲਨ ਵਿਚ ਸਮਾਜਵਾਦੀ ਆਗੂ ਡਾ. ਲੋਹੀਆ ਅਤੇ ਉਨ੍ਹਾਂ ਦੇ ਸਾਥੀਆਂ ਦੀ ਭੂਮਿਕਾ ਨਾ-ਭੁੱਲਣਯੋਗ ਹੈ ਜਿਨ੍ਹਾਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਗੋਆ ਨੂੰ ਅਜ਼ਾਦੀ ਦੁਆਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਲੋਹੀਆ ਦੇ ਲੰਮੇ ਜਨ-ਜਾਗਰਨ ਤੋਂ ਬਾਅਦ ਗੋਆ ਨੂੰ ਅਜ਼ਾਦੀ ਮਿਲੀ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।