ਨਸ਼ੇ ਦੇ ਦੈਂਤ ਨੂੰ ਪਿੰਡਾਂ-ਸ਼ਹਿਰਾਂ ’ਚ ਨਾ ਵੜਨ ਦਿਓ : Saint Dr. MSG

Saint Dr. MSG

ਵੱਡੀ ਗਿਣਤੀ ’ਚ ਲੋਕਾਂ ਦਾ ਨਸ਼ਾ ਅਤੇ ਬੁਰਾਈਆਂ ਛੁਡਵਾ ਕੇ ਬਖਸ਼ੀ ਨਾਮ ਸ਼ਬਦ ਦੀ ਦਾਤ

(ਸੱਚ ਕਹੂੰ ਨਿਊਜ਼) ਬਰਨਾਵਾ। ਸਮਾਜ ’ਚ ਇੱਕ ਦੈਂਤ ਉਠ ਖੜ੍ਹਾ ਹੋਇਆ ਹੈ, ਜਿਸ ਦਾ ਨਾਂਅ ਹੈ ਡਰੱਗ, ਨਸ਼ਾ, ਚਿੱਟਾ, ਅਫੀਮ, ਹੈਰੋਇਨ, ਤੰਬਾਕੂ, ਜੋ ਸਾਡੇ ਨੌਜਵਾਨਾਂ ਅਤੇ ਆਉਣ ਵਾਲੀਆਂ ਨਸਲਾਂ ਨੂੰ ਖ਼ਤਮ ਕਰਨ ’ਤੇ ਤੁਲਿਆ ਹੋਇਆ ਹੈ। ਪੰਚਾਂ-ਸਰਪੰਚਾਂ ਸਮੇਤ ਦੇਸ਼ ਦੇ ਸਾਰੇ ਪਤਵੰਤੇ ਸੱਜਣਾਂ ਨੂੰ ਬੇਨਤੀ ਹੈ ਕਿ ਉਹ ਆਪਣੇ ਪਿੰਡਾਂ ਅਤੇ ਸ਼ਹਿਰਾਂ ’ਚ ਨਸ਼ਿਆਂ ਨੂੰ ਨਾ ਵੜਨ ਦੇਣ। ਭਗਵਾਨ ਰਾਮ ਜੀ, ਓਮ, ਹਰੀ, ਈਸ਼ਵਰ ਤੁਹਾਨੂੰ ਜ਼ਰੂਰ ਸ਼ਕਤੀ ਦੇਣਗੇ ਕਿ ਤੁਸੀਂ ਇਸ ਗੰਦਗੀ, ਇਸ ਦੈਂਤ ਨੂੰ ਸਮਾਜ ’ਚੋਂ ਭਜਾ ਸਕੋ। ਇਹ ਬਚਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਐਤਵਾਰ ਨੂੰ ਬਰਨਾਵਾ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ’ਚ ਫਰਮਾਏ।

ਦੇਸ਼ ਦੇ ਵੱਖ-ਵੱਖ ਮਹਾਨਗਰਾਂ, ਨਾਮ ਚਰਚਾ ਘਰਾਂ ਤੇ ਵਿਦੇਸ਼ਾਂ ’ਚ ਬੈਠੀ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਨੂੰ ਸਰਵਣ ਕੀਤਾ। ਇਸ ਮੌਕੇ ਪੂਜਨੀਕ ਗੁਰੂ ਜੀ ਨੇ ਓਮ ਰੇਜੀਡੇਂਸੀ ਕੋਲਕਾਤਾ (ਪ. ਬੰਗਾਲ), ਮਹੇਸ਼ਵਰੀ ਭਵਨ, ਨਾਗਪੁਰ (ਮਹਾਂਰਾਸ਼ਟਰ), ਪੂਰਣਮਲ ਧਰਮਸ਼ਾਲਾ, ਸ਼ਿਮਲਾ (ਹਿਮਾਚਾਲ ਪ੍ਰਦੇਸ਼), ਕਾਂਤਾਬੇਨ ਦੀ ਬਾੜੀ, ਅਹਿਮਦਾਬਾਦ (ਗੁਜਰਾਤ), ਸੀਪੀਡਬਲਯੂੁਡੀ ਮਲਟੀਪਰਪਜ਼ ਹਾਲ, ਬੈਂਗਲੌਰ (ਕਰਨਾਟਕ), ਥਾਨੇਸ਼ਵਰੀ ਮੰਦਰ, ਜਗਤਸਿੰਘਪੁਰ (ਉੜੀਸਾ), ਨਾਮ ਚਰਚਾ ਘਰ ਮੰਝੌਲੀ, ਜਬਲਪੁਰ (ਮੱਧ ਪ੍ਰਦੇਸ਼), ਅਭਿਵਾਦਨ ਵਾਟਿਕਾ, ਮੁਸਤਫਾਬਾਦ (ਦਿੱਲੀ), ਅਤੇ ਸ਼ਗੁਨ ਗਾਰਡਨ, ਸੀਕਰੀ (ਫਰੀਦਾਬਾਦ) ’ਚ ਵੱਡੀ ਗਿਣਤੀ ’ਚ ਲੋਕਾਂ ਦਾ ਨਸ਼ਾ ਅਤੇ ਬੁਰਾਈਆਂ ਛੁਡਵਾ ਕੇ ਨਾਮ ਸ਼ਬਦ ਦੀ ਦਾਤ ਬਖਸ਼ਿਸ਼ ਕੀਤੀ।

