ਬਾਲੀਵੁੱਡ ‘ਚ ਵੀ ਹੋਵੇ ਡੋਪ ਟੈਸਟ

ਬਾਲੀਵੁੱਡ ‘ਚ ਵੀ ਹੋਵੇ ਡੋਪ ਟੈਸਟ

ਸੁਸ਼ਾਂਤ ਰਾਜਪੂਤ ਦੀ ਮੌਤ ਦਾ ਮਾਮਲਾ ਨੈਸ਼ਨਲ ਟੈਲੀਵਿਜ਼ਨ ‘ਤੇ ਅੱਜ ਵੀ ਛਾਇਆ ਹੋਇਆ ਹੈ ਨੈਪੋਟਿਜ਼ਮ ਤੋਂ ਲੈ ਕੇ ਡਰੱਗਸ, ਪੈਸਾ, ਸ਼ੋਹਰਤ ਨਾ ਜਾਣੇ ਕੀ-ਕੀ ਕਾਰਨ ਸੁਸ਼ਾਂਤ ਦੀ ਮੌਤ ਦੇ ਪਿੱਛੇ ਦੱਸੇ ਜਾ ਰਹੇ ਹਨ ਮਾਮਲੇ ਵਿਚ ਕਾਫ਼ੀ ਮੋੜ ਆਏ, ਮੁੰਬਈ ਪੁਲਿਸ, ਬਿਹਾਰ ਪੁਲਿਸ ਅਤੇ ਆਖ਼ਰਕਾਰ ਹੁਣ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸੁਸ਼ਾਂਤ ਰਾਜਪੂਤ ਦੀ ਮੌਤ ਤੋਂ ਪਹਿਲਾਂ ਉਸ ਦੀ ਸਾਬਕਾ ਮੈਨੇਜ਼ਰ ਦਿਸ਼ਾ ਸਾਲੀਆਨ ਦੀ ਮੌਤ ਦੀ ਜਾਂਚ ਵੀ ਹੁਣ ਸੀਬੀਆਈ ਦੇ ਹੱਥ ਆ ਗਈ ਹੈ

ਦੋਵਾਂ ਦੀ ਮੌਤ ਦਾ ਕੀ ਕੋਈ ਕੁਨੈਕਸ਼ਨ ਹੈ? ਸੀਬੀਆਈ ਇਸ ਐਂਗਲ ਤੋਂ ਵੀ ਜਾਂਚ ਕਰੇਗੀ ਸੁਸ਼ਾਂਤ ਦੀ ਮੌਤ ਨੇ ਬਾਲੀਵੁੱਡ ਵਿਚ ਭੂਚਾਲ ਲਿਆ ਦਿੱਤਾ ਖਾਸਕਰ ਕੰਗਨਾ ਰਾਣੌਤ ਨੇ ਜਿਸ ਬੇਬਾਕੀ ਨਾਲ ਇਸ ਮੁੱਦੇ ‘ਤੇ ਆਪਣੇ ਵਿਚਾਰ ਰੱਖੇ ਉਹ ਵਾਕਈ ਬਹੁਤ ਵੱਡੀ ਦਲੇਰੀ ਦਾ ਕੰਮ ਹੈ ਨੈਪੋਟਿਜ਼ਮ, ਬਾਲੀਵੁੱਡ ਮਾਫ਼ੀਆ ਅਤੇ ਡਰੱਗਸ ਮਾਫ਼ੀਆ ਦੇ ਖਿਲਾਫ਼ ਇੰਨਾ ਸਪੱਸ਼ਟ ਹੋ ਕੇ ਬੋਲਣਾ ਵੱਡੇ ਦਿਲ ਅਤੇ ਗੁਰਦੇ ਦੀ ਗੱਲ ਹੈ

