ਦੂਹਰੇ ਮਾਪਦੰਡ ਨਾ ਅਪਣਾਓ
ਕੋਰੋਨਾ ਵਾਇਰਸ ਖਿਲਾਫ਼ ਛੇੜੀ ਜੰਗ ਦੇ ਮੱਦੇਨਜ਼ਰ 24ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਭਰ ‘ਚ 14 ਅਪਰੈਲ ਤੱਕ ਲਾਕਡਾਊਨ ਦਾ ਐਲਾਨ ਕੀਤਾ ਸੀ ਆਪਣੇ ਸੰਬੋਧਨ ‘ਚ ਪ੍ਰਧਾਨ ਮੰਤਰੀ ਨੇ ਇਹ ਕਿਹਾ ਸੀ, ” ਕੱਲ ਸੇ ਆਪ ਜਹਾਂ ਹੋ ਵਹੀਂ ਰਹੋ” ਬਿਨਾਂ ਸ਼ੱਕ ਇਹ ਲਾਕਡਾਊਨ ਬਹੁਤ ਵੱਡੀ ਜਰੂਰਤ ਤੇ ਬਿਮਾਰੀ ਤੋਂ ਬਚਾਓ ਲਈ ਇੱਕ ਇੱਕ ਹੱਲ ਹੈ ਦੇਸ਼ ਦੇ ਕਰੋੜਾਂ ਲੋਕਾਂ ਨੇ ਇਸ ਸਹਿਯੋਗ ਕੀਤਾ ਤੇ ਸਰਕਾਰ ਨੇ ਲਾਕਡਾਊਨ ਨੂੰ 3 ਮਈ ਤੱਕ ਵਧਾਇਆ ਕੁਝ ਪੁਲਿਸ ਮੁਲਾਜ਼ਮਾਂ ਤੇ ਡਾਕਟਰਾਂ ਨੇ ਲੋਕਾਂ ਦੇ ਭਲੇ ਲਈ ਜਾਨਾਂ ਵੀ ਵਾਰੀਆਂ ਹਨ
ਇਹ ਸਾਫ਼ ਹੈ ਕਿ ਲਾਕਡਾਊਨ ਵਧਾਉਣ ਦਾ ਮਤਲਬ ਅਜੇ ਵਾਇਰਸ ਦੀ ਕਰੋਪੀ ਘਟੀ ਨਹੀਂ ਇਸ ਦਰਮਿਆਨ ਨਿਯਮਾਂ ਦੀ ਉਲੰਘਣਾ ਕਰਕੇ ਮਰਕਜ਼ ਤੋਂ ਪਰਤੇ ਤਬਲੀਗੀਆ ਤੇ ਪ੍ਰਵਾਸੀ ਮਜ਼ਦੂਰਾਂ ‘ਤੇ ਸਖ਼ਤੀ ਵੀ ਹੋਈ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਕਿਹਾ ਕਿ ਉਹ ਹੱਦਾਂ ਸੀਲ ਕਰਕੇ ਪ੍ਰਵਾਸੀ ਮਜ਼ਦੂਰਾਂ ਨੂੰ ਉੱਥੇ ਹੀ ਰੋਕ ਕੇ ਉਹਨਾਂ ਦੇ ਖਾਣ-ਪੀਣ ਤੇ ਮੈਡੀਕਲ ਜਾਂਚ ਦਾ ਪ੍ਰਬੰਧ ਕਰਨ ਮਹਾਂਰਾਸ਼ਟਰ ਸਰਕਾਰ ਨੇ ਵੀ ਬਾਂਦਰਾ ਟਰਮੀਨਲ ‘ਤੇ ਇਕੱਠੇ ਹੋਏ ਹਜਾਰਾਂ ਮਜ਼ਦੂਰਾਂ ਨੂੰ ਹੱਥ ਜੋੜ ਕੇ ਰੋਕਿਆ ਤੇ ਭਰੋਸਾ ਦਿੱਤਾ ਕਿ ਲਾਕਡਾਊਨ ਖੁੱਲ੍ਹਣ ‘ਤੇ ਉਹਨਾਂ ਨੂੰ ਵਾਪਸ ਭੇਜਿਆ ਜਾਵੇਗਾ
ਅਜਿਹੇ ਹਾਲਾਤਾਂ ‘ਚ ਸਿਆਸੀ ਪਾਰਟੀਆਂ ਖਾਸ ਕਰ ਕੇਂਦਰ ‘ਚ ਸੱਤਾ ‘ਚ ਭਾਈਵਾਲ ਪਾਰਟੀ ਨਿਯਮਾਂ ਦੀਆਂ ਉਲੰਘਣਾ ਕਰਕੇ ਦੂਹਰੇ ਮਾਪਦੰਡ ਅਪਣਾਉਂਦੀਆਂ ਨਜ਼ਰ ਆ ਰਹੀ ਹੈ ਲਾਕਡਾਊਨ ਦੇ ਬਾਵਜੂਦ ਉਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੀ ਸਿਵਰਾਜ ਸਰਕਾਰ ਨੇ ਕੋਟਾ (ਰਾਜਸਥਾਨ ) ‘ਚ ਫਸੇ ਆਪਣੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦਾ ਫੈਸਲਾ ਕੀਤਾ ਹੈ ਇਸੇ ਤਰ੍ਹਾਂ ਹੀ ਬਿਹਾਰ ਦੇ ਇੱਕ ਸੱਤਾਧਾਰੀ ਪਾਰਟੀ ਦੇ ਵਿਧਾਇਕ ਨੇ ਕੋਟਾ ‘ਚ ਫਸੇ ਆਪਣੇ ਬੇਟੇ ਨੂੰ ਲਿਆਉਣ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਮੁੱਖ ਮੰਤਰੀ ਨਿਤੀਸ਼ ਲਾਕਡਾਊਨ ਦੀ ਉਲੰਘਣਾ ਨਹੀਂ ਕਰਨੀ ਚਾਹੁੰਦੇ
