ਨਵੀਂ ਦਿੱਲੀ (ਏਜੰਸੀ)। Jan Dhan Yojana Account : ਕੀ ਤੁਹਾਡੇ ਕੋਲ ਵੀ ਜਨ ਧਨ ਯੋਜਨਾ ਦਾ ਖਾਤਾ ਹੈ ਤਾਂ ਤੁਸੀਂ ਇਹ ਖਬਰ ਜ਼ਰੂਰ ਪੜ੍ਹੋ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨ ਧਨ ਯੋਜਨਾ ਦੇ 10 ਸਾਲ ਪੂਰੇ ਹੋਣ ’ਤੇ ਲਾਭਪਾਤਰੀਆਂ ਅਤੇ ਯੋਜਨਾ ਨੂੰ ਸਫਲ ਬਣਾਉਣ ਲਈ ਯੋਗਦਾਨ ਪਾਉਣ ਵਾਲਿਆਂ ਨੂੰ ਵਧਾਈ ਦਿੱਤੀ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਮਾਣਯੋਗ ਪ੍ਰਧਾਨ ਮੰਤਰੀ ਨੇ ਐਕਸ ’ਤੇ ਬੁੱਧਵਾਰ ਨੂੰ ਕਿਹਾ ਕਿ, ‘ਅੱਜ ਅਸੀਂ ਇੱਕ ਮਹੱਤਵਪੂਰਨ ਮੌਕੇ ਨੂੰ ਮਨਾ ਰਹੇ ਹਾਂ- #10YearsOfJanDhan। ਸਾਰੇ ਲਾਭਪਾਤਰੀਆਂ ਨੂੰ ਵਧਾਈ ਅਤੇ ਉਹਨਾਂ ਸਾਰਿਆਂ ਨੂੰ ਵਧਾਈ, ਜਿਹਨਾਂ ਨੇ ਇਸ ਯੋਜਨਾ ਨੂੰ ਸਫ਼ਲ ਬਣਾਉਣ ਦੀ ਦਿਸ਼ਾ ਵਿਚ ਕੰਮ ਕੀਤਾ।’
ਇਸ ਦੇ ਨਾਲ ਹੀ ਪੀਐੱਮ ਮੋਦੀ ਨੇ ਕਿਹਾ, ‘ਜਨ ਧਨ ਯੋਜਨਾ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕਰਨ ਅਤੇ ਕਰੋੜਾਂ ਲੋਕਾਂ, ਖ਼ਾਸ ਤੌਰ ’ਤੇ ਮਹਿਲਾਵਾਂ, ਨੌਜਵਾਨਾਂ ਅਤੇ ਹਾਸ਼ੀਏ ’ਤੇ ਪਏ ਭਾਈਚਾਰਿਆਂ ਨੂੰ ਮਾਣ-ਸਨਮਾਨ ਦੇਣ ਲਈ ਸਰਵਉੱਚ ਰਹੀ ਹੈ।’ ਵਿੱਤ ਮੰਤਰਾਲੇ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਜਨ ਧਨ ਖਾਤਿਆਂ ਦੇ ਤਹਿਤ ਕੁੱਲ ਜਮ੍ਹਾ ਰਕਮ 2,31,236 ਕਰੋੜ ਰੁਪਏ ਹੈ। 14 ਅਗਸਤ, 2024 ਤੱਕ ਖਾਤਿਆਂ ਵਿੱਚ 3.6 ਗੁਣਾ ਵਾਧਾ ਹੋਣ ਦੇ ਨਾਲ ਜਮ੍ਹਾਂ ਰਕਮ ਵਿੱਚ ਲਗਭਗ 15 ਗੁਣਾ ਵਾਧਾ ਹੋਇਆ ਹੈ। Jan Dhan Yojana Account
Read Also : Bengal Closed : ਬੰਗਾਲ ਬੰਦ, ਹਾਲਾਤ ਬਣੇ ਖ਼ਤਰਨਾਕ, ਹੈਲਮੈਟ ਪਾ ਕੇ ਬੱਸਾਂ ਚਲਾ ਰਹੇ ਨੇ ਡਰਾਇਵਰ
ਪ੍ਰਧਾਨ ਮੰਤਰੀ ਜਨ ਧਨ ਯੋਜਨਾ ਨੇ 10 ਸਾਲ ਪੂਰੇ ਕਰ ਲਏ ਹਨ। ਇਸ ਦੀ ਸ਼ੁਰੂਆਤ ਤੋਂ ਬਾਅਦ ਦਹਾਕੇ ਵਿੱਚ ਕੁੱਲ 53.13 ਕਰੋੜ ਜਨ ਧਨ ਖਾਤੇ ਖੋਲ੍ਹੇ ਗਏ ਹਨ, ਜਿਨ੍ਹਾਂ ਵਿੱਚੋਂ 55.6 ਫ਼ੀਸਦੀ (29.56 ਕਰੋੜ) ਜਨ-ਧਨ ਖਾਤਾ ਧਾਰਕ ਔਰਤਾਂ ਹਨ ਅਤੇ 66.6 ਫ਼ੀਸਦੀ (35.37 ਕਰੋੜ) ਜਨ-ਧਨ ਖਾਤੇ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਹਨ। ਵਿੱਤ ਮੰਤਰਾਲੇ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ।