ਭਾਰਤ ਦੇ ਪੱਖ ’ਚ ਡੋਨਾਲਡ ਟਰੰਪ ਦੀ ਭੂਮਿਕਾ!
ਡੋਨਾਲਡ ਟਰੰਪ ਨੇ ਆਪਣੇ ਆਖ਼ਰੀ ਸਮੇਂ ਵਿਚ ਆਪਣੀ ਦੁਰਗਤੀ ਖੁਦ ਕਰਵਾਈ ਡੋਨਾਲਡ ਟਰੰਪ ਦੇ ਆਖ਼ਰੀ ਸਮੇਂ ਦੇ ਵਿਹਾਰ ਦੀ ਕੋਈ ਲੋਕਤੰਤਰਿਕ ਵਿਅਕਤੀ ਹਮਾਇਤ ਨਹੀਂ ਕਰ ਸਕਦਾ ਹੈ, ਉਨ੍ਹਾਂ ’ਤੇ ਲੋਕਤੰਤਰਿਕ ਕਦਰਾਂ-ਕੀਮਤਾਂ ਦੇ ਘਾਣ ਅਤੇ ਲੋਕਤੰਤਰੀ ਢਾਂਚੇ ’ਤੇ ਹਿੰਸਾ ਲਈ ਪ੍ਰੇਰਿਤ ਕਰਨ ਦਾ ਇਲਜ਼ਾਮ ਹੈ ਅਤੇ ਇਸ ਇਲਜ਼ਾਮ ਤੋਂ ਡੋਨਾਲਡ ਟਰੰਪ ਜੀਵਨ ਭਰ ਮੁਕਤ ਨਹੀਂ ਹੋ ਸਕਦੇ ਹਨ
ਆਖ਼ਰੀ ਸਮੇਂ ਦੀ ਕਰਤੂਤ ਅਤੇ ਮੂਰਖ਼ਤਾ ਨੂੰ ਛੱਡ ਦਿੱਤਾ ਜਾਵੇ ਤਾਂ ਫ਼ਿਰ ਡੋਨਾਲਡ ਟਰੰਪ ਦੇ ਸਾਰੇ ਕੰਮਾਂ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ ਹੈ, ਉਨ੍ਹਾਂ ਦੇ ਸਾਰੇ ਕੰਮਾਂ ਨੂੰ ਖਾਰਜ਼ ਨਹੀਂ ਕੀਤਾ ਜਾ ਸਕਦਾ ਹੈ ਡੋਨਾਲਡ ਟਰੰਪ ਦੇ ਬਹੁਤ ਸਾਰੇ ਅਜਿਹੇ ਕੰਮ ਹਨ ਜੋ ਨਾ ਸਿਰਫ਼ ਅਮਰੀਕੀ ਹਿੱਤਾਂ ਲਈ ਜ਼ਰੂਰੀ ਅਤੇ ਪ੍ਰਬਲਕਾਰੀ ਸਨ ਸਗੋਂ ਦੁਨੀਆ ਦੀ ਸ਼ਾਂਤੀ ਅਤੇ ਸਦਭਾਵ ਲਈ ਵੀ ਬਹੁਤ ਜ਼ਰੂਰੀ ਸਨ, ਕਈ ਪੀੜਤ ਦੇਸ਼ ਵੀ ਸਨ ਜੋ ਅਮਰੀਕਾ ਦਾੇ ਸਾਬਕਾ ਸ਼ਾਸਕਾਂ ਦੇ ਨਾਸਮਝ ਦ੍ਰਿਸ਼ਣੀਕੋਣ ਅਤੇ ਅਤਿ-ਕਥਿਤ ਮਨੁੱਖੀ ਅਧਿਕਾਰ ਸੁਰੱਖਿਆ ਦੀ ਕਰਤੂਤ ਦੇ ਸ਼ਿਕਾਰ ਸਨ,
