ਸਿਮਰਨ ਕਰਨ ਦਾ ਫ਼ਲ ਜ਼ਰੂਰ ਮਿਲਦਾ ਹੈ: ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਸ ਘੋਰ ਕਲਿਯੁਗ ’ਚ ਪਰਮਾਤਮਾ ਦਾ ਨਾਮ ਸੁੱਖਾਂ ਦੀ ਖਾਨ ਹੈ ਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਬਿਨਾ ਦੁਨੀਆ ’ਚ ਪਰੇਸ਼ਾਨੀਆਂ ਹਨ, ਦੁੱਖ, ਤਕਲੀਫ਼ਾਂ, ਮੁਸ਼ਕਲਾਂ ਹਨ ਪਰ ਪ੍ਰਭੂ, ਈਸ਼ਵਰ, ਅੱਲ੍ਹਾ, ਵਾਹਿਗੁਰੂ, ਪਰਮ ਪਿਤਾ ਪਰਮਾਤਮਾ ਦਾ ਨਾਮ ਪਰਮਾਨੰਦ ਦੇਣ ਵਾਲਾ ਹੈ ਇਸ ਲਈ ਹਮੇਸ਼ਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਤੁਰਦੇ-ਫਿਰਦੇ ਬੈਠ ਕੇ, ਕੰਮ-ਧੰਦਾ ਕਰਦੇ ਹੋਏ ਜਿੰਨਾ ਵੀ ਸਮਾਂ ਤੁਸੀਂ ਸਿਮਰਨ ਕਰ ਸਕੋ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਉਹ ਕੀਤਾ ਗਿਆ
ਸਿਮਰਨ ਕਦੇ ਬੇਕਾਰ ਨਹੀਂ ਜਾਂਦਾ, ਉਸ ਦਾ ਫ਼ਲ ਲਾਜ਼ਮੀ ਮਿਲਦਾ ਹੀ ਮਿਲਦਾ ਹੈ ਜਦੋਂ ਵੀ ਤੁਸੀਂ ਸਿਮਰਨ ਕਰੋਗੇ ਮਾਲਕ ਮਨਜ਼ੂਰ ਕਬੂਲ ਕਰੇਗਾ ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਜੇਕਰ ਸੁੰਨ ਸਮਾਧੀ ’ਚ ਜਾਣਾ ਹੋਵੇ, ਮਾਲਕ ਦੇ ਨੂਰੀ ਸਰੂਪ ਦੇ ਦਰਸ਼ਨ ਕਰਨੇ ਹੋਣ, ਤਾਂ ਉਸ ਲਈ ਜ਼ਰੂਰੀ ਹੈ ਤੁਸੀਂ ਬੈਠ ਕੇ ਸਿਮਰਨ ਕਰੋ ਸਵੇਰੇ 2 ਤੋਂ 5 ਦਰਮਿਆਨ ਜੇਕਰ ਤੁਸੀਂ ਸਿਮਰਨ ਕਰੋ ਤਾਂ ਤੁਹਾਡੇ ਗ਼ਮ, ਚਿੰਤਾ, ਪ੍ਰੇਸ਼ਾਨੀਆਂ ਦੂਰ ਹੋਣਗੀਆਂ ਤੇ ਮਾਲਕ ਦੇ ਨਜ਼ਾਰੇ ਆਉਣੇ ਸ਼ੁਰੂ ਹੋ ਜਾਣਗੇ ਇਸ ਲਈ ਸਿਮਰਨ ਕਰੋ, ਭਾਵੇਂ ਸਰੀਰਕ ਅਵਸਥਾ ਕਿਹੋ ਜਿਹੀ ਹੋਵੇ ਕੀਤਾ ਗਿਆ ਸਿਮਰਨ ਮਾਲਕ ਦੀ ਦਰਗਾਹ ’ਚ ਮਨਜ਼ੂਰ-ਕਬੂਲ ਜ਼ਰੂਰ ਹੁੰਦਾ ਹੈ ਇਸ ਲਈ ਮਾਲਕ ਨੂੰ ਪਾਉਣ ਲਈ ਸਿਮਰਨ ਜ਼ਰੂਰ ਕਰੋ, ਜਿਸ ਨਾਲ ਤੁਹਾਡੀਆਂ ਕਮੀਆਂ ਦੂਰ ਹੋਣਗੀਆਂ, ਤੁਸੀਂ ਮਾਲਕ ਦੀ ਦਇਆ, ਮਿਹਰ-ਰਹਿਮਤ ਦੇ ਕਾਬਲ ਬਣ ਜਾਓਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