ਹੋਲੀ ਤੋਂ ਪਹਿਲਾਂ ਫਟਿਆ ਮਹਿੰਗਾਈ ਬੰਬ, ਗੈਸ ਸਿਲੰਡਰ ਹੋਇਆ ਮਹਿੰਗਾ

Gas cylinder

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਹੋਲੀ ਤੋਂ ਪਹਿਲਾਂ ਸਰਕਾਰ ਨੇ ਆਮ ਜਨਤਾ ਨੂੰ ਵੱਡਾ ਝਟਕਾ ਦਿੱਤਾ ਹੈ। 1 ਮਾਰਚ ਭਾਵ ਅੱਜ ਤੋਂ ਕੇਂਦਰ ਸਰਕਾਰ ਨੇ ਘਰੇਲੂ ਅਤੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ। ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋਇਆ ਹੈ ਜਦੋਂਕਿ ਕਮਰਸ਼ੀਅਲ ਸਿਲੰਡਰ ਦੀ ਕੀਮਤ ’ਚ 350 ਰੁਪਏ ਦਾ ਵਾਧਾ ਕੀਤਾ ਗਿਆ ਹੈ। ਉੱਥੇ ਹੀ ਕੀਮਤਾਂ ’ਚ ਵਾਧੇ ਤੋਂ ਬਾਅਦ ਦਿੱਲੀ ’ਚ ਘਰੇਲੂ ਗੈਸ ਸਿਲੰਡਰ 1053 ਰੁਪਏ ਦੀ ਜਗ੍ਹਾ 1103 ਰੁਪਏ ਮਿਲੇਗਾ। ਉੱਥੇ ਹੀ ਕਮਰਸ਼ੀਅਲ ਸਿਲੰਡਰ ਦਿੱਲੀ ’ਚ 2119.50 ਰੁਪਏ ’ਚ ਮਿਲੇਗਾ, ਪਹਿਲਾਂ ਇਹ 1759 ਰੁਪਏ ’ਚ ਮਿਲ ਰਿਹਾ ਸੀ। (Gas Cylinder Price list)

ਕਾਂਗਰਸ ਨੇ ਕਿਹਾ ਸਰਕਾਰ ਦਾ ਗਿਫ਼ਟ

ਵਧੀਆਂ ਕੀਮਤਾਂ ’ਤੇ ਕਾਂਗਰਸ ਨੇ ਤੰਜ ਕਸਦਿਆਂ ਇਸ ਨੂੰ ਮੋਦੀ ਸਰਕਾਰ ਦਾ ਹੋਲੀ ਗਿਫ਼ਟ ਦੱਸਿਆ ਹੈ। ਕਾਂਗਰਸ ਦੇ ਅਧਿਕਾਰਿਕ ਟਵਿੱਟਰ ਹੈਂਡਲ ’ਤੇ ਲਿਖਿਆ ਗਿਆ ਹੈ, ‘‘ਮੋਦੀ ਸਰਕਾਰ ਨੇ ਹੋਲੀ ਦਾ ਗਿਫ਼ਟ ਦਿੱਤਾ।’’

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here