ਨਵੇਂ ਸਾਲ ਦੇ ਸਵਾਗਤ ਲਈ ਗੂਗਲ ਨੇ ਬਣਾਇਆ ਡੂਡਲ | Google
ਨਵੀਂ ਦਿੱਲੀ (ਏਜੰਸੀ)। ਨਵੇਂ ਸਾਲ 2020 ਦੇ ਆਗਮਨ ‘ਚ ਹੁਣ ਕੁਝ ਹੀ ਘੰਟੇ ਰਹਿ ਗਏ ਹਨ ਅਤੇ ਇਸ ਦੇ ਸਵਾਗਤ ਲਈ ਦੁਨੀਆਂ ਦੇ ਸਭ ਤੋਂ ਵੱਡੇ ਸਰਚ ਇੰਜਣ ਗੂਗਲ Google ਨੇ ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ‘ਤੇ ਆਤਿਸ਼ਬਾਜ਼ੀਆਂ ਵਾਲਾ ਖਾਸ ਡੂਡਲ ਬਣਾਇਆ ਹੈ। ਗੂਗਲ ਦੁਆਰਾ ਬਣਾਏ ਗਏ ਡੂਡਲ ‘ਚ ਇੱਕ ਡੱਡੂ ਅਤੇ ਉਸ ਦੇ ਨਾਲ ਇੱਕ ਪੰਛੀ ਦਿਸ ਰਿਹਾ ਹੈ। ਉਨ੍ਹਾਂ ਦੋਵਾਂ ਨੇ ਟੋਪੀਆਂ ਪਹਿਨ ਰੱਖੀਆਂ ਹਨ ਅਤੇ ਉਨ੍ਹਾਂ ਦੇ ਪਿੱਛੇ ਬਹੁਮੰਜਲੀ ਇਮਾਰਤਾਂ ਦੇ ਵਿਚਕਾਰ ਆਤਿਸ਼ਬਾਜ਼ੀ ਹੋ ਰਹੀ ਹੈ। Google
ਉਨ੍ਹਾਂ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਜਿਵੇਂ ਕਿ ਉਹ ਨਵੇਂ ਸਾਲ ਦੇ ਸਵਾਗਤ ‘ਚ ਬੈਠੇ ਹਨ ਅਤੇ ਆਤਿਸ਼ਬਾਜ਼ੀ ਦਾ ਲੁਤਫ਼ ਲੈ ਰਹੇ ਹਨ। ਡੂਡਲ ‘ਚ ਜੋ ਆਤਿਸ਼ਬਾਜ਼ੀ ਦਿਖਾਈ ਗਈ ਹੈ ਉਹ ਪੰਜ ਵੱਖ-ਵੱਖ ਰੰਗਾਂ ਨੀਲੀ, ਲਾਲ, ਪੀਲੀ, ਗੁਲਾਬੀ ਤੇ ਹਰੇ ਰੰੰਗ ਦੀ ਹੈ। ਜਦੋਂ ਤੁਸੀਂ ਇਸ ਡੂਡਲ ‘ਤੇ ਕਲਿੱਕ ਕਰੋਗੇ ਤਾਂ ਤੁਹਾਨੂੰ ਨਵੇਂ ਸਾਲ ਨਾਲ ਸਬੰਧਤ ਕਈ ਖ਼ਬਰਾਂ, ਫੋਟੋਆਂ, ਵੀਡੀਓ ਅਤੇ ਹੋਰ ਜਾਣਕਾਰੀਆਂ ਮਿਲਣ ਜਾਣਗੀਆਂ। ਨਵੇਂ ਸਾਲ ਤੋਂ ਪਹਿਲਾਂ ਵਾਲੀ ਸ਼ਾਮ ‘ਤੇ ਭਾਰਤ ਸਮੇਤ ਦੁਨੀਆਂ ਭਰ ਦੇ ਲੋਕ ਜਸ਼ਨ ਮਨਾਉਂਦੇ ਹਨ।
- ਨਵੇਂ ਸਾਲ ਦੇ ਸਵਾਗਤ ਲਈ ਹਰ ਕੋਈ ਆਪਣੇ ਵੱਲੋਂ ਤਿਆਰੀ ਕਰਦਾ ਹੈ।
- ਕੁਝ ਲੋਕ ਪਾਰਟੀਆਂ ਕਰਦੇ ਹਨ ਤੇ ਕੁਝ ਪਿਕਨਿਕ ਮਨਾਉਣ ਨਿੱਕਲ ਪੈਂਦੇ ਹਨ।
- ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੂਗਲ ਨੇ 25 ਦਸੰਬਰ ਨੂੰ ਕ੍ਰਿਸਮਸ ਦੇ ਮੌਕੇ ‘ਤੇ ਖਾਸ ਡੂਡਲ ਬਣਾਇਆ ਸੀ।
- ਇਸ ਐਨੀਮੇਟੇਡ ਡੂਡਲ ‘ਤੇ ਕਲਿੱਕ ਕਰਨ ਤੋਂ ਪਹਿਲਾਂ ‘ਹੈਪੀ ਹੋਲੀਡੇਜ਼’ ਨਜ਼ਰ ਆ ਰਿਹਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।