ਡਾ. ਗੁਰਪ੍ਰੀਤ ਸਿੰਘ ਗਿੱਲ ਨੇ ਪੰਜਾਬ ਮੈਡੀਕਲ ਕੌਂਸਲ 2023 ਦੀਆਂ ਚੋਣਾਂ ’ਚ ਸ਼ਾਨਦਾਰ ਜਿੱਤ ਹਾਸਲ ਕੀਤੀ

Medical Council Election
ਬਠਿੰਡਾ : ਡਾ. ਗੁਰਪ੍ਰੀਤ ਸਿੰਘ ਦਾ ਸਵਾਗਤ ਕਰਦੇ ਹੋਏ ਯੂਨੀਵਰਸਿਟੀ ਦੇ ਅਧਿਕਾਰੀ ਤਸਵੀਰ : ਸੱਚ ਕਹੂੰ ਨਿਊਜ਼

(ਸੁਖਨਾਮ) ਬਠਿੰਡਾ। ਪੰਜਾਬ ਮੈਡੀਕਲ ਕੌਂਸਲ (ਪੀ.ਐਮ.ਸੀ.) 2023 ਦੀਆਂ ਚੋਣਾਂ ਵਿੱਚ ਆਦੇਸ਼ ਯੂਨੀਵਰਸਿਟੀ ਬਠਿੰਡਾ ਦੇ ਡਾਇਰੈਕਟਰ ਅਤੇ ਮੈਡੀਕਲ ਸੁਪਰਡੈਂਟ (ਪ੍ਰਬੰਧਕ) ਡਾ. ਗੁਰਪ੍ਰੀਤ ਸਿੰਘ ਗਿੱਲ ਨੇ 9822 ਵੋਟਾਂ ਹਾਸਲ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਡਾ. ਗੁਰਪ੍ਰੀਤ ਸਿੰਘ ਗਿੱਲ ਪੀ.ਐਮ.ਸੀ. ਲਈ ਚੁਣੇ ਗਏ 10 ਮੈਂਬਰਾਂ ਵਿੱਚੋਂ ਇੱਕ ਹਨ। ਇਹ ਚੋਣ ਪੋਸਟਲ ਬੈਲਟ ਰਾਹੀਂ ਕਰਵਾਈ ਗਈ ਸੀ। ਡਾ. ਗਿੱਲ ਨੇ ਸਮੱਰਥਨ ਕਰਨ ਵਾਲੇ ਸਾਰਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ।

ਇਹ ਵੀ ਪੜ੍ਹੋ : ਅਜੇ ਕੁਮਾਰ ਬਤੌਰ ਸੀਨੀਅਰ ਵੈਟਨਰੀ ਇੰਸਪੈਕਟਰ ਪਦਉੱਨਤ

ਆਦੇਸ਼ ਯੂਨੀਵਰਸਿਟੀ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਡਾ. ਗੁਰਪ੍ਰੀਤ ਸਿੰਘ ਗਿੱਲ ਨੂੰ ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ ਅਤੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਦੱਸਣਯੋਗ ਹੈ ਕਿ ਡਾ. ਗੁਰਪ੍ਰੀਤ ਸਿੰਘ ਗਿੱਲ, ਪੀ.ਐਮ.ਸੀ. 2018 ਦੀਆਂ ਚੋਣਾਂ ਵਿੱਚ ਵੀ ਚੰਗੇ ਫਰਕ ਨਾਲ ਜਿੱਤੇ ਸੀ ਅਤੇ ਇਸ ਵਾਰ ਵੀ ਉਹਨਾਂ ਨੇ ਆਪਣੀ ਸਥਿਤੀ ਕਾਇਮ ਰੱਖੀ।

LEAVE A REPLY

Please enter your comment!
Please enter your name here