ਕੰਗਨਾ ਰਾਣੌਤ ਦੀ ਗੱਲ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਕੰਗਨਾ ਨੇ ਖੁਲਾਸਾ ਕੀਤਾ ਹੈ ਕਿ ਬਾਲੀਵੁੱਡ ਦੀਆਂ ਪਾਰਟੀਆਂ ਡਰੱਗਸ ਤੋਂ ਅਛੂਤੀਆਂ ਨਹੀਂ ਹੁੰਦੀਆਂ ਉਸ ਅਨੁਸਾਰ 99 ਪ੍ਰਤੀਸ਼ਤ ਸੁਪਰ ਸਟਾਰ ਡਰੱਗਸ ਦੇ ਆਦੀ ਹਨ ਕੰਗਨਾ ਨੇ ਤਾਂ ਇੱਥੋਂ ਤੱਕ ਕਿਹਾ ਹੈ ਕਿ ਜਿਸ ਤਰ੍ਹਾਂ ਵਾਡਾ ਖਿਡਾਰੀਆਂ ਦਾ ਡੋਪ ਟੈਸਟ ਕਰਵਾਉਂਦਾ ਹੈ ਅਤੇ ਇਸ ਟੈਸਟ ‘ਚੋਂ ਕਲੀਨ ਚਿੱਟ ਮਿਲਣ ‘ਤੇ ਖਿਡਾਰੀ ਨੂੰ ਖੇਡਣ ਦੀ ਪ੍ਰਵਾਨਗੀ ਮਿਲਦੀ ਹੈ ਇਸੇ ਤਰਜ਼ ‘ਤੇ ਬਾਲੀਵੁੱਡ ਵਿਚ ਐਕਟਰਾਂ ਦਾ ਵੀ ਡੋਪ ਟੈਸਟ ਹੋਣਾ ਚਾਹੀਦਾ ਹੈ ਅਤੇ ਇਸ ਟੈਸਟ ਵਿਚ ਪਾਜ਼ਿਟਿਵ ਪਾਏ ਜਾਣ ਵਾਲੇ ਅਭਿਨੇਤਾਵਾਂ ਨੂੰ ਫ਼ਿਲਮ ਸੈਂਸਰ ਬੋਰਡ ਦੁਆਰਾ ਪਾਬੰਦੀਸ਼ੁਦਾ ਕੀਤਾ ਜਾਣਾ ਚਾਹੀਦਾ ਹੈ

ਕੰਗਨਾ ਨੇ ਕੇਂਦਰ ਤੋਂ ਸੁਰੱਖਿਆ ਦੀ ਮੰਗ ਕਰਦਿਆਂ ਕਿਹਾ ਹੈ ਕਿ ਜੇਕਰ ਉਸ ਨੂੰ ਸਮੁੱਚੀ ਸੁਰੱਖਿਆ ਦਿੱਤੀ ਜਾਵੇ ਤਾਂ ਉਹ ਬਾਲੀਵੁੱਡ ਵਿਚ ਡਰੱਗਸ ਦੇ ਨੈਕਸੱਸ ਦਾ ਪਰਦਾਫਾਸ਼ ਕਰਨ ਵਿਚ ਜਾਂਚ ਏਜੰਸੀ ਦੀ ਮੱਦਦ ਲਈ ਤਿਆਰ ਹਨ ਇਸ ਵਿਚ ਕੋਈ ਸ਼ੱਕ ਨਹੀਂ ਕਿ ਨਸ਼ਾ ਮਾਫ਼ੀਆ ਨੇ ਅੱਜ ਸਾਡੇ ਸਮਾਜ ਨੂੰ ਬੁਰੀ ਤਰ੍ਹਾਂ ਜਕੜਿਆ ਹੋਇਆ ਹੈ ਜਾਂਚ ਏਜੰਸੀਆਂ ਨੂੰ ਚਾਹੀਦਾ ਹੈ ਕਿ ਕੰਗਨਾ ਦੀ ਗੱਲ ਨੂੰ ਗੰਭੀਰਤਾ ਨਾਲ ਲੈਣ ਅਤੇ ਉਸ ਨੂੰ ਉਚਿਤ ਸੁਰੱਖਿਆ ਦਿੰਦੇ ਹੋਏ ਨਸ਼ਾ ਮਾਫ਼ੀਆ ਦੀ ਜੜ੍ਹ ਤੱਕ ਪਹੁੰਚਣ ਲਈ ਉਸ ਦੀ ਮੱਦਦ ਲੈਣ ਸੁਸ਼ਾਂਤ ਦੀ ਮੌਤ ਦੇ ਪਿੱਛੇ ਚਾਹੇ ਕੋਈ ਵੀ ਕਾਰਨ ਹੋਵੇ ਜੋ ਹਾਲੇ ਸਪੱਸ਼ਟ ਨਹੀਂ ਪਰ ਇਹ ਸਪੱਸ਼ਟ ਹੈ ਕਿ ਨਸ਼ਾ ਉਸ ਦੀ ਮੌਤ ਦੀ ਇੱਕ ਵਜ੍ਹਾ ਜ਼ਰੂਰ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.