ਖਾਣਾ ਬਰਬਾਦ ਨਾ ਕਰੋ
ਇੱਕ ਅਮੀਰ ਨੌਜਵਾਨ ਆਪਣੇ ਦੋਸਤਾਂ ਸਮੇਤ ਮੌਜ-ਮਸਤੀ ਲਈ ਜਰਮਨੀ ਗਿਆ ਡਿਨਰ ਲਈ ਉਹ ਇੱਕ ਹੋਟਲ ’ਚ ਪਹੁੰਚਿਆ ਉੱਥੇ ਇੱਕ ਮੇਜ ’ਤੇ ਇੱਕ ਨੌਜਵਾਨ ਜੋੜੇ ਨੂੰ ਸਿਰਫ਼ ਦੋ ਡਿਸ਼ ਦੇ ਨਾਲ ਭੋਜਨ ਕਰਦਿਆਂ ਦੇਖ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ ਸੋਚਿਆ, ਇਹ ਵੀ ਕੋਈ ਐਸ਼ ਹੈ? ਇੱਕ ਹੋਰ ਮੇਜ ’ਤੇ ਕੁਝ ਬਜ਼ੁਰਗ ਔਰਤਾਂ ਵੀ ਬੈਠੀਆਂ ਸਨ ਗਾਹਕ ਆਪਣੀ ਪਲੇਟ ’ਚ ਕੋਈ ਜੂਠ ਨਹੀਂ ਛੱਡ ਰਹੇ ਸਨ
ਉਨ੍ਹਾਂ ਨੌਜਵਾਨਾਂ ਨੇ ਵੀ ਆਰਡਰ ਦਿੱਤਾ, ਪਰ ਖਾਣ ਤੋਂ ਬਾਅਦ ਕਾਫ਼ੀ ਜੂਠ ਛੱਡ ਦਿੱਤੀ ਬਿੱਲ ਦੇ ਕੇ ਤੁਰਨ ਲੱਗੇ ਤਾਂ ਬਜ਼ੁਰਗ ਔਰਤਾਂ ਨੇ ਕਿਹਾ, ‘ਤੁਸੀਂ ਕਾਫ਼ੀ ਖਾਣਾ ਬਰਬਾਦ ਕੀਤਾ ਹੈ, ਇਹ ਚੰਗੀ ਗੱਲ ਨਹੀਂ ਹੈ’ ਨੌਜਵਾਨਾਂ ਨੇ ਗੁੱਸੇ ’ਚ ਕਿਹਾ, ‘ਤੁਹਾਨੂੰ ਇਸ ਨਾਲ ਕੀ ਮਤਲਬ ਕਿ ਅਸੀਂ ਕਿੰਨਾ ਆਰਡਰ ਕਰੀਏ? ਕਿੰਨਾ ਖਾਈਏ ਤੇ ਕਿੰਨਾ ਜੂਠਾ ਛੱਡੀਏ?’
ਤੂੰ-ਤੂੰ, ਮੈੈਂ-ਮੈਂ ਦਰਮਿਆਨ ਇੱਕ ਔਰਤ ਨੇ ਕਿਤੇ ਫੋਨ ਕੀਤਾ ਤੇ ਕੁਝ ਮਿੰਟਾਂ ’ਚ ਹੀ ਸੋਸ਼ਲ ਸਕਿਊਰਿਟੀ ਵਿਭਾਗ ਦੇ ਦੋ ਅਫ਼ਸਰ ਆ ਪਹੁੰਚੇ ਤੇ ਸਾਰੀ ਗੱਲ ਜਾਨਣ ਤੋਂ ਬਾਅਦ ਨੌਜਵਾਨਾਂ ਨੂੰ ਜ਼ੁਰਮਾਨਾ ਭਰਨ ਨੂੰ ਕਿਹਾ ਅਫ਼ਸਰ ਸਖ਼ਤੀ ਨਾਲ ਬੋਲਿਆ, ‘ਤੁਸੀਂ ਓਨਾ ਹੀ ਖਾਣਾ ਆਰਡਰ ਕਰੋ, ਜਿੰਨਾ ਖਾ ਸਕੋ ਮੰਨਿਆ ਕਿ ਪੈਸਾ ਤੁਹਾਡਾ ਹੈ ਪਰ ਦੇਸ਼ ਦੇ ਸਾਧਨਾਂ ’ਤੇ ਹੱਕ ਤਾਂ ਪੂਰੇ ਸਮਾਜ ਦਾ ਹੈ ਤੇ ਕੋਈ ਵੀ ਉਨ੍ਹਾਂ ਨੂੰ ਬਰਬਾਦ ਨਹੀਂ ਕਰ ਸਕਦਾ, ਕਿਉਂਕਿ ਦੇਸ਼ ’ਚ ਕਿੰਨੇ ਹੀ ਲੋਕ ਅਜਿਹੇ ਹਨ ਜੋ ਭੁੱਖੇ ਰਹਿ ਜਾਂਦੇ ਹਨ’ ਇਹ ਸੁਣ ਕੇ ਨੌਜਵਾਨਾਂ ਨੇ ਫ਼ਿਰ ਕਦੇ ਅਜਿਹੀ ਗਲਤੀ ਨਾ ਕਰਨ ਦਾ ਫ਼ੈਸਲਾ ਕਰ ਲਿਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.