ਉਨ੍ਹਾਂ ਦੇਸ਼ਾਂ ਨੂੰ ਜ਼ਰੂਰ ਰਾਹਤ ਮਿਲੀ, ਉਨ੍ਹਾਂ ਨੂੰ ਆਪਣੇ ਦੁਸ਼ਮਣਾਂ ਨੂੰ ਕੰਟਰੋਲ ਕਰਨ ਅਤੇ ਉਨ੍ਹਾਂ ’ਤੇ ਜਿੱਤ ਹਾਸਲ ਕਰਨ ’ਚ ਸਫ਼ਲਤਾ ਮਿਲੀ ਅਜਿਹੀਆਂ ਕਈ ਕੌਮਾਂਤਰੀ ਸੰਸਥਾਵਾਂ ਹਨ ਜੋ ਦੁਨੀਆ ਦੇ ਗਰੀਬ ਅਤੇ ਸੰਘਰਸ਼ਸ਼ੀਲ ਦੇਸ਼ਾਂ ਦੇ ਹਿੱਤਾਂ ਨੂੰ ਸੱਟ ਮਾਰਦੀਆਂ ਹਨ, ਬਦਨਾਮ ਕਰਦੀਆਂ ਹਨ, ਆਰਥਿਕ ਤੌਰ ’ਤੇ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਚੀਨ-ਰੂਸ ਵਰਗੇ ਹਿੰਸਕ ਅਤੇ ਨਵੇਂ ਬਸਤੀਵਾਦੀ ਮਾਨਸਿਕਤਾ ਦੇ ਉਦਾਹਰਨਾਂ ਦੀ ਪੈਰਵੀਂ ਕਰਦੇ ਹਨ, ਉਨ੍ਹਾਂ ਦੇ ਬੁਲਾਰੇ ਬਣ ਬੈਠੇ ਹੁੰਦੇ ਹਨ, ਨੂੰ ਡੋਨਾਲਡ ਟਰੰਪ ਨੇ ਨਾ ਸਿਰਫ਼ ਬੇਪਰਦ ਕੀਤਾ, ਆਰਥਿਕ ਤੌਰ ’ਤੇ ਸਜ਼ਾ ਵੀ ਦਿੱਤੀ ਸਗੋਂ ਸ਼ੀਸ਼ਾ ਵੀ ਦਿਖਾਇਆ
ਉਂਜ ਮਜ਼ਹਬੀ ਭਾਈਚਾਰੇ ਨੂੰ ਵੀ ਲਲਕਾਰਿਆ, ਪਾਬੰਦੀ ਵਰਗੇ ਕਦਮਾਂ ਨਾਲ ਸੰਦੇਸ਼ ਦਿੱਤਾ ਜੋ ਨਾ ਸਿਰਫ਼ ਅਰਾਜਕ ਹਨ, ਹਿੰਸਕ ਹਨ ਸਗੋਂ ਭਰਮਾਸੁਰ ਬਣ ਕੇ ਪਨਾਹ ਦੇਣ ਵਾਲੇ ਦੇਸ਼ਾਂ ਨੂੰ ਲਹੂ-ਲੁਹਾਣ ਕਰਦੇ ਹਨ, ਅੱਤਵਾਦੀ ਹਿੰਸਾ ਨਾਲ ਪੀੜਤ ਕਰਦੇ ਹਨ ਅੱਤਵਾਦੀ ਹਿੰਸਾ ਲਈ ਜਿੰਮੇਵਾਰ ਮਜ਼ਹਬ ਨੂੰ ਉਨ੍ਹਾਂ ਨੇ ਸ਼ਰ੍ਹੇਆਮ ਨਿੰਦਾ ਕਰਕੇ ਸਜਾ ਵੀ ਦਿੱਤੀ ਕੀ ਇਹ ਸਹੀ ਨਹੀਂ ਹੈ ਕਿ ਧਾਰਾ 370 ਦੀ ਸਮਾਪਤ ਕਰਨ ਦੀ ਭਾਰਤ ਦੀ ਕਾਰਵਾਈ ਦਾ ਸਮੱਰਥਨ ਡੋਨਾਲਡ ਟਰੰਪ ਨੇ ਕੀਤਾ, ਕੀ ਇਹ ਸਹੀ ਨਹੀਂ ਹੈ ਕਿ ਡੋਨਾਲਡ ਟਰੰਪ ਨੇ ਧਾਰਾ 370 ਦੀ ਸਮਾਪਤੀ ਨੂੰ ਭਾਰਤ ਦਾ ਅੰਦਰੂਨੀ ਵਿਸ਼ਾ ਦੱਸਿਆ ਸੀ ਕੀ ਇਹ ਸਹੀ ਨਹੀਂ ਹੈ ਕਿ ਸੀਏਏ,
