Bone Cancer Treatment: ਡਾਕਟਰਾਂ ਨੇ ਰਚਿਆ ਇਤਿਹਾਸ, ਬਜ਼ੁਰਗ ਔਰਤ ਦਾ ਹੱਥ ਵੱਢਣ ਤੋਂ ਬਚਾਇਆ

Bone Cancer Treatment
ਮਰੀਜ਼ ਅਤੇ ਵਾਰਸ ਡਾ. ਗਰਗ ਅਤੇ ਉਨ੍ਹਾਂ ਦੀ ਟੀਮ ਨਾਲ।

Bone Cancer Treatment: ਹੱਡੀ ਦੇ ਕੈਂਸਰ ਤੋਂ ਪੀੜਤ ਸੀ ਬਜ਼ੁਰਗ ਔਰਤ

(ਸੱਚ ਕਹੂੰ ਨਿਊਜ਼) ਬਠਿੰਡਾ। ਦਿੱਲੀ ਹਾਰਟ ਇੰਸਟੀਚਿਊਟ ਅਤੇ ਮਲਟੀਸਪੈਸ਼ਲਿਟੀ ਹਸਪਤਾਲ ਦੇ ਆਰਥੋਪੀਡਿਕ ਮਾਹਿਰ ਡਾਕਟਰ ਦੀਪਕ ਗਰਗ ਅਤੇ ਉਨ੍ਹਾਂ ਦੀ ਟੀਮ ਨੇ ਹੱਡੀਆਂ ਦੇ ਕੈਂਸਰ ਤੋਂ ਪੀੜਤ ਔਰਤ ਦਾ ਹੱਥ ਕੱਟਣ ਤੋਂ ਬਚਾਉਣ ਵਿੱਚ ਸਫ਼ਲਤਾ ਹਾਸਲ ਕਰਕੇ ਇਤਿਹਾਸ ਰਚ ਦਿੱਤਾ। ਉਨ੍ਹਾਂ ਨੇ ‘ਨੇਲ ਸੀਮੈਂਟ ਸਪੇਸਰ’ ਤਕਨੀਕ ਦੀ ਵਰਤੋਂ ਕਰਕੇ ਔਰਤ ਦਾ ਹੱਥ ਬਚਾਉਣ ’ਚ ਸਫਲਤਾ ਹਾਸਿਲ ਕੀਤੀ।

ਇਹ ਵੀ ਪੜ੍ਹੋ: Cobra Snake: ਬੈਤੂਲ ‘ਚ 150 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗਿਆ ਕੋਬਰਾ ਸੱਪ, ਰੈਸਕਿਊ ਕਰਕੇ ਇੰਜ ਬਚਾਇਆ

ਔਰਤ ਕੰਡਰੋਸਰਕੋਮਾ ਨਾਮਕ ਘਾਤਕ ਹੱਡੀ ਦੇ ਕੈਂਸਰ ਤੋਂ ਪੀੜਤ ਸੀ, ਜੋ ਉਸਦੀ ਖੱਬੀ ਬਾਂਹ (ਹਿਊਮਰਸ) ਦੀ ਹੱਡੀ ਨੂੰ ਪ੍ਰਭਾਵਿਤ ਕਰ ਰਹੀ ਸੀ। ਇਸ ਤਾਜ਼ਾ ਗੁੰਝਲਦਾਰ ਸਰਜਰੀ ਨੂੰ ਕੈਂਸਰ ਦੇ ਉਨਤ ਇਲਾਜ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਵਜੋਂ ਦਰਜ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਡਾ. ਗਰਗ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਈ ਮਾਹਿਰਾਂ ਨੇ ਔਰਤ ਦੀ ਪੂਰੀ ਬਾਂਹ ਕੱਟ ਕੇ ਮੋਢੇ ਤੋਂ (ਮੋਢੇ ਦੀ ਡਿਸਆਰਟੀਕੁਲੇਸ਼ਨ) ਕੱਢਣ ਦੀ ਸਲਾਹ ਦਿੱਤੀ ਸੀ ਹਾਲਾਂਕਿ, ਨਵੀਨਤਮ ਸਰਜੀਕਲ ਤਕਨੀਕਾਂ ਦੇ ਚਲਦਿਆਂ ਉਨ੍ਹਾਂ ਦੀ ਟੀਮ ਔਰਤ ਦੇ ਹੱਥ ਨੂੰ ਬਚਾਉਣ ਅਤੇ ਉਸਨੂੰ ਇੱਕ ਨਵੀਂ ਜ਼ਿੰਦਗੀ ਦੇਣ ’ਚ ਕਾਮਯਾਬ ਹੋਈ ਹੈ। Bone Cancer Treatment

ਉਨ੍ਹਾਂ ਅੱਗੇ ਕਿਹਾ ਕਿ ਇਹ 13 ਘੰਟੇ ਦੀ ਸਰਜਰੀ ਸਾਡੇ ਹਸਪਤਾਲ ਦੀ ਗੁੰਝਲਦਾਰ ਅਤੇ ਜੀਵਨ-ਰੱਖਿਅਕ ਸਰਜਰੀਆਂ ਕਰਨ ਦੀ ਸਮਰੱਥਾ ਨੂੰ ਦਰਸਾਉਂਦੀ ਹੈ ਅਤੇ ਹਸਪਤਾਲ ਦੀ ਉਤਮਤਾ ਅਤੇ ਅਤਿ-ਆਧੁਨਿਕ ਇਲਾਜ ਸਮਰੱਥਾਵਾਂ ਨੂੰ ਉਜਾਗਰ ਕਰਦੀ ਹੈ। ਮਰੀਜ਼ ਸੁਨੀਤਾ ਰਾਣੀ ਅਤੇ ਉਸ ਦੇ ਵਾਰਸਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਈ ਥਾਵਾਂ ’ਤੇ ਜਾਂਚ ਕਾਰਵਾਈ ਪਰ ਹਰ ਪਾਸੇ ਕੈਂਸਰ ਕਾਰਨ ਹੱਥ ਕੱਟਣ ਦੀ ਸਲਾਹ ਮਿਲੀ, ਜਿਸ ਕਾਰਨ ਉਹ ਕਾਫੀ ਨਿਰਾਸ਼ ਹੋ ਗਏ ਸਨ ਪਰ ਉਨ੍ਹਾਂ ਨੂੰ ਦਿੱਲੀ ਹਾਰਟ ਹਸਪਤਾਲ ’ਚ ਜੀਵਨਦਾਨ ਮਿਲਿਆ ਹੈ।