ਡਾ. ਅਲੰਕਾਰ ਸਿੰਘ ਗੁਰਮਤਿ ਸੰਗੀਤ ਚੇਅਰ ਇੰਚਾਰਜ ਵਜੋਂ ਨਿਯੁਕਤ

Dr. Alankar Singh ਗੁਰਮਤਿ ਸੰਗੀਤ ਚੇਅਰ ਇੰਚਾਰਜ ਵਜੋਂ ਨਿਯੁਕਤ

ਪਟਿਆਲਾ, (ਸੱਚ ਕਹੂੰ ਨਿਊਜ)। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਵੱਲੋਂ ਸੰਗੀਤ ਵਿਭਾਗ ਵਿੱਚ ਕਾਰਜਸ਼ੀਲ ਸ਼ਾਸ਼ਤਰੀ ਸੰਗੀਤ ਅਤੇ ਗੁਰਮਤਿ ਸੰਗੀਤ ਦੇ ਵਿਸ਼ਵ ਪ੍ਰਸਿੱਧ ਕਲਾਕਾਰ Dr. Alankar Singh ਨੂੰ ਗੁਰਮਤਿ ਸੰਗੀਤ ਚੇਅਰ ਇੰਚਾਰਜ ਵਜੋਂ ਨਿਯੁਕਤ ਕੀਤਾ ਗਿਆ ਹੈ।  ਵਰਣਨਯੋਗ ਹੈ ਕਿ ਇਸ ਚੇਅਰ ਦੀ ਸਥਾਪਨਾ ਪੰਜਾਬੀ ਯੂਨੀਵਰਸਿਟੀ ਵੱਲੋਂ 2003 ਵਿੱਚ ਕੀਤੀ ਗਈ ਸੀ ਜਿੱਥੇ ਡਾ. ਗੁਰਨਾਮ ਸਿੰਘ ਬਾਨੀ ਪ੍ਰੋਫੈਸਰ ਵਜੋਂ ਤਾਇਨਾਤ ਸਨ। ਉਨ੍ਹਾਂ ਦੀ ਸੇਵਾ ਮੁਕਤੀ ਉਪਰੰਤ ਹੁਣ ਇਹ ਕਾਰਜ ਭਾਰ ਡਾ. ਅਲੰਕਾਰ ਸਿੰਘ ਨੂੰ ਸੌਂਪਿਆ ਗਿਆ ਹੈ।

ਅਹੁਦਾ ਸੰਭਾਲਣ ਸਮੇਂ ਡਾ. ਅਲੰਕਾਰ ਸਿੰਘ ਨੇ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰੇ ਪ੍ਰਾਜੈਕਟਾਂ ਨੂੰ ਤਨਦੇਹੀ ਨਾਲ ਨੇਪਰੇ ਚਾੜ੍ਹਨ ਦਾ ਯਤਨ ਕਰਨਗੇ।   ਇਸ ਮੌਕੇ ਡਾ. ਗੁਰਨਾਮ ਸਿੰਘ, ਡਾ. ਅੰਮ੍ਰਿਤਪਾਲ ਕੌਰ, ਡਾ. ਭੀਮਇੰਦਰ ਸਿੰਘ, ਡਾ. ਨਿਵੇਦਿਤਾ ਉੱਪਲ ਅਤੇ ਸਮੂਹ ਸਟਾਫ ਗੁਰਮਤਿ ਸੰਗੀਤ ਚੇਅਰ ਅਤੇ ਵਿਭਾਗ ਹਾਜਰ ਰਹੇ। ਜ਼ਿਕਰਯੋਗ ਹੈ ਕਿ ਡਾ. ਅਲੰਕਾਰ ਸਿੰਘ ਨੂੰ ਉਨ੍ਹਾਂ ਦੀਆਂ ਸੇਵਾਵਾਂ ਸਦਕਾ ਕੌਮੀ ਸੰਗੀਤ ਨਾਟਕ ਅਕਾਦਮੀ ਵੱਲੋਂ ‘ਉਸਤਾਦ ਬਿਸਮਿੱਲਾਹ ਖ਼ਾਨ ਯੁਵਾ ਪੁਰਸਕਾਰ’ ਨਾਲ ਅਤੇ ਜਵੱਦੀ ਟਕਸਾਲ, ਲੁਧਿਆਣਾ ਵੱਲੋਂ ‘ਗੁਰਮਤਿ ਸੰਗੀਤ ਐਵਾਰਡ’ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here