ਆਪਣੀ ਯੋਜਨਾ ਕਿਸੇ ਨੂੰ ਨਾ ਦੱਸੋ
ਅੱਜ ਦੇ ਸਮੇਂ ’ਚ ਜਿਵੇਂ-ਜਿਵੇਂ ਤੁਹਾਡੀ ਮੁਕਾਬਲੇਬਾਜ਼ੀ ਵਧ ਰਹੀ ਹੈ, ਠੀਕ ਉਸੇ ਤਰ੍ਹਾਂ ਕੰਮਾਂ ’ਚ ਸਫ਼ਲਤਾ ਪ੍ਰਾਪਤ ਕਰਨੀ ਹੀ ਜ਼ਿਆਦਾ ਮੁਸ਼ਕਲ ਹੋ ਗਈ ਹੈ ਇਸ ਦੀ ਕਾਰਨ ਇਹ ਹੈ ਕਿ ਕਿਸੇ ਵੀ ਵਿਅਕਤੀ ਦੇ ਆਸ-ਪਾਸ ਦੇ ਲੋਕ ਜਾਂ ਹੋਰ ਲੋਕਾਂ ਨਾਲ ਉਸ ਦੀ ਮੁਕਾਬਲੇਬਾਜੀ ਦਾ ਪੱਧਰ ਕਾਫ਼ੀ ਜ਼ਿਆਦਾ ਵਧ ਗਿਆ ਹੈ ਸਾਰੇ ਚਾਹੁੰਦੇ ਹਨ ਕਿ ਉਹ ਸਭ ਤੋਂ ਅੱਗੇ ਰਹਿਣ ਅਤੇ ਇਸ ਲਈ ਉਹ ਕਈ ਤਰ੍ਹਾਂ ਦੇ ਯਤਨ ਵੀ ਕਰਦੇ ਹਨ ਜੇਕਰ ਤੁਸੀਂ ਵੀ ਸਫ਼ਲਤਾ ਪ੍ਰਾਪਤ ਕਰਨੀ ਚਾਹੁੰਦੇ ਹੋ ਤਾਂ ਇਹ ਮੂਲ-ਮੰਤਰ ਅਪਣਾਓ ਸਫ਼ਲਤਾ ਪ੍ਰਾਪਤ ਕਰਨ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੈ
ਸੁਖਮਈ ਯੋਜਨਾ ਇਸ ਸਬੰਧੀ ਅਚਾਰੀਆ ਚਾਣੱਕਿਆ ਨੇ ਦੱਸਿਆ ਹੈ ਕਿ ਯੋਜਨਾ ਇੰਨੀ ਸਹੀ ਹੋਣੀ ਚਾਹੀਦੀ ਹੈ ਕਿ ਕਿਸੇ ਵੀ ਬਿੰਦੂ ’ਤੇ ਉਸ ਦੇ ਅਸਫ਼ਲ ਹੋਣ ਦੀਆਂ ਸੰਭਾਵਨਾਵਾਂ ਘੱਟ ਤੋਂ ਘੱਟ ਰਹਿਣ ਇਸ ਤੋਂ ਇਲਾਵਾ ਇਹ ਗੱਲ ਸਭ ਤੋਂ ਜ਼ਿਆਦਾ ਧਿਆਨ ਰੱਖਣ ਵਾਲੀ ਹੈ ਕਿ ਆਪਣੀ ਯੋਜਨਾ ਕੀ ਹੈ ਇਹ ਕਿਸੇ ਵਿਅਕਤੀ ਨੂੰ ਭੁੱਲ ਕੇ ਨਹੀਂ ਦੱਸਣਾ ਚਾਹੀਦੀ ਬੁੱਧੀਮਾਨੀ ਇਸੇ ’ਚ ਹੈ ਕਿ ਆਪਣੀਆਂ ਯੋਜਨਾਵਾਂ ਦਾ ਰਹੱਸ ਬਣਾਈ ਰੱਖੋ ਚੁੱਪਚਾਪ ਆਪਣਾ ਕੰਮ ਕਰਦੇ ਰਹੋ ਅਤੇ ਤੁਹਾਡੇ ਮੁਕਾਬਲੇ ਵਾਲਿਆਂ ਨੂੰ ਬਿਲਕੁਲ ਸਮਝ ਨਹੀਂ ਆਉਣਾ ਚਾਹੀਦੀ ਕਿ ਤੁਹਾਡੀ ਯੋਜਨਾ ਕੀ ਹੈ?
ਅਚਾਰੀਆ ਚਾਣੱਕਿਆ ਅਨੁਸਾਰ ਇਸ ਗੱਲ ਨੂੰ ਪ੍ਰਗਟ ਨਾ ਹੋਣ ਦਿਓ ਕਿ ਤੁਸੀਂ ਕੀ ਕਰਨ ਲਈ ਸੋਚਿਆ ਹੈ, ਬੁੱਧੀਮਾਨੀ ਨਾਲ ਆਪਣੀ ਯੋਜਨਾ ਨੂੰ ਭੇਤ ਬਣਾਈ ਰੱਖੋ ਅਤੇ ਟੀਚੇ ਵੱਲ ਚੁੱੁਪਚਾਪ ਵਧਦੇ ਰਹੋ ਆਪਣੀਆਂ ਯੋਜਨਾਵਾਂ ਕਿਸੇ ਨੂੰ ਦੱਸਣ ਤੋਂ ਬਾਅਦ ਉਹ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦੇ ਹਨ ਇਸ ਨਾਲ ਟੀਚੇ ਤੱਕ ਪਹੁੰਚਣ ’ਚ ਤੁਹਾਡੇ ਲਈ ਮੁਸ਼ਕਲ ਜ਼ਰੂਰ ਵਧ ਜਾਵੇਗੀ ਇਸ ਦਾ ਸਦਾ ਧਿਆਨ ਰੱਖੋ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.