Google Maps: ਕੀ ਤੁਸੀਂ ਵੀ ਡਰਾਈਵਿੰਗ ਸਮੇਂ ਲਾਉਂਦੇ ਹੋ ਗੂਗਲ ਮੈਪ ਲੋਕੇਸ਼ਨ ਤਾਂ ਹੋ ਜਾਓ ਸਾਵਧਾਨ, ਪੜ੍ਹੋ ਇਹ ਖਬਰ

Google Maps
Google Maps: ਕੀ ਤੁਸੀਂ ਵੀ ਡਰਾਈਵਿੰਗ ਸਮੇਂ ਲਾਉਂਦੇ ਹੋ ਗੂਗਲ ਮੈਪ ਲੋਕੇਸ਼ਨ ਤਾਂ ਹੋ ਜਾਓ ਸਾਵਧਾਨ, ਪੜ੍ਹੋ ਇਹ ਖਬਰ

Google Maps: ਲੋਕੇਸ਼ਨ ਕਾਰਨ ਅੰਡਰਬ੍ਰਿਜ ਵਡਿਆ ਟਰੱਕ, ਸ਼ੈਡ ਤੋੜਿਆ

Google Maps: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਦੇ ਅੰਦਰ ਬਣੇ ਅੰਡਰਬ੍ਰਿਜ ਤੇ ਬਣੇ ਸ਼ੈਡ ਵਿੱਚ ਅੱਜ ਦਿਨ-ਦਿਹਾੜੇ ਇੱਕ ਟਰੱਕ ਜਾ ਵੜਿਆ, ਇਸ ਹਾਦਸੇ ਕਾਰਨ ਸ਼ੈਡ ਕਾਫੀ ਨੁਕਸਾਨਿਆ ਗਿਆ ਅਤੇ ਟਰੈਫਿਕ ਦੇ ਵਿੱਚ ਕਾਫੀ ਸਮੱਸਿਆ ਆਈ । ਜਾਣਕਾਰੀ ਮੁਤਾਬਿਕ ਇੱਕ ਟਰੱਕ ਵਿੱਚ ਇਲੈਕਟਰੋਨਿਕ ਦਾ ਸਮਾਨ ਭਰਿਆ ਹੋਇਆ ਸੀ ਅਤੇ ਟਰੱਕ ਡਰਾਈਵਰ ਵੱਲੋਂ ਆਪਣੇ ਫੋਨ ’ਤੇ ਗੂਗਲ ਮੈਪ ਲੋਕੇਸ਼ਨ ਲਾਈ ਹੋਈ ਸੀ ਜਿਸ ਦੇ ਸਹਾਰੇ ਨਾਲ ਉਹ ਸਮਾਨ ਛੱਡਣ ਵਾਲੀ ਜਗ੍ਹਾ ਵੱਲ ਜਾ ਰਿਹਾ ਸੀ।

Read Also : ਪਰਾਲੀ ਦੇ ਮਸਲੇ ’ਤੇ ਕਿਸਾਨਾਂ ਨੇ ਖੋਲ੍ਹਿਆ ਮੋਰਚਾ

ਪ੍ਰੰਤੂ ਲੋਕੇਸ਼ਨ ਦੇ ਸਹਾਰੇ ਨਾਲ ਜਾ ਰਹੇ ਟਰੱਕ ਡਰਾਈਵਰ ਨੂੰ ਲੋਕੇਸ਼ਨ ਨੇ ਉਸ ਨੂੰ ਅੰਡਰਬ੍ਰਿਜ ਦੇ ਅੰਦਰੋਂ ਹੁੰਦਾ ਹੋਇਆ ਰਸਤਾ ਦਿਖਾ ਰਿਹਾ ਸੀ। ਟਰੱਕ ਡਰਾਈਵਰ ਨੇ ਮੈਪ ਲੋਕੇਸ਼ਨ ਦੇ ਹਿਸਾਬ ਨਾਲ ਟਰੱਕ ਅੰਡਰਬ੍ਰਿਜ ਅੰਦਰ ਵਾੜ ਦਿੱਤਾ ਅਤੇ ਉੱਪਰ ਬਣੇ ਸ਼ੈਡ ਦੇ ਵਿੱਚ ਫਸ ਗਿਆ ਜਿਸ ਨਾਲ ਸ਼ੈਡ ਦਾ ਕਾਫੀ ਨੁਕਸਾਨ ਹੋ ਗਿਆ। ਟਰੱਕ ਫਸੇ ਹੋਣ ਕਾਰਨ ਟਰੈਫਿਕ ਦੇ ਵਿੱਚ ਕਾਫੀ ਸਮੱਸਿਆ ਆਈ ਤੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।