ਡਾ. ਗੁਰਪ੍ਰੀਤ ਕੌਰ ਆਪਣੀਆਂ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਦੀ ਹੋਣ ਵਾਲੀ ਪਤਨੀ ਹਰਿਆਣਾ ਦੀ ਰਹਿਣ ਵਾਲੀ ਹੈ। ਗੁਰਪ੍ਰੀਤ ਕੌਰ ਦੇ ਪਿਤਾ ਇੱਕ ਕਿਸਾਨ ਹਨ। ਡਾ. ਗੁਰਪ੍ਰੀਤ ਕੌਰ ਆਪਣੀਆਂ ਤਿੰਨ ਭੈਣਾਂ ਵਿੱਚੋਂ ਸਭ ਤੋਂ ਛੋਟੀ ਹੈ। ਉਸ ਦੀ ਵੱਡੀ ਭੈਣ ਨੀਰੂ ਅਮਰੀਕਾ ਵਿੱਚ ਵਿਆਹੀ ਹੋਈ ਹੈ ਜਦੋਂਕਿ ਦੂਜੀ ਭੈਣ ਜੱਗੂ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਵਿੱਚ ਰਹਿੰਦੀ ਹੈ। ਗੁਰਪ੍ਰੀਤ ਕੌਰ ਦੇ ਪਿਤਾ ਇੰਦਰਜੀਤ ਸਿੰਘ ਕੋਲ ਕੈਨੇਡਾ ਦੀ ਨਾਗਰਿਕਤਾ ਹੈ, ਜਦੋਂਕਿ ਉਸ ਦੀ ਮਾਤਾ ਰਾਜ ਹਰਜਿੰਦਰ ਕੌਰ ਘਰੇਲੂ ਔਰਤ ਹਨ। ਸੀ.ਐਮ.ਭਗਵੰਤ ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ ਨੇ ਸਾਲ 2013 ਵਿੱਚ ਅੰਬਾਲਾ ਦੇ ਮੁਲਾਣਾ ਮੈਡੀਕਲ ਕਾਲਜ ਵਿੱਚ ਦਾਖ਼ਲਾ ਲਿਆ ਸੀ। ਉਸਨੇ ਸਾਲ 2017 ਵਿੱਚ ਇੱਥੇ ਆਪਣੀ ਐਮਬੀਬੀਐਸ ਪੂਰੀ ਕੀਤੀ ਸੀ।
ਡਾ. ਗੁਰਪ੍ਰੀਤ ਕੌਰ ਦੀ ਕੋਠੀ ਪਿਹੋਵਾ ’ਚ
ਡਾਕਟਰ ਗੁਰਪ੍ਰੀਤ ਕੌਰ ਦਾ ਪਿਹੋਵਾ ਦੇ ਵਾਰਡ-5 ਦੀ ਤਿਲਕ ਕਲੋਨੀ ਵਿੱਚ ਕੋਠੀ ਹੈ। ਹਾਲਾਂਕਿ ਉਨ੍ਹਾਂ ਦਾ ਜੱਦੀ ਪਿੰਡ ਪਿਹੋਵਾ ਦਾ ਗੁਮਥਲਾ ਗੱਢੂ ਹੈ। ਉਸ ਦੇ ਪਿਤਾ ਇੰਦਰਜੀਤ ਸਿੰਘ ਖੇਤੀ ਕਰਦੇ ਹਨ।
ਭਗਵੰਤ ਮਾਨ ਕਰਵਾ ਰਹੇ ਹਨ ਦੂਜੀ ਵਿਆਹ