ਇਸ ਮੌਕੇ ਮੰਝੌਲੀ ਦੀ ਸਾਧ-ਸੰਗਤ ਨੇ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬੇਪਰਵਾਹ ਸਾਈਂ ਸ਼ਾਹ ਮਸਤਾਨ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਸੈਂਕੜੇ ਜ਼ਰੂਰਤਮੰਦ ਲੋਕਾਂ ਨੂੰ ਗਰਮ ਕੱਪੜੇ ਤੇ ਰਾਸ਼ਨ ਵੰਡਿਆ। ਇਸ ਦੌਰਾਨ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਪੰਡਾਲ ਛੋਟੇ ਪੈ ਗਏ।

ਆਨਲਾਈਨ ਗੁਰੂਕੁਲ ’ਚ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅੱਜ ਦੇ ਸਮੇਂ ’ਚ ਨਸ਼ੇ ਰੂਪੀ ਦੈਂਤ ਸਾਡੇ ਸਮਾਜ ਨੂੰ ਖਾਣ ਨੂੰ ਤੁਲਿਆ ਹੋਇਆ ਹੈ ਇਸ ਲਈ ਜੇਕਰ ਸਾਰੇ ਪਤਵੰਤੇ ਸੱਜਣ ਲੋਕ ਰਲ ਕੇ ਸਮਾਜ ’ਚ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਯਤਨ ਕਰਨ ਤਾਂ ਸਫਲਤਾ ਜ਼ਰੂਰ ਮਿਲੇਗੀ ਜਦੋਂ ਸਾਡੇ ਬੇਟੇ ਅਤੇ ਬੇਟੀਆਂ ਚੱਲ ਪਏ ਹਨ ਕਿ ਅਸੀਂ ਸਮਾਜ ਨੂੰ ਸੁਧਾਰਨਾ ਹੈ ਤਾਂ ਹੋ ਨਹੀਂ ਸਕਦਾ ਕਿ ਸਮਾਜ ’ਚ ਸੁਧਾਰ ਨਾ ਆਵੇ। ਰਾਮ ਜੀ ਨੇ ਚਾਹਿਆ ਤਾਂ ਜ਼ਰੂਰ ਸੁਧਾਰ ਆਵੇਗਾ।

