ਡਬਲ ਫੇਸ ਇਨਸਾਨ ਨਾ ਬਣੋ : ਪੂਜਨੀਕ ਗੁਰੂ ਜੀ

ਪੂਜਨੀਕ ਗੁਰੂ ਜੀ ਨੇ ਰੂਹਾਨੀ ਮਜਲਸ ‘ਚ ਫਰਮਾਏ ਅਨਮੋਲ ਬਚਨ

ਸੱਚ ਕਹੂੰ ਨਿਊਜ਼,ਸਰਸਾ :ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਅੱਜ ਸਵੇਰੇ ਰੂਹਾਨੀ ਮਜਲਸ ਦੌਰਾਨ ਫ਼ਰਮਾਇਆ ਕਿ ਪਰਮ ਪਿਤਾ ਪਰਮਾਤਮਾ ਨੂੰ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ, ਜ਼ਿੰਦਗੀ ਦੇ ਨਜ਼ਾਰੇ ਤੁਸੀਂ ਲੁੱਟਣਾ ਚਾਹੁੰਦੇ ਹੋ ਤਾਂ ਬਹੁਤ ਜ਼ਰੂਰੀ ਹੈ। ਆਪਣੇ ਅੰਦਰ ਦੀ ਈਗੋ, ਹੰਕਾਰ ਨੂੰ ਤਿਆਗ ਦਿਓ ਜਦੋਂ ਤੱਕ ਤੁਹਾਡੇ ਅੰਦਰ ਹੰਕਾਰ ਰਹੇਗਾ, ਉਦੋਂ ਤੱਕ ਪਰਮ ਪਿਤਾ ਪਰਮਾਤਮਾ ਅੰਦਰ ਹੁੰਦੇ ਹੋਏ ਵੀ ਨਜ਼ਰ ਨਹੀਂ ਆਵੇਗਾ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਅੱਜ ਸੰਸਾਰ ‘ਚ ਇੱਕ ਚੀਜ਼ ਆਮ ਨਜ਼ਰ ਆਉਂਦੀ ਹੈ, ਉਹ ਹੈ ਡਬਲ ਫੇਸ ਇਨਸਾਨ ਦਿਸਦੇ ਕੁਝ ਹੋਰ ਹਨ, ਹੁੰਦੇ ਕੁਝ ਹੋਰ ਹਨ। ਜਿਵੇਂ ਕਹਾਵਤ ਹੈ