ਭਗਵੰਤ ਮਾਨ (Bhagwant Mann Wedding) ਵੱਲੋਂ ਮੁੱਖ ਮੰਤਰੀ ਦੀ ਅਧਿਕਾਰਤ ਰਿਹਾਇਸ਼ ਵਿੱਚ ਹੀ ਇਹ ਵਿਆਹ ਦਾ ਸਮਾਗਮ ਰੱਖਿਆ ਗਿਆ ਹੈ ਅਤੇ ਇਸ ਵਿੱਚ ਸਿਰਫ਼ 25 ਦੇ ਕਰੀਬ ਮਹਿਮਾਨਾਂ ਨੂੰ ਹੀ ਸੱਦਾ ਦਿੱਤਾ ਗਿਆ ਹੈ। 48 ਸਾਲਾਂ ਭਗਵੰਤ ਮਾਨ ਵੱਲੋਂ 7 ਸਾਲ ਪਹਿਲਾਂ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨੂੰ ਤਲਾਕ ਦਿੰਦੇ ਹੋਏ ਵੱਖ ਹੋ ਗਏ ਸਨ। ਹਾਲਾਂਕਿ ਭਗਵੰਤ ਮਾਨ ਅੱਜ ਵੀ ਆਪਣੇ ਪੁੱਤਰ ਅਤੇ ਪੁੱਤਰੀ ਦੇ ਸੰਪਰਕ ਵਿੱਚ ਹਨ ਅਤੇ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਭਗਵੰਤ ਮਾਨ ਦੇ ਪੁੱਤਰ ਅਤੇ ਪੁੱਤਰੀ ਸਪੈਸ਼ਲ ਤੌਰ ’ਤੇ ਅਮੇਰੀਕਾ ਤੋਂ ਪੰਜਾਬ ਆਏ ਸਨ ਪਰ ਹੁਣ ਭਗਵੰਤ ਮਾਨ ਆਪਣੇ ਇੱਕ ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਨ ਜਾ ਰਹੇ ਹਨ
ਡਾ. ਗੁਰਪ੍ਰੀਤ ਕੌਰ ਹਰਿਆਣਾ ਦੀ ਰਹਿਣ ਵਾਲੀ
ਭਗਵੰਤ ਮਾਨ ਦੀ ਹੋਣ ਵਾਲੀ ਪਤਨੀ ਡਾ. ਗੁਰਪ੍ਰੀਤ ਕੌਰ ਹਰਿਆਣਾ ਦੀ ਰਹਿਣ ਵਾਲੀ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਰਾਜਪੁਰਾ ਵਿਖੇ ਰਹਿ ਰਹੀ ਸੀ। ਡਾ. ਗੁਰਪ੍ਰੀਤ ਕੌਰ ਸਾਲ 2019 ਦੇ ਦੌਰਾਨ ਭਗਵੰਤ ਮਾਨ ਦੇ ਸੰਪਰਕ ਵਿੱਚ ਆਏ ਸਨ ਅਤੇ ਉਸ ਤੋਂ ਬਾਅਦ ਭਗਵੰਤ ਮਾਨ ਦੇ ਕਾਫ਼ੀ ਜਿਆਦਾ ਸਮਾਗਮ ਵਿੱਚ ਡਾ. ਗੁਰਪ੍ਰੀਤ ਕੌਰ ਦਿਖਾਈ ਦਿੰਦੇ ਰਹੇ ਹਨ। ਡਾ. ਗੁਰਪ੍ਰੀਤ ਕੌਰ ਦੀ ਭਗਵੰਤ ਮਾਨ ਦੀ ਮਾਤਾ ਅਤੇ ਭੈਣ ਨਾਲ ਵੀ ਕਾਫ਼ੀ ਜਿਆਦਾ ਮੇਲ ਮਿਲਾਪ ਹੋ ਗਿਆ ਸੀ ਅਤੇ ਡਾ. ਗੁਰਪ੍ਰੀਤ ਕੌਰ ਜ਼ਿਆਦਾਤਰ ਭਗਵੰਤ ਮਾਨ ਦੀ ਭੈਣ ਨਾਲ ਵੀ ਦਿਖਾਈ ਦਿੰਦੀ ਰਹੀ ਹੈ।