ਆਪ ਜੀ ਨੇ ਫਰਮਾਇਆ ਕਿ ਜੋ ਰਾਮ-ਨਾਮ ਨਾਲ ਜੁੜ ਗਿਆ ਉਸ ਦਾ ਨਸ਼ੇ ਨੂੰ ਦਿਲ ਹੀ ਨਹੀਂ ਕਰੇਗਾ। ਕਰੋੜਾਂ ਲੋਕ ਨਸ਼ਾ ਛੱਡ ਚੁੱਕੇ ਹਨ ਰੂਹਾਨੀ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਨੇ ਡੈਪਥ ਕੈਂਪੇਨ ਭਾਵ ਧਿਆਨ, ਯੋਗਾ ਤੇ ਸਿਹਤ ਨਾਲ ਸਰਵ ਭਾਰਤੀ ਨਸ਼ਾ ਮੁਕਤੀ ਮੁਹਿੰਮ ਬਾਰੇ ਸਾਧ-ਸੰਗਤ ਨੂੰ ਪ੍ਰੇਰਿਤ ਕਰਦੇ ਹੋਏ ਫਰਮਾਇਆ ਕਿ ਸਾਧ-ਸੰਗਤ ਵੱਧ ਤੋਂ ਵੱਧ ਬੁਰਾਈਆਂ ਤੇ ਨਸ਼ਾ ਛੁਡਵਾਉਣ ਨੂੰ ਆਪਣਾ ਟੀਚਾ ਬਣਾ ਲੈਣ ਅਤੇ ਵੱਧ ਤੋਂ ਵੱਧ ਲੋਕਾਂ ਦਾ ਨਸ਼ਾ ਛਡਾਉਣ ਤਾਂ ਕਿ ਨਰਕ ਬਣ ਚੁੱਕੇ ਘਰਾਂ ਨੂੰ ਫਿਰ ਤੋਂ ਸਵਰਗ ਬਣਾਇਆ ਜਾ ਸਕੇ।

ਪੂਰੀ ਗ੍ਰਾਮ ਪੰਜਾਇਤ ਨਸ਼ਾ ਮੁਕਤ ਹੋ ਚੁੱਕੀ ਹੈ

ਇਸ ਮੌਕੇ ਮੱਧ ਪ੍ਰਦੇਸ਼ ’ਚ ਮੰਝੌਲੀ ਦੇ ਸਰਪੰਚ ਮਹਿੰਦਰ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੂਜਨੀਕ ਗੁਰੂ ਜੀ ਤੋਂ ਪ੍ਰੇਰਿਤ ਹੋ ਕੇ ਆਪਣੇ ਪਿੰਡ ’ਚ ਨਸ਼ਾ ਮੁਕਤੀ ਮੁਹਿੰਮ ਚਲਾਈ ਅਤੇ ਇਸ ਦੇ ਨਤੀਜੇ ਵਜੋਂ ਉਨ੍ਹਾਂ ਦੀ ਪੂਰੀ ਗ੍ਰਾਮ ਪੰਜਾਇਤ ਨਸ਼ਾ ਮੁਕਤ ਹੋ ਚੁੱਕੀ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਨੇੜੇ ਦੇ 7 ਪਿੰਡਾਂ ਦੇ ਸਰਪੰਚਾਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਪਿੰਡਾਂ ਨੂੰ ਵੀ ਨਸ਼ਾ ਮੁਕਤ ਕੀਤਾ। ਇਸ ਮੌਕੇ ਵੱਖ-ਵੱਖ ਬਲਾਕਾਂ ’ਚ ਸਾਧ-ਸੰਗਤ ਨੇ ਭਾਰਤੀ ਸੱਭਿਆਚਾਰ ਦੀ ਝਲਕ ਵੀ ਪੇਸ਼ ਕੀਤੀ ਕਿਤੇ ਰਵਾਇਤੀ ਪਹਿਰਾਵੇ, ਕਿਤੇ ਪੁਰਾਤਨ ਗੁਰੂਕੁਲ ਸਿੱਖਿਆ ਪ੍ਰਣਾਲੀ ਕਿਤੇ ਡੈਪਥ (ਧਿਆਨ, ਯੋਗਾ ਅਤੇ ਸਿਹਤ ਨਾਲ ਸਰਵ ਭਾਤਰੀ ਨਸ਼ਾ ਮੁਕਤੀ ਮੁਹਿੰਮ) ਦੀ ਝਲਕ ਪੇਸ਼ ਕੀਤੀ। ਇਸ ਮੌਕੇ ਆਈ ਹੋਈ ਸਾਧ-ਸੰਗਤ ਨੂੰ ਸੇਵਾਦਾਰਾਂ ਨੇ ਕੁਝ ਹੀ ਮਿੰਟਾਂ ’ਚ ਲੰਗਰ ਛਕਾਇਆ ਅਤੇ ਪ੍ਰਸ਼ਾਦ ਵੰਡਿਆ।