ਜਿਸ ਖਿਲਾਫ਼ ਭਾਰਤ ਦਾ ਇੱਕ ਮਜ਼ਹਬੀ ਸਮੂਹ ਅੰਦੋਲਨ ਹੀ ਨਹੀਂ ਦੰਗਿਆਂ ਦੀ ਕਰਤੂਤ ’ਤੇ ਸਰਗਰਮ ਸੀ, ਨੂੰ ਭਾਰਤ ਦਾ ਅੰਦਰੂਨੀ ਵਿਸ਼ਾ ਦੱਸ ਕੇ ਹਮਾਇਤ ਕੀਤੀ ਸੀ ਕੀ ਇਹ ਸਹੀ ਨਹੀਂ ਹੈ ਕਿ ਡੋਨਾਲਡ ਟਰੰਪ ਨੇ ਕਸ਼ਮੀਰ ਦੇ ਸਵਾਲ ’ਤੇ ਪਾਕਿਸਤਾਨ ਦੇ ਪ੍ਰੋਪੇਗੰਡਾ ਨੂੰ ਖਾਰਜ਼ ਕੀਤਾ ਸੀ? ਕੀ ਇਹ ਸੱਚ ਨਹੀਂ ਹੈ ਕਿ ਡੋਨਾਲਡ ਟਰੰਪ ਨੇ ਪਾਕਿਸਤਾਨ ਦੀ ਅੱਤਵਾਦੀ ਹਿੰਸਕ ਸੋਚ ਦੀ ਧੌਣ ਮਰੋੜ ਕੇ ਰੱਖੀ ਸੀ?
ਧਿਆਨ ਇਹ ਰੱਖਣਾ ਚਾਹੀਦਾ ਹੈ ਕਿ ਸਾਡੇ ਕੋਲ ਵੀਟੋ ਦਾ ਅਧਿਕਾਰ ਨਹੀਂ ਹੈ ਸਾਡੇ ਕੋਲ ਵੀਟੋ ਦਾ ਅਧਿਕਾਰ ਨਾ ਹੋਣ ਕਾਰਨ ਅਸੀਂ ਸੰਯੁਕਤ ਰਾਸ਼ਟਰ ਸੰਘ ’ਚ ਆਪਣੇ ਹਿੱਤਾਂ ਦੀ ਨਾ ਤਾਂ ਸੁਰੱਖਿਆ ਕਰ ਸਕਦੇ ਹਾਂ ਅਤੇ ਨਾ ਹੀ ਦੁਸ਼ਮਣ ਦੇਸ਼ਾਂ ਦੇ ਪ੍ਰੋਪੇਗੰਡਾ ਨੂੰ ਖਾਰਜ਼ ਕਰ ਸਕਦੇ ਹਾਂ ਸਾਡੇ ਦੁਸ਼ਮਣ ਦੇਸ਼ ਚੀਨ ਕੋਲ ਵੀਟੋ ਦਾ ਅਧਿਕਾਰ ਹੈ ਪਾਕਿਸਤਾਨ ਦਾ ਚੀਨ ਮਿੱਤਰ ਹਨ, ਇਹ ਕੌਣ ਨਹੀਂ ਜਾਣਦਾ? ਪਾਕਿਸਤਾਨ ਦੀ ਹਰ ਅੱਤਵਾਦੀ ਕਾਰਵਾਈ ਅਤੇ ਅੰਤਰਰਾਸ਼ਟਰੀ ਪ੍ਰੋਪੇਗੰਡਾ ਦੀ ਚੀਨ ਹਮਾਇਤ ਕਰਦਾ ਰਿਹਾ ਹੈ ਕਦੇ ਸੋਵੀਅਤ ਸੰਘ ਦੇ ਵੀਟੋ ਦੇ ਆਸਰੇ ਅਸੀਂ ਪਾਕਿਸਤਾਨ ਖਿਲਾਫ਼ ਲੜਦੇ ਰਹੇ ਸਾਂ ਆਧੁਨਿਕ ਰੂਸ ਬਲੈਕ ਮੇÇਲੰਗ ਦੀ ਨੀਤੀ ’ਤੇ ਚੱਲਦਾ ਹੈ ਅਜਿਹੇ ’ਚ ਸੰਯੁਕਤ ਰਾਸ਼ਟਰਸੰਘ ’ਚ ਅਸੀਂ ਹਮੇਸ਼ਾ ਵੀਟੋਧਾਰੀ ਅਮਰੀਕਾ, ਬ੍ਰਿਟੇਨ ਅਤੇ ਫਰਾਂਸ ਦਾ ਮੂੰਹ ਤੱਕਦੇ ਹਾਂ