ਇਸੇ ਸਾਲ ਹੋਏ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਡਾ. ਗੁਰਪ੍ਰੀਤ ਕੌਰ ਵੱਲੋਂ ਹਾਜ਼ਰੀ ਲਗਾਈ ਗਈ ਸੀ। ਡਾ. ਗੁਰਪ੍ਰੀਤ ਕੌਰ ਦੀ ਪਰਿਵਾਰ ਨਾਲ ਨੇੜਤਾ ਦੇਖਦੇ ਹੋਏ ਭਗਵੰਤ ਮਾਨ ਦੀ ਮਾਤਾ ਵਲੋਂ ਹੀ ਇਸ ਰਿਸ਼ਤੇ ਦੀ ਪੇਸ਼ਕਸ਼ ਕੀਤੀ ਗਈ ਸੀ ਅਤੇ ਭਗਵੰਤ ਮਾਨ ਵਲੋਂ ਹਾਮੀ ਭਰਨ ਤੋਂ ਬਾਅਦ ਵਿਆਹ ਕਰਨ ਦੀ ਤਿਆਰੀ ਕੀਤੀ ਗਈ। ਵੀਰਵਾਰ ਨੂੰ ਇੱਕ ਸਾਦੇ ਸਮਾਗਮ ਦਰਮਿਆਨ ਭਗਵੰਤ ਮਾਨ ਵਲੋਂ ਆਪਣੀ ਰਿਹਾਇਸ਼ ਵਿੱਚ ਹੀ ਵਿਆਹ ਦਾ ਸਮਾਗਮ ਕੀਤਾ ਜਾ ਰਿਹਾ ਹੈ। ਜਿਸ ਵਿੱਚ ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਸੋਦੀਆ ਦੇ ਨਾਲ ਉਨਾਂ ਦੇ ਪਰਿਵਾਰਕ ਮੈਂਬਰ ਆ ਰਹੇ ਹਨ।
ਪਿਛਲੇ 4 ਦਿਨਾਂ ਤੋਂ ਚੱਲ ਰਹੀ ਐ ਤਿਆਰੀ, ਵੱਡੇ ਕੈਟਰਰ ਨੂੰ ਦਿੱਤੀ ਗਈ ਡਿਊਟੀ
ਚੰਡੀਗੜ੍ਹ ਵਿਖੇ ਸਥਿਤ ਮੁੱਖ ਮੰਤਰੀ ਰਿਹਾਇਸ਼ ਵਿੱਚ ਤਿਆਰੀ ਦਾ ਜਿੰਮਾ ਫੌਰ ਸੀਜ਼ਨ ਕੈਟਰਿੰਗ ਸਰਵਿਸ ਨੂੰ ਦਿੱਤਾ ਗਿਆ ਹੈ। ਫੌਰ ਸੀਜ਼ਨ ਕੈਟਰਿੰਗ ਸਰਵਿਸ ਹਮੇਸ਼ਾ ਹੀ ਵੀਵੀਆਈਪੀ ਲੋਕਾਂ ਦੀ ਪਹਿਲੀ ਪਸੰਦ ਰਿਹਾ ਹੈ ਅਤੇ ਪਿਛਲੇ 4 ਦਿਨ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਪਰ ਕਿਸੇ ਨੂੰ ਵੀ ਇਸ ਦੀ ਖ਼ਬਰ ਨਹੀਂ ਲੱਗਣ ਦਿੱਤੀ ਗਈ। ਭਗਵੰਤ ਮਾਨ ਦੀ ਰਿਹਾਇਸ਼ ਵਿੱਚ ਵਾਟਰ ਪਰੂਫ਼ ਟੈਂਟ ਲਗਾਉਣ ਦੇ ਨਾਲ ਹੀ ਹੋਰ ਤਿਆਰੀਆਂ ਪਿਛਲੇ 3-4 ਦਿਨਾਂ ਤੋਂ ਚਲ ਰਹੀਆਂ ਸਨ ਅਤੇ ਬੁੱਧਵਾਰ ਨੂੰ ਹੀ ਖ਼ਬਰ ਬਾਹਰ ਆਈ ਕਿ ਮੁੱਖ ਮੰਤਰੀ ਵੀਰਵਾਰ ਨੂੰ ਵਿਆਹ ਕਰਵਾਉਣ ਜਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ।