ਡੋਕਲਾਮ ਵਿਵਾਦ : ਚੀਨੀ ਸੈਨਾ ਨੇ ਕੀਤਾ ਯੁੱਧ ਅਭਿਆਸ

Doklam Conflict, China, War, Practice, India, Sikkim Border

ਡੋਕਲਾਮ : ਡੋਕਲਾਮ ਨੂੰ ਲੈ ਕੇ ਚੱਲ ਰਹੇ ਵਿਵਾਦ ਵਿਚਕਾਰ ਚੀਨੀ ਸੈਨਾ ਨੇ ਯੁੱਧ ਅਭਿਆਸ ਕੀਤਾ ਹੈ। ਚੀਨੀ ਮੀਡੀਆ ਦਾ ਦਾਅਵਾ ਹੈ ਕਿ ਚੀਨ ਦੀ ਸੈਨਾ ਪੀਐਲਏ ਨੇ ਬਾਰਡਰ ਤੋਂ ਕੁਝ ਹੀ ਦੂਰੀ ‘ਤੇ ਸੈਨਾ ਨੇ ਟੈਕ ਤੇ ਹੈਲੀਕਾਪਟਰ ਨਾਲ ਅਭਿਆਸ ਕੀਤਾ ਹੈ। ਚੀਨ ਨੇ ਚਾਈਨਾ ਸੈਂਟਰਲ ਟੈਲੀਵੀਜ਼ਨ (ਸੀਸੀਟੀਵੀ) ਦੀ ਰਿਪੋਰਟ ਅਨੁਸਾਰ, ਪੀਐਲਏ ਦੀ 10 ਯੂਨਿਟ ਜਿਸ ‘ਚ ਐਵੀਏਸ਼ਨ ਯੂਨਿਟ ਵੀ ਸ਼ਾਮਲ ਰਹੀ ਸੀ। ਉਨ੍ਹਾਂ ਨੇ ਡਰਿੱਲ ਆਪਰੇਸ਼ਨ ‘ਚ ਹਿੱਸਾ ਲਿਆ ਹੈ। ਇਹ ਡਰਿੱਲ ਕਰਨ ਵਾਲੀ ਪੀਐਲਏ ਦੀ ਵੈਸਟਰਨ ਥਿਏਟਰ ਕਮਾਂਡ ਨੇ ਕੀਤਾ ਹੈ। ਜੋ ਕਿ ਭਾਰਤ ਦੇ ਆਸਪਾਸ ਦੇ ਬਾਰਡਰ ਦੀ ਜਿੰਮੇਵਾਰ ਹੈ।

ਦੋਵਾਂ ਤਰਫ਼ੋਂ ਹੋਈ ਸੀ ਪੱਥਰਬਾਜ਼ੀ

ਦੱਸਣਯੋਗ ਹੈ ਕਿ 15 ਅਗਸਤ ਨੂੰ ਲਦਾਖ ਦੀ ਪੇਂਗੋਂਗ ਝੀਲ ‘ਚ ਘੁਸਪੈਠ ਦੀ ਕੋਸ਼ਿਸ਼ ‘ਚ ਨਾਕਾਮ ਹੁੰਦੇ ਦੇਖ ਚੀਨੀ ਸੈਨਿਕਾਂ ਨੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ ਸੀ। ਪੱਥਰਬਾਜ਼ੀ ਨਾਲ ਦੋਵਾਂ ਧਿਰਾਂ ਦੇ ਫੌਜੀਆਂ ਨੂੰ ਮਾਮੂਲੀ ਸੱਟਾਂ ਲੱਗਣ ਦੀ ਖ਼ਬਰ ਆਈ ਸੀ। ਪੀਪਲਸ ਲਿਬਰੇਸ਼ਨ ਆਰਮੀ (ਪੀਐਲਏ) ਦੇ ਫੌਜੀ ਦੋ ਇਲਾਕਿਆਂ ਫਿੰਗਰ ਫੋਰ ਤੇ ਫਿੰਗਰ ਫਾਈਵ ‘ਚ ਸਵੇਰੇ 6 ਤੋਂ 9 ਦੇ ਵਿਚਕਾਰ ਭਾਰਤ ਦੀ ਸਰਹੱਦ ‘ਚ ਵੜਣ ਦੀ ਕੋਸ਼ਿਸ਼ ਕਰ ਰਹੇ ਸਨ। ਪਰ ਦੋਵਾਂ ਹੀ ਮੌਕਿਆਂ ‘ਤੇ ਭਾਰਤੀ ਜਵਾਨਾਂ ਨੇ ਉਨ੍ਹਾਂ ਦੀ ਕੋਸ਼ਿਸ਼ ਅਸਫ਼ਲ ਕਰ ਦਿੱਤੀ।

ਜਦ ਚੀਨੀ ਸੈਨਿਕਾਂ ਨੇ ਦੇਖਿਆ ਕਿ ਉਨ੍ਹਾਂ ਦੀ ਕੋਸ਼ਿਸ਼ ਅਸਫ਼ਲ ਹੋ ਗਈ ਹੈ ਤਦ ਉਨ੍ਹਾਂ ਨੇ ਭਾਰਤੀ ਫੌਜੀਆਂ ‘ਤੇ ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਭਾਰਤੀ ਜਵਾਨਾਂ ਨੇ ਵੀ ਪੱਥਰ ਸੁੱਟੇ। ਘਟਨਾ ਤੋਂ ਕੁਝ ਦੇਰ ਬਾਅਦ ਸਥਿਤੀ ਕੰਟਰੋਲ ‘ਚ ਆ ਗਈ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।