ਬਿਹਾਰ ‘ਚ ਕੋਟਾ ਤੋਂ ਵਿਦਿਆਰਥੀਆਂ ਦੀ ਵਾਪਸੀ ਲਈ ਸਿਆਸੀ ਜੰਗ ਸ਼ੁਰੂ ਹੋ ਗਈ ਹੈ ਬਿਨਾਂ ਸ਼ੱਕ ਇਹ ਪ੍ਰਧਾਨ ਮੰਤਰੀ ਦੇ ਆਦੇਸ਼ਾਂ, ਅਪੀਲ ਤੇ ਦੇਸ਼ ਜਰੂਰਤਾਂ ਦੇ ਖਿਲਾਫ਼ ਹੈ ਨਿਯਮਾਂ ਦੀ ਉਲੰਘਣਾ ਨਾਲ ਉਹਨਾਂ ਲੱਖਾਂ ਲੋਕਾਂ ਦਾ ਅਪਮਾਨ ਹੋਵੇਗਾ ਜਿਨ੍ਹਾਂ ਨੂੰ ਆਪਣੇ ਸਕੇ ਸਬੰਧੀਆਂ ਦੀ ਮੌਤ ‘ਤੇ ਅੰਤਿਮ ਰਸਮ ਨਾ ਹੋਣ ਦਾ ਹਿੰਮਤ ਭਰਿਆ ਫੈਸਲਾ ਲਿਆ ਹੈ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਲਈ ਕੋਈ ਨਿਯਮ ਬਣਨ ਤੋਂ ਪਹਿਲਾਂ ਅਦਲਾ ਬਦਲੀ ਨਹੀਂ ਹੋਣੀ ਚਾਹੀਦੀ, ਨਹੀਂ ਤਾਂ ਇੱਕ ਦੋਸ਼ ‘ਚ ਦੋ ਕਾਨੂੰਨਾਂ ਦੇ ਦੋਸ਼ਾਂ ਨੂੰ ਨਕਾਰਨਾ ਔਖਾ ਹੋਵੇਗਾ ਪ੍ਰਵਾਸੀ ਮਜ਼ਦੂਰਾਂ ਲਈ ਕਾਨੂੰਨ ਹੋਰ ਤੇ ਸਿਆਸੀ ਪਹੁੰਚ ਵਾਲੇ ਲੋਕਾਂ ਲਈ ਕਾਨੂੰਨ ਹੋਰ ਵਾਲੀ ਗੱਲ ਹੋਵੇਗੀ
ਜਿੱਥੋਂ ਤੱਕ ਕੋਟਾ ਦੀ ਗੱਲ ਹੈ ਇਹ ਵੀ ਸਾਡੇ ਦੇਸ਼ ਦਾ ਇੱਕ ਸ਼ਹਿਰ ਹੈ ਜੇਕਰ ਕੋਈ ਸਮੱਸਿਆ ਹੈ ਤਾਂ ਬਾਹਰਲੇ ਸੂਬਿਆਂ ਦੀਆਂ ਸਰਕਾਰਾਂ ਰਾਜਸਥਾਨ ਸਰਕਾਰ ਨਾਲ ਗੱਲਬਾਤ ਕਰਕੇ ਉਹਨਾਂ ਦੇ ਰਹਿਣ ਸਹਿਣ ਦਾ ਪੂਰਾ ਪ੍ਰਬੰਧ ਕਰਵਾ ਸਕਦੀਆਂ ਹਨ ਰੋਟੀ, ਪਾਣੀ, ਮੈਡੀਕਲ ਤੋਂ ਇਲਾਵਾ ਆਨ ਲਾਈਨ ਸਟੱਡੀ ਦਾ ਪ੍ਰਬੰਧ ਹੋ ਸਕਦਾ ਹੈ ਇਸ ਵੇਲੇ ਹਜ਼ਾਰਾਂ ਲੋਕਾਂ ਦਾ ਇਧਰ ਓਧਰ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਕੋਟਾ ‘ਚ ਰਹਿ ਰਹੇ ਵਿਦਿਆਰਥੀਆਂ ਤੇ ਦੇਸ਼ ਦੇ ਮਾਰੇ ਲੋਕਾਂ ਦੀ ਭਲਾਈ ਇਸ ਵੇਲੇ ਥਾਂ ਨਾ ਬਦਲਣ ਵਿੱਚ ਹੀ ਹੈ ਇਸ ਲਈ ਸਭ ਨੂੰ ਪ੍ਰਧਾਨ ਮੰਤਰੀ ਦੀ ਅਪੀਲ ਦਾ ਮਾਣ ਰੱਖਣ ਦੇ ਨਾਲ ਨਾਲ ਕਾਨੂੰਨ ਦਾ ਵੀ ਮਾਣ ਕਰਨਾ ਚਾਹੀਦਾ ਹੈ ਲਾਕਡਾਊਨ ਲਾਉਣ ਵੇਲੇ 550 ਮਰੀਜ਼ ਸਨ ਜਿਸ ਦੀ ਗਿਣਤੀ 16 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।