ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home ਰੂਹਾਨੀਅਤ ਅਨਮੋਲ ਬਚਨ ਮਨ ਨੂੰ ਸੇਵਾ-ਸ...

    ਮਨ ਨੂੰ ਸੇਵਾ-ਸਿਮਰਨ ‘ਚ ਲਾ ਕੇ ਰੱਖੋ : ਪੂਜਨੀਕ ਗੁਰੂ ਜੀ

    Saint Dr. MSG
    Saint Dr. MSG

    ਮਨ ਨੂੰ ਸੇਵਾ-ਸਿਮਰਨ ‘ਚ ਲਾ ਕੇ ਰੱਖੋ : ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) (Anmol Bachan) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਪਿਆਰ ਬੜੇ ਨਸੀਬਾਂ ਨਾਲ ਇਨਸਾਨ ਨੂੰ ਮਿਲਦਾ ਹੈ ਜਿਨ੍ਹਾਂ ਦੀ ਕਿਸਮਤ ਚੰਗੀ ਹੁੰਦੀ ਹੈ, ਉਹ ਸਤਿਸੰਗ ‘ਚ ਚੱਲ ਕੇ ਆਉਂਦੇ ਹਨ ਅਤੇ ਜੋ ਸਤਿਸੰਗ ਸੁਣ ਕੇ ਅਮਲ ਕਰਦੇ ਹਨ, ਉਹ ਉਸ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਦੇ ਹਨ

    ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਜਦੋਂ ਸੰਤ, ਪੀਰ-ਫ਼ਕੀਰ ਦੀ ਸੋਹਬਤ ਨਸੀਬ ਹੋ ਜਾਵੇ ਤਾਂ ਬਚਨਾਂ ‘ਤੇ ਅਮਲ ਕਰਨਾ ਚਾਹੀਦਾ ਹੈ ਅਮਲ ਤੋਂ ਬਿਨਾਂ ਇਲਮ ਕਿਸੇ ਕੰਮ ਦਾ ਨਹੀਂ ਹੁੰਦਾ ਇਲਮ ਜ਼ਰੂਰੀ ਹੈ ਪਰ ਇਸ ਤੋਂ ਵੀ ਜ਼ਰੂਰੀ ਹੈ ਅਮਲ, ਕਿਉਂਕਿ ਇਲਮ ਨਹੀਂ ਹੈ ਤਾਂ ਅਮਲ ਕਿਸ ‘ਤੇ ਕਰੋਗੇ ਅਤੇ ਜੇਕਰ ਅਮਲ ਨਹੀਂ ਕਰਦੇ ਤਾਂ ਉਹ ਇਲਮ, ਗਿਆਨ ਕੋਰਾ ਹੈ  ਇਸ ਲਈ ਸੁਣੋ ਅਤੇ ਅਮਲ ਕਰੋ ਜੋ ਸੁਣ ਕੇ ਅਮਲ ਕਰਦੇ ਹਨ, ਉਹ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣ ਜਾਂਦੇ ਹਨ

    Anmol Bachan | ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਮਾਲਕ ਦੇ ਨਾਮ ਦਾ ਸਿਮਰਨ ਕਰਨਾ ਹਰ ਜੀਵ ਲਈ ਜ਼ਰੂਰੀ ਹੈ ਇਨਸਾਨ ਜੇਕਰ ਬਚਨਾਂ ‘ਤੇ ਅਮਲ ਕਰੇ ਤਾਂ ਉਸ ਦੇ ਗ਼ਮ, ਚਿੰਤਾ, ਪਰੇਸ਼ਾਨੀ ਖ਼ਤਮ ਹੋ ਜਾਂਦੀ ਹੈ ਅੰਦਰ ਆਤਮਿਕ ਸ਼ਾਂਤੀ ਆਉਂਦੀ ਹੈ ਅਤੇ ਉਹ ਖੁਸ਼ੀ ਮਿਲਦੀ ਹੈ, ਜਿਸ ਦੀ ਕੋਈ ਕਲਪਨਾ ਨਹੀਂ ਕਰ ਸਕਦਾ ਤੇ ਉਹ ਆਨੰਦ ਮਿਲਦਾ ਹੈ ਜਿਸ ਦੇ ਬਰਾਬਰ ਦੁਨੀਆਂ ‘ਚ ਕੋਈ ਦੂਜਾ ਆਨੰਦ ਨਹੀਂ ਹੈ  ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਆਪਣਾ ਮਨ ਸੇਵਾ-ਸਿਮਰਨ ‘ਚ ਲਾ ਕੇ ਰੱਖਣਾ ਚਾਹੀਦਾ ਹੈ ਨਹੀਂ ਤਾਂ ਮਨ ਸ਼ੈਤਾਨ ਦਾ ਚਰਖ਼ਾ ਹੈ

    ਇਸ ਦਾ ਕੋਈ ਭਰੋਸਾ ਨਹੀਂ ਹੈ ਕਿ ਕਿਸ ਪਾਸੇ ਚੱਲ ਪਵੇ ਮਨ ਅਜਿਹੇ-ਅਜਿਹੇ ਸਬਜ਼ਬਾਗ ਵਿਖਾਉਂਦਾ ਹੈ ਕਿ ਇਨਸਾਨ ਹੈਰਾਨ ਰਹਿ ਜਾਂਦਾ ਹੈ ਇਹ ਮਨ ਆਪਣੇ ਆਪ ਹੀ ਸਭ ਕੁਝ ਜਾਇਜ਼ ਬਣਾ ਦਿੰਦਾ ਹੈ ਬੁਰਾਈਆਂ ਕਰਵਾ ਦਿੰਦਾ ਹੈ ਪਰ ਜੋ ਚੀਜ਼ ਗਲਤ ਹੈ ਤਾਂ ਭਾਵੇਂ ਉਹ ਕੋਈ ਵੀ ਕਿਉਂ ਨਾ ਹੋਵੇ,ਉਹ ਗਲਤ ਹੀ ਹੁੰਦੀ ਹੈ ਇਸ ਲਈ ਮਨ ਬੜੀ ਸ਼ੈਤਾਨੀ ਤਾਕਤ ਹੈ ਤੇ ਇਸ ਤੋਂ ਇਨਸਾਨ ਨੂੰ ਬਚਣਾ ਚਾਹੀਦਾ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here