ਮੋਦੀ ਤੇ ਟਰੰਪ ਨੇ ਸਾਬਰਮਤੀ ਆਸ਼ਰਮ ‘ਚ ਬਾਪੂ ਦੀ ਤਸਵੀਰ ‘ਤੇ ਚੜਾਈ ਮਾਲਾ
ਨਵੀਂ ਦਿੱਲੀ, ਏਜੰਸੀ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਬਰਮਤੀ ਆਸ਼ਰਮ ਪਹੁੰਚ ਚੁੱਕੇ ਹਨ। ਇਸ ਮੌਕੇ ਦੋਵਾਂ ਨੇਤਾਵਾਂ ਨੇ ਬਾਪੂ ਮਹਾਤਮਾ ਗਾਂਧੀ ਦੀ ਤਸਵੀਰ ‘ਤੇ ਮਾਲਾ ਚੜਾਈ। ਇਸ ਦੌਰਾਨ ਰਾਸ਼ਟਰਪਤੀ ਟਰੰਪ ਨੇ ਅਤੇ ਉਹਨਾਂ ਦੀ ਪਤਨੀ ਨੇ ਚਰਖਾ ਵੀ ਚਲਾਇਆ। ਟਰੰਪ ਦਾ ਬਤੌਰ ਰਾਸ਼ਟਰਪਤੀ ਇਹ ਪਹਿਲਾ ਭਾਰਤ ਦੌਰਾ ਹੈ। ਟਰੰਪ ਦੇ ਨਾਲ ਪਤਨੀ ਮੇਲਾਨੀਆ, ਬੇਟੀ ਇਵਾਂਕਾ ਅਤੇ ਦਾਮਾਦ ਜੈਰੇਡ ਕੁਸ਼ਨਰ ਵੀ ਭਾਰਤ ਆਏ ਹਨ।
Welcome to India @realDonaldTrump pic.twitter.com/EOweSVwnXG
— Narendra Modi (@narendramodi) February 24, 2020
ਟਰੰਪ ਅਹਿਮਦਾਬਾਦ ‘ਚ ਲਗਭਗ 230 ਮਿੰਟ ਰੁਕਣਗੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ 22 ਕਿਮੀ ਦਾ ਰੋਡ ਸ਼ੋਅ ਕਰਨਗ ਅਤੇ ਮੋਟੇਰਾ ਸਟੇਡੀਅਮ ‘ਚ ਨਮਸਤੇ ਟਰੰਪ ਪ੍ਰੋਗਰਾਮ ‘ਚ ਸ਼ਾਮਲ ਹੋਣਗੇ। ਬੀਤੇ 61 ਸਾਲ ‘ਚ ਟਰੰਪ ਭਾਰਤ ਆਉਣ ਵਾਲੇ 7ਵੇਂ ਅਮਰੀਕੀ ਰਾਸ਼ਟਰਪਤੀ ਹਨ। ਬਰਾਕ ਓਬਾਮਾ ਦੋ ਵਾਰ ਭਾਰਤ ਦੌਰੇ ‘ਤੇ ਆਏ ਸਨ। ਮੋਦੀ ਨੇ ਟਵੀਟ ਕੀਤਾ, ‘ਟਰੰਪ, ਭਾਰਤ ਤੁਹਾਡਾ ਇੰਤਜਾਰ ਕਰ ਰਿਹਾ ਹੈ। ਤੁਹਾਡੇ ਦੌਰੇ ਨਾਲ ਦੋਵੇਂ ਦੇਸ਼ਾਂ ਦੇ ਰਿਸ਼ਤੇ ਮਜਬੂਤ ਹੋਣਗੇ।’ ਅਹਿਮਦਾਬਾਦ ਤੋਂ ਬਾਅਦ ਟਰੰਪ ਤਾਜਮਹਿਲ ਦੇਖਣ ਆਗਰਾ ਜਾਣਗੇ। 25 ਫਰਵਰੀ ਨੂੰ ਟਰੰਪ ਦਾ ਰਾਸ਼ਟਰਪਤੀ ਭਵਨ ‘ਚ ਉਪਚਾਰਕ ਸਵਾਗਤ ਹੋਵੇਗਾ। ਅਮਰੀਕੀ ਰਾਸ਼ਟਰਪਤੀ ਨਾਲ ਮੋਦੀ ਦੀ ਹੈਦਰਾਬਾਦ ‘ਚ ਉਪਚਾਰਕ ਮੁਲਾਕਾਤ ਹੋਵੇਗੀ। ਦੋਵੇਂ ਨੇਤਾ ਸਾਂਝਾ ਬਿਆਨ ਵੀ ਜਾਰੀ ਕਰਨਗੇ।
अतिथि देवो भव: https://t.co/mpccRkEJCE
— Narendra Modi (@narendramodi) February 24, 2020
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।