ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home ਦੇਸ਼ ਦੋ ਹਨ੍ਹੇਰੀ ਜਿ...

    ਦੋ ਹਨ੍ਹੇਰੀ ਜਿੰਦਗੀਆਂ ’ਚ ਚਾਨਣ ਲਿਆਉਣਗੀਆਂ ਗੁਰਮੇਲ ਕੌਰ ਇੰਸਾਂ ਦੀਆਂ ਅੱਖਾਂ

    Donated Eyes

    (ਸੱਚ ਕਹੂੰ ਨਿਊਜ਼) ਮੋਗਾ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਨਾ ਸਿਰਫ ਜਿਉਂਦੇ ਜੀਅ ਸਗੋਂ ਇਸ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਵੀ ਇਨਸਾਨੀਅਤ ਦੇ ਕੰਮ ਆਉਂਦੇ ਹਨ। ਇਸੇ ਲੜੀ ਤਹਿਤ ਸੱਚਖੰਡ ਵਾਸੀ ਗੁਰਮੇਲ ਕੌਰ ਇੰਸਾਂ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ। ਜਿੱਥੇ ਉਹ ਦੋ ਹਨ੍ਹੇਰੇ ਜਿੰਦਗੀਆਂ ਨੂੰ ਰੋਸ਼ਨ ਕਰੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਮੇਲ ਕੌਰ ਇੰਸਾਂ (65) ਪਤਨੀ ਜਰਨੈਲ ਸਿੰਘ ਇੰਸਾਂ ਵਾਸੀ ਪਿੰਡ ਮੱਲਕੇ, ਜ਼ਿਲ੍ਹਾ ਮੋਗਾ ਬੀਤੇ ਦਿਨੀਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ।

    ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ‘ਤੇ ਚੱਲਦਿਆਂ ਸੱਚਖੰਡ ਵਾਸੀ ਗੁਰਮੇਲ ਕੌਰ ਇੰਸਾਂ ਦੀਆਂ ਅੱਖਾਂ ਆਈ ਬੈਂਕ ਨੂੰ ਦਾਨ ਕੀਤੀਆਂ | ਜਿੱਥੇ ਉਹ ਦੋ ਹਨ੍ਹੇਰੀ ਜ਼ਿੰਦਗੀਆਂ ਨੂੰ ਰੁਸ਼ਨਾਉਣਗੀਆਂ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰ, ਰਿਸ਼ਤੇਦਾਰ ਅਤੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹਾਜ਼ਰ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here