ਆਪਣੇ ਵਾਹਨਾਂ ਨੂੰ ਪ੍ਰਦੂਸ਼ਣ ਰਹਿਤ ਰੱਖੇਗੀ ਸਾਧ-ਸੰਗਤ, ਲਿਆ ਪ੍ਰਣ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਨਿੱਚਰਵਾਰ ਨੂੰ ਰੂਹਾਨੀ ਸਤਿਸੰਗ ’ਚ ਫਰਮਾਇਆ ਕਿ ਪ੍ਰਦੂਸ਼ਣ ’ਤੇ ਕੰਟਰੋਲ ਕਰਨਾ ਸਾਡੇ ਸਾਰਿਆਂ ਦਾ ਫਰਜ਼ ਹੈ, ਸਾਡਾ ਧਰਮ ਹੈ ਇਹ ਨਾ ਸੋਚੋ ਕਿ ਮੈਂ ਪੈਸੇ ਦੇ ਕੇ ਸਰਟੀਫਿਕੇਟ ਲੈ ਲਿਆ ਨਹੀਂ, ਜੇਕਰ ਤੁਹਾਡੀ ਗੱਡੀ ਪ੍ਰਦੂਸ਼ਣ ਫੈਲਾ ਰਹੀ ਹੈ, ਖਾਸ ਕਰਕੇ ਸਾਡੇ ਜਿੰਨੇ ਵੀ ਸਤਿਸੰਗੀ ਹਨ, ਜਿੰਨੀਆਂ ਗੱਡੀਆਂ ਹਨ, ਜਿੰਨੀਆਂ ਵੀ ਤੁਸੀਂ ਗੱਡੀਆਂ ਚਲਾਉਂਦੇ ਹੋ ਪ੍ਰਦੂਸ਼ਣ ਰਹਿਤ ਹੋਣੀਆਂ ਚਾਹੀਦੀਆਂ ਹਨ। ਪ੍ਰਦੂਸ਼ਣ ਰਹਿਤ ਗੱਡੀਆਂ ਚਲਾਵਾਂਗੇ ਇਹ ਤੁਸੀਂ ਸਾਰਿਆਂ ਨੇ ਪੂਰਾ ਧਿਆਨ ਰੱਖਣਾ ਕਿਉਕਿ ਸਾਡੇ ਛੇ ਕਰੋੜ ਬੱਚੇ ਹਨ, ਜੇਕਰ ਸਾਰੇ ਇਸ ’ਤੇ ਅਮਲ ਕਰ ਲੈਣਗੇ ਤਾਂ ਸਾਨੂੰ ਲੱਗਦਾ ਹੈ ਕਿ ਬਹੁਤ ਫਾਇਦਾ ਹੋ ਜਾਵੇਗਾ ਨਾਲ ਹੀ ਤੁਸੀਂ ਕੋਸ਼ਿਸ਼ ਕਰਨਾ ਕਿ ਯਾਰ, ਦੋਸਤ ਮਿੱਤਰਾਂ ਦੀਆਂ ਗੱਡੀਆਂ ਵੀ ਪ੍ਰਦੂਸ਼ਣ ਰਹਿਤ ਕਰਵਾਉਣਾ, ਭਾਵੇੰ ਇਸ ਲਈ ਤੁਹਾਨੂੰ ਪੈਸਾ ਲਾਉਣਾ ਪੈ ਜਾਵੇ। ਖੁਸ਼ੀ ਹੋਵੇਗੀ ਉਸ ਰਾਮ ਨੂੰ, ਜਦੋਂ ਰਾਮ ਜੀ ਖੁਸ਼ ਹੋਣਗੇ ਕਿ ਉਸ ਦੀ ਔਲਾਦ ਦੀ ਕੋਈ ਸੇਵਾ ਕਰ ਰਿਹਾ ਹੈ ਤਾਂ ਫਿਰ ਉਹ ਕਮੀ ਨਹੀਂ ਛੱਡਦੇ, ਇਹ ਵੀ ਯਾਦ ਰੱਖਣਾ। ਪੂਜਨੀਕ ਗੁਰੂ ਜੀ ਤੋਂ ਪ੍ਰੇਰਨਾ ਲੈ ਕੇ ਸਾਧ-ਸੰਗਤ ਨੇ ਹੱਥ ਉਪਰ ਚੁੱਕ ਕੇ ਆਪਣੇ ਵਾਹਨਾਂ ਨੂੰ ਪ੍ਰਦੂਸ਼ਣ ਰਹਿਤ ਰੱਖਣ ਦਾ ਪ੍ਰਣ ਲਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