ਗੁਰੂਹਰਸਹਾਏ (ਸਤਪਾਲ ਥਿੰਦ)। ਪੰਜਾਬ ਵਿੱਚ ਆਏ ਹੜ੍ਹ ਨੇ ਜਿੱਥੇ ਕਿਸਾਨਾਂ ਦੀਆਂ ਖੇਤਾਂ ਵਿੱਚ ਖੜ੍ਹੀਆਂ ਫਸਲਾਂ ਘਰ ਡੋਬ ਦਿੱਤੇ ਪਸ਼ੂ ਧਨ ਪਾਣੀ ਵਿੱਚ ਵਹਿ ਗਿਆ। ਵੱਡੇ ਸ਼ਹਿਰ ਦੀਆਂ ਸੋਸਾਇਟੀਆ ਵਿੱਚ ਪਾਣੀ ਭਰ ਗਿਆ ਤੇ ਸਰਹੱਦੀ ਪਿੰਡ ਘਰੋਂ ਬੇਘਰ ਹੋ ਗਏ ਤੇ ਲੋਕ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨੂੰ ਕੋਸ ਰਹੇ ਹਨ ਕਿ ਹੜ੍ਹਾਂ ਤੋਂ ਪਹਿਲਾਂ ਪੁਖਤਾ ਪ੍ਰਬੰਧ ਕਿਉਂ ਨਹੀ ਕੀਤੇ ਗਏ। (Ferozepur News)
ਜਿਸ ਕਾਰਨ ਹੜ੍ਹਾਂ ਨਾਲ ਜਿੱਥੇ ਲੋਕਾਂ ਦਾ ਆਰਥਕ ਨੁਕਸਾਨ ਹੋਇਆ ਉੱਥੇ ਹੜ੍ਹਾ ਦੀ ਮਾਰ ਆਮ ਲੋਕਾਂ ਤੇ ਪੈ ਗਈ ਹੈ ਕਿਉਂਕਿ ਸਬਜ਼ੀਆਂ ਦੇ ਭਾਅ ਵਧ ਗਏ ਹਨ। ਸਬਜ਼ੀ ਮੰਡੀ ਵਿੱਚ ਸਬਜ਼ੀਆਂ ਗਾਇਬ ਹੋ ਗਈਆਂ ਕਿਉਂਕਿ ਸਬਜ਼ੀਆਂ ਦੇ ਰੇਟ ਅਸਮਾਨੀ ਚੜ੍ਹ ਚੁੱਕੇ ਹਨ। ਜਿਸ ਨਾਲ ਲੋਕਾਂ ਦੀ ਰਸੋਈ ਤੋਂ ਕਈ ਸਬਜੀਆਂ ਦੂਰ ਹੋ ਗਈਆਂ ਹਨ। ਸਬਜੀ ਮੰਡੀ ਗੁਰੂਹਰਸਹਾਏ ਵਿੱਚ ਆੜ੍ਹਤ ਦੀ ਦੁਕਾਨ ਕਰਦੇ ਰਣਜੀਤ ਸਿੰਘ ,ਪਵਨ ਬਹਿਲ, ਅਸ਼ਵਨੀ ਧਮੀਜਾ ਨੇ ਦੱਸਿਆ ਕਿ 5 ਰੁਪਏ ਕਿਲੋ ਵਿਕਣ ਵਾਲਾ ਕੱਦੂ 40 ਰੁਪਏ ਕਿਲੋ ਵਿੱਕ ਰਿਹਾ ਹੈ। (Ferozepur News)
10 ਰੁਪਏ ਕਿੱਲੋ ਟਮਾਟਰ 150 ਰੁਪਏ ਕਿਲੋ ਦੇ ਹਿਸਾਬ ਨਾਲ ਵਿੱਕ ਰਹੇ ਹਨ। ਕਰੇਲਾ ਤੋਰੀਆ ਟਿੰਡੇ 80 ਰੁਪਏ ਕਿਲੋ ਦੇ ਹਿਸਾਬ ਨਾਲ ਵਿੱਕ ਰਹੇ ਹਨ। ਜਿਸ ਕਾਰਨ ਮੰਡੀ ਵਿੱਚ ਹੁਣ ਰੋਣਕ ਵੀ ਘਟੀ ਹੈ ਕਿਉਂਕਿ ਜ਼ਿਆਦਾਤਰ ਸਬਜ਼ੀ ਦਰਿਆ ਨੇੜੇ ਹੀ ਹੁੰਦੀ ਸੀ ਪਰ ਪਾਣੀ ਵਿੱਚ ਡੁੱਬ ਜਾਣ ਕਾਰਨ ਸਬਜੀਆਂ ਘੱਟ ਆ ਰਹੀਆਂ ਹਨ ਜਿਸ ਕਾਰਨ ਭਾਅ ਅਸਮਾਨ ਨੂੰ ਛੂਹ ਗਏ ਹਨ ਤੇ ਲੋਕਾਂ ਤੇ ਹੜ੍ਹਾਂ ਦੀ ਮਾਰ ਪਈ ਹੈ।