ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ’ਚ ਮਨਾਇਆ ਕੌਮਾਂਤਰੀ ਮਹਿਲਾ ਦਿਵਸ

kkp 103

ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ’ਚ ਮਨਾਇਆ ਕੌਮਾਂਤਰੀ ਮਹਿਲਾ ਦਿਵਸ (International Women’s Day)

(ਸੁਭਾਸ਼ ਸ਼ਰਮਾ/ਅਜੈ ਮਨਚੰਦਾ) ਕੋਟਕਪੂਰਾ । ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ’ਚ ਕੌਮਾਂਤਰੀ ਮਹਿਲਾ ਦਿਵਸ ਮਨਾਇਆ (International Women’s Day) ਗਿਆ ਸਮਾਗਮ ਦੀ ਪ੍ਰਧਾਨਗੀ ਪਿ੍ਰੰਸੀਪਲ ਪ੍ਰਭਜੋਤ ਸਿੰਘ ਵੱਲੋਂ ਕੀਤੀ ਗਈ ਅਤੇ ਸਮਾਗਮ ਦੇ ਮੁੱਖ ਮਹਿਮਾਨ ਡਾ. ਸਨੇਹ ਪ੍ਰਭਾ ਸਿੰਗਲਾ (ਸਿੰਗਲਾ ਨਰਸਿੰਗ ਹੋਮ ਕੋਟਕਪੂਰਾ) ਸ੍ਰੀਮਤੀ ਗੁਰਦੇਵ ਕੌਰ ਅਤੇ ਬਲਜੀਤ ਸਿੰਘ ਖੀਵਾ ਨੇ ਕੀਤੀ। ਸਮਾਗਮ ਦੀ ਆਰੰਭਤਾ ਮੈਡਮ ਸਰਬਜੀਤ ਕੌਰ ਦੀ ਅਗਵਾਈ ’ਚ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ ।

ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਅੱਜ ਔਰਤ ਸਮਾਜ ਵਿੱਚ ਆਪਣੀ ਸਥਾਪਤੀ ਕਰ ਚੁੱਕੀ ਹੈ ਅਤੇ ਵਿਦਿਆਰਥਣਾਂ ਨੂੰ ਆਪਣੀ ਸ਼ਕਤੀ ਪਛਾਣ ਕੇ ਆਪਣੇ ਲਕਸ਼ ਦੀ ਪ੍ਰਾਪਤੀ ਲਈ ਪ੍ਰੇਰਨਾ ਕੀਤੀ । ਸ੍ਰੀ ਮਨੋਹਰ ਲਾਲ ਲੈਕਚਰਾਰ ਪੌਲੀਟੀਕਲ ਸਾਇੰਸ ਨੇ ਮਹਾਨ ਔਰਤਾਂ ਦਾ ਜ਼ਿਕਰ ਕਰਦਿਆਂ ਸਮਾਜ ਵੱਲੋਂ ਅਣਗੌਲੀ ਮਹਾਨ ਇਸਤਰੀ ਸ੍ਰੀਮਤੀ ਸਵਿੱਤਰੀ ਬਾਈ ਫੂਲੇ ਦੇ ਜੀਵਨ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ । ਸ੍ਰੀਮਤੀ ਵੈਸ਼ਾਲੀ ਸੰਸਕਿ੍ਰਤ ਅਧਿਆਪਕਾਂ ਵੱਲੋਂ ਗੀਤ ਰਾਹੀਂ ਔਰਤਾਂ ਦੀ ਸ਼ਕਤੀ ਅਤੇ ਯੋਗਦਾਨ ਬਾਰੇ ਦੱਸਿਆ ਤੇ ਸ੍ਰੀਮਤੀ ਗੁਰਦੇਵ ਕੌਰ ਵੱਲੋਂ ਵੀ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਔਰਤਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ। ਮੰਚ ਸੰਚਾਲਕ ਦੀ ਭੂਮਿਕਾ ਬਾਖੂਬੀ ਮੈਡਮ ਗੁਰਬਿੰਦਰ ਕੌਰ ਲੈਕਚਰਾਰ ਹੋਮ ਸਾਇੰਸ ਅਤੇ ਵਿਦਿਆਰਥਣ ਰੁਪਿੰਦਰ ਕੌਰ ਵੱਲੋਂ ਨਿਭਾਈ ਗਈ । ਇਸ ਮੌਕੇ ਵਿਦਿਆਰਥਣਾਂ ਦੇ ਭਾਸ਼ਣ, ਗੀਤ, ਲੋਕ ਗੀਤ, ਟੱਪੇ ਅਤੇ ਭੰਗੜਾ ਪੇਸ਼ ਕੀਤਾ ।

ਸ਼ੈਸ਼ਨ ਦੌਰਾਨ ਵਧੀਆ ਕਾਰਜਗੁਜ਼ਾਰੀ ਦੇਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਨਿਤ ਵੀ ਕੀਤਾ ਗਿਆ । ਅੱਜ ਦੇ ਸਮਾਗਮ ਵਿੱਚ ਸ੍ਰੀਮਤੀ ਪਵਨਜੀਤ ਕੌਰ, ਸ੍ਰੀਮਤੀ ਵੀਨਾ ਸੁੰਦਰੀ , ਸੁਰਿੰਦਰ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਅਵਨਿੰਦਰ ਕੌਰ, ਚੰਦਨ ਸੋਢੀ, ਮੰਜਲੀ ਕੱਕੜ, ਅਮਨਦੀਪ ਕੌਰ, ਰਣਜੀਤਾ, ਅਨੀਸ਼ ਲਤਾ, ਹਰਪ੍ਰੀਤ ਕੌਰ, ਜਸਕਰਨ ਕੌਰ, ਵਿਵੇਕ ਕਪੂਰ, ਮਹਾਂਵੀਰ ਕੁਮਾਰ, ਕੁਲਵਿੰਦਰ ਸਿੰਘ, ਗੁਰਭੇਜ ਸਿੰਘ, ਜਗਸੀਰ ਸਿੰਘ ਤੇ ਸਮੂਹ ਸਟਾਫ਼ ਅਤੇ ਬੱਚੇ ਹਾਜ਼ਰ ਸਨ । ਬਲਜੀਤ ਸਿੰਘ ਖੀਵਾ ਵੱਲੋਂ ਸੰਬੋਧਨ ਕਰਦਿਆਂ ਔਰਤਾਂ ਨੂੰ ਅਪਣਾ ਸਨਮਾਨ ਆਪ ਬਹਾਲ ਕਰਨ ਲਈ ਕਿਹਾ ਗਿਆ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