ਥੋੜ੍ਹੀ ਦੇਰ ਲਈ ਇਹ ਸਮਝੋ ਕਿ ਸੰਯੁਕਤ ਰਾਸ਼ਟਰ ਸੰਘ ’ਚ ਧਾਰਾ 370 ਖਿਲਾਫ਼ ਲਿਆਂਦੀਆਂ ਗਈਆਂ ਪਾਕਿਸਤਾਨੀ ਪ੍ਰੋਪੇਗੰਡਾ ਦੀਆਂ ਤਜ਼ਵੀਜਾਂ ਨੂੰ ਅਮਰੀਕਾ ਹਮਾਇਤ ਕਰ ਦਿੰਦਾ ਤਾਂ ਫ਼ਿਰ ਭਾਰਤ ਸਾਹਮਣੇ ਕਿਹੜੇ ਹਾਲਾਤ ਹੁੰਦੇ, ਇਹ ਕਲਪਨਾ ਕੀਤੀ ਜਾ ਸਕਦੀ ਹੈ ਭਾਰਤ ਨੂੰ ਸੰਯੁਕਤ ਰਾਸ਼ਟਰ ਸੰਘ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈਂਦਾ, ਭਾਰਤ ਨੂੰ ਧਾਰਾ 370 ’ਤੇ ਫ਼ਿਰ ਤੋਂ ਵਿਚਾਰ ਕਰਨਾ ਪੈਂਦਾ ਚੀਨ ਦੇ ਸਹਿਯੋਗ ਨਾਲ ਕਈ ਵਾਰ ਪਾਕਿਸਤਾਨ ਨੇ ਧਾਰਾ 370 ਹਟਾਉਣ ਖਿਲਾਫ਼ ਪ੍ਰਸਤਾਵ ਲਿਆਂਦਾ ਸੀ ਕਸ਼ਮੀਰ ’ਤੇ ਜਦੋਂ ਪਾਕਿਸਤਾਨ ਅਮਰੀਕਾ ਵੱਲ ਦੇਖਣ ਦੀ ਕੋਸ਼ਿਸ ਕਰਦਾ ਸੀ ਉਦੋਂ ਡੋਨਾਲਡ ਟਰੰਪ ਝਿੜਕ ਦਿੰਦਾ ਸੀ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੰਡੌਤ ਕਰਦੇ ਰਹੇ ਪਰ ਡੋਨਾਲਡ ਟਰੰਪ ਨੇ ਖੂਬ ਤਰਸਾਇਆ, ਮੁਲਾਕਾਤ ਦਾ ਮੌਕਾ ਤਾਂ ਦਿੱਤਾ ਪਰ ਡੋਨਾਲਡ ਟਰੰਪ ਨੇ ਆਪਣੀ ਭਾਰਤ ਨੀਤੀ ਨਹੀਂ ਬਦਲੀ ਜੇਕਰ ਡੋਨਾਲਡ ਟਰੰਪ ਨੇ ਪਾਕਿਸਤਾਨ ਦੀ ਅੱਤਵਾਦੀ ਨੀਤੀ ਦੀ ਧੌਣ ਜੋਰ ਨਾਲ ਫੜ ਕੇ ਨਾ ਰੱਖੀ ਹੁੰਦੀ ਤਾਂ ਫ਼ਿਰ ਪਾਕਿਸਤਾਨਪ੍ਰਸਤ ਅੱਤਵਾਦ ਦਾ ਭਾਰਤ ਪਹਿਲਾਂ ਵਾਂਗ ਹੀ ਅਸਾਨ ਸ਼ਿਕਾਰ ਬਣਿਆ ਹੁੰਦਾ ਸਭ ਤੋਂ ਵੱਡੀ ਭਾਰਤ ਦੀ ਪ੍ਰਾਪਤੀ ਅਮਰੀਕੀ ਸਮਝ ਨੂੰ ਅਨੁਕੂਲ ਬਣਾਉਣ ਦੀ ਹੈ ਪਹਿਲਾਂ ਅਮਰੀਕੀਆਂ ਦੀ ਭਾਰਤ ਪ੍ਰਤੀ ਓੁਨੀ ਸਕਾਰਾਤਮਕ ਸੋਚ ਨਹੀਂ ਸੀ
ਜਿੰਨੀ ਸਕਾਰਾਤਮਕ ਸੋਚ ਡੋਨਾਲਡ ਟਰੰਪ ਦੇ ਕਾਰਜਕਾਲ ’ਚ ਵਿਕਸਿਤ ਹੋਈ ਅਮਰੀਕੀਆਂ ਦੀ ਸਮਝ ਵਧੀ ਕਿ ਭਾਰਤੀ ਮੂਲ ਦੇ ਲੋਕ ਮੁਖਤਿਆਰੀ ਖੋਹਣ ਵਾਲੇ ਨਹੀਂ ਹਨ, ਭਾਰਤੀ ਮੂਲ ਦੇ ਲੋਕ ਭਸਮਾਸੁਰ ਨਹੀਂ ਹਨ, ਹੋਰ ਮਜ਼ਹਬੀ ਸਮੂਹਾਂ ਵਾਂਗ ਹਿੰਦੂਤਵ ’ਚ ਵਿਸ਼ਵਾਸ ਕਰਨ ਵਾਲੇ ਭਾਰਤੀ ਮੂਲ ਦੇ ਲੋਕ ਹਿੰਸਕ ਨਹੀਂ ਹਨ, ਭਾਰਤੀ ਮੂਲ ਦੇ ਲੋਕ ਅਨਪੜ੍ਹ, ਗਵਾਰ ਅਤੇ ਹਿੰਸਕ ਨਹੀਂ ਹਨ, ਭਾਰਤੀ ਮੂਲ ਦੇ ਲੋਕ ਗਿਆਨ-ਵਿਗਿਆਨ ਦੇ ਖੇਤਰ ’ਚ ਸਰਵਸ੍ਰੇਸ਼ਠ ਦਖਲ਼ ਰੱਖਣ ਵਾਲੇ ਲੋਕ ਹਨ, ਭਾਰਤੀ ਮੂਲ ਦੇ ਲੋਕ ਅਮਰੀਕਾ ਦੇ ਵਿਕਾਸ ਅਤੇ ਤਰੱਕੀ ’ਚ ਸਵਰਸੇ੍ਰਸ਼ਠ ਭੂਮਿਕਾ ਨਿਭਾ ਰਹੇ ਹਨ ਅਜਿਹੀ ਸਮਝ ਨਿਸ਼ਚਿਤ ਤੌਰ ’ਤੇ ਡੋਨਾਲਡ ਟਰੰਪ ਦੀ ਸਕਾਰਾਤਮਕ ਸੋਚ ਦੀ ਉਪਜ ਮੰਨੀ ਜਾਣੀ ਚਾਹੀਦੀ ਹੈ ਯਾਦ ਕਰੋ ਮੋਦੀ ਦੇ ਅਮਰੀਕਾ ’ਚ ਭਾਰਤੀ ਮੂਲ ਦੇ ਲੋਕਾਂ ਨੂੰ ਸੰਬੋਧਨ ਕਰਨ ਦੇ ਪ੍ਰੋਗਰਾਮ ‘ਹਾਊਡੀ ਮੋਦੀ’ ’ਚ ਕੋਈ ਇੱਕ-ਦੋ ਹਜ਼ਾਰ ਨਹੀਂ ਸਗੋਂ 50 ਹਜ਼ਾਰ ਤੋਂ ਜਿਆਦਾ ਭਾਰਤੀ ਮੂਲ ਦੇ ਲੋਕਾਂ ਦੀ ਭੀੜ ਇਕੱਠੀ ਹੋਈ ਸੀ,
ਹਿਊਸਟਨ ਸ਼ਹਿਰ ਦਾ ਉਹ ਸਟੇਡੀਅਮ ਖਚਾਖਚ ਭਰਿਆ ਹੋਇਆ ਸੀ, ਪੈਰ ਰੱਖਣ ਦੀ ਥਾਂ ਨਹੀਂ ਸੀ, ਹਜ਼ਾਰਾਂ ਭਾਰਤੀ ਮੂਲ ਦੇ ਲੋਕ ਜਗ੍ਹਾ ਨਾ ਹੋਣ ਕਾਰਨ ਸ਼ਾਮਲ ਹੋਣ ਤੋਂ ਵਾਂਝੇ ਰਹਿ ਗਏ ਸਨ ‘ਹਾਊਡੀ ਮੋਦੀ’ ਪ੍ਰੋਗਰਾਮ ’ਚ ਡੋਨਾਲਡ ਟਰੰਪ ਨੇ ਹਾਜ਼ਿਰ ਹੋ ਕੇ ਭਾਰਤ ਦਾ ਗੁਣਗਾਨ ਕੀਤਾ ਸੀ, ਮੋਦੀ ਨੂੰ ਦੁਨੀਆ ਦਾ ਸਰਵਸ੍ਰੇਸ਼ਠ ਸ਼ਾਸਕ ਅਤੇ ਅਮਰੀਕਾ ਦਾ ਮਿੱਤਰ ਦੱਸਿਆ ਸੀ ਫ਼ਿਰ ਡੋਨਾਲਡ ਟਰੰਪ ਨੇ ਭਾਰਤ ਆ ਕੇ ਅਹਿਮਦਾਬਾਦ ’ਚ ਭਾਰਤ ਦੇ ਗੁਣ ਗਾਉਣ ’ਚ ਕੋਈ ਕਸਰ ਨਹੀਂ ਛੱਡੀ ਸੀ ਅਰਬ ਜਗਤ ਦੀ ਇਜ਼ਰਾਇਲ ਪ੍ਰਤੀ ਸੋਚ ਨੂੰ ਉਨ੍ਹਾਂ ਰਾਤੋ-ਰਾਤ ਬਦਲ ਕੇ ਰੱਖ ਦਿੱਤਾ ਅਰਬ ਜਗਤ ਇਜ਼ਰਾਇਲ ਨੂੰ ਅਛੂਤ ਹੀ ਮੰਨਦੇ ਸਨ, ਇਜ਼ਰਾਇਲ ਨਾਲ ਕੋਈ ਕੂਟਨੀਤੀ ਸਬੰਧ ਨਹੀਂ ਰੱਖਦੇ ਸਨ
ਡੋਨਾਲਡ ਟਰੰਪ ਦੀ ਦਲੇਰੀ ਦਾ ਸੁਖ਼ਦ ਨਤੀਜਾ ਹੈ ਕਿ ਅੱਜ ਕਈ ਅਰਬ ਦੇਸ਼ਾਂ ਦਾ ਕੂਟਨੀਤਿਕ ਸਬੰਧ ਇਜ਼ਰਾਇਲ ਦੇ ਨਾਲ ਕਾਇਮ ਹੋ ਚੁੱਕਾ ਹੈ ਸਾਊਦੀ ਅਰਬ ਵੀ ਇਰਾਨ ਦੇ ਨਿਸ਼ਾਨੇ ’ਤੇ ਰਿਹਾ ਹੈ ਨਿਸ਼ਚਿਤ ਤੌਰ ’ਤੇ ਡੋਨਾਲਡ ਟਰੰਪ ਦੇ ਕਾਰਜਕਾਲ ’ਚ ਭਾਰਤ ਨੂੰ ਆਪਣੇ ਕੌਮਾਂਤਰੀ ਜੰਗੀ, ਆਰਥਿਕ, ਕੂਟਨੀਤਿਕ ਸ਼ਕਤੀ ਅਤੇ ਹੋਂਦ ਨੂੰ ਹੱਲਾਸ਼ੇਰੀ ਦੇਣ ਦਾ ਮੌਕਾ ਮਿਲਿਆ ਹੈ, ਇਸ ਦੇ ਨਾਲ ਹੀ ਨਾਲ ਚੀਨ ਅਤੇ ਪਾਕਿਸਤਾਨ ਵਰਗੇ ਦੁਸ਼ਮਣਾਂ ਨੂੰ ਵੀ ਕੰਟਰੋਲ ਕਰਨ ’ਚ ਭਾਰਤ ਨੂੰ ਮੌਕਾ ਪ੍ਰਾਪਤ ਹੋਇਆ ਹੈ ਉਪਰੋਕਤ ਮੁਲਾਂਕਣ ਦੇ ਆਧਾਰ ’ਤੇ ਡੋਨਾਲਡ ਟਰੰਪ ਸਾਡੇ ਲਈ ਤਾਂ ਮਿੱਤਰ ਦੇ ਰੂਪ ’ਚ ਖੜੇ੍ਹ ਰਹੇ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.