Google Maps: ਕੀ ਤੁਸੀਂ ਵੀ ਗੱਡੀ ਚਲਾਉਂਦੇ ਸਮੇਂ ਲੈਂਦੇ ਹੋ ਗੂਗਲ ਮੈਪ ਦਾ ਸਹਾਰਾ?, ਤਾਂ ਹੋ ਜਾਓ ਸਾਵਧਾਨ!, ਹੋ ਸਕਦੈ ਭਾਰੀ ਨੁਕਸਾਨ

Google Maps

Google Maps: ਬਰੇਲੀ (ਏਜੰਸੀ)। ਬਹੁਤ ਸਾਰੇ ਲੋਕ ਗੱਡੀ ਚਲਾਉਂਦੇ ਸਮੇਂ ਅਨਜਾਣ ਰਸਤਿਆਂ ’ਤੇ ਗੂਗਲ ਮੈਪ ਦਾ ਸਹਾਰਾ ਲੈਂਦੇ ਹਨ। ਗੂਗਲ ਮੈਪ ਦੀਆਂ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਆਮ ਹੀ ਦੇਖਣ ਤੇ ਸੁਨਣ ਨੂੰ ਮਿਲਦੀਆਂ ਹਨ ਜਿਨ੍ਹਾਂ ਕਰਕੇ ਵਿਅਕਤੀ ਆਪਣੀ ਜਾਨ ਤੋਂ ਹੱਥ ਧੋ ਬੈਠਦਾ ਹੈ। ਜੀ ਹਾਂ, ਕਈ ਵਾਰ ਗੂਗਲ ਮੈਪ ਵੀ ਧੋਖਾ ਦੇ ਸਕਦਾ ਹੈ ।

ਅਜਿਹਾ ਹੀ ਹੋਇਆ ਕੁੱਝ ਲੋਕਾਂ ਨਾਲ ਜੋ ਗੂਗਲ ਮੈਪ ਵੇਖ ਕੇ ਗੱਡੀ ਚਲਾ ਰਹੇ ਸਨ ਤੇ ਗੱਡੀ ਦੀ ਰਫ਼ਤਾਰ ਵੀ ਬਹੁਤ ਤੇਜ਼ ਸੀ। ਪਰ ਉਨ੍ਹਾਂ ਨੂੰ ਨਹੀ ਸੀ ਪਤਾ ਕਿ ਅੱਗੇ ਪੁੱਲ ਖ਼ਤਮ ਹੋ ਰਿਹਾ ਹੈ। ਦਰਅਸਲ ਉੱਤਰ ਪ੍ਰਦੇਸ਼ ਦੇ ਬਰੇਲੀ ਵਿੱਚ ਸ਼ਨਿੱਚਰਵਾਰ ਦੇਰ ਰਾਤ ਇੱਕ ਵੱਡਾ ਹਾਦਸਾ ਵਾਪਰ ਗਿਆ। ਨਿਰਮਾਣ ਅਧੀਨ ਪੁਲ ’ਤੇ ਚੜ੍ਹੀ ਕਾਰ ਰਾਮਗੰਗਾ ਨਦੀ ’ਚ ਜਾ ਡਿੱਗੀ। ਹਾਦਸੇ ਵਿੱਚ ਦੋ ਸਕੇ ਭਰਾਵਾਂ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ। Google Maps

Read Also : Punjab Kings Squad: ਪੰਜਾਬ ਨੇ ਸ਼੍ਰੇਅਸ-ਅਰਸ਼ਦੀਪ ਤੇ ਚਹਿਲ ’ਤੇ ਖਰਚੇ ਪੈਸੇ, ਪ੍ਰੀਤੀ ਜ਼ਿੰਟਾ ਨੇ ਖਰੀਦੇ ਇਹ ਖਿਡਾਰੀ

ਦੱਸਿਆ ਜਾ ਰਿਹਾ ਹੈ ਕਿ ਰਾਮਗੰਗਾ ਨਦੀ ’ਤੇ ਬਣਿਆ ਪੁਲ ਟੁੱਟਿਆ ਹੋਇਆ ਸੀ। ਡਰਾਈਵਰ ਗੂਗਲ ਮੈਪ ਦੀ ਮੱਦਦ ਨਾਲ ਗੱਡੀ ਚਲਾ ਰਿਹਾ ਸੀ। ਜਦੋਂ ਤੱਕ ਡਰਾਈਵਰ ਨੂੰ ਪਤਾ ਲੱਗਾ ਕਿ ਅੱਗੇ ਕੋਈ ਸੜਕ ਨਹੀਂ ਹੈ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਕਾਰ ਨਦੀ ਵਿਚ ਡਿੱਗ ਚੁੱਕੀ ਸੀ ਅਤੇ 3 ਜਣਿਆਂ ਦੀ ਮੌਤ ਹੋ ਗਈ।

ਤੁਸੀਂ ਵੀ ਜੇਕਰ ਅਨਜਾਣ ਰਸਤੇ ’ਤੇ ਜਾ ਰਹੇ ਹੋ ਤੇ ਗੂਗਲ ਮੈਪ ਦੀ ਮੱਦਦ ਨਾਲ ਸਫ਼ਰ ਕਰਦੇ ਹੋ ਤਾਂ ਗੱਡੀ ਦੀ ਰਫ਼ਤਾਰ ਘੱਟ ਰੱਖੋ। ਹੋ ਸਕਦਾ ਹੈ ਜਿਹੜੇ ਰਸਤੇ ’ਤੇ ਗੂਗਲ ਮੈਪ ਤੁਹਾਨੂੰ ਲਿਜਾ ਰਿਹਾ ਹੈ ਉਹ ਰਸਤਾ ਅੱਗੇ ਜਾ ਕੇ ਬੰਦ ਹੋ ਜਾਵੇ। ਇਸ ਤਰ੍ਹਾਂ ਦੀ ਅਣਹੋਣੀ ਤੋਂ ਬਚਣ ਲਈ ਹਮੇਸ਼ਾ ਖੁਦ ਹੀ ਸਾਵਧਾਨੀ ਵਰਤੋ ਤਾਂ ਕਿ ਹਾਦਸਾ ਹੋਣ ਤੋਂ ਬਚਾਅ ਰਹੇ।

LEAVE A REPLY

Please enter your comment!
Please enter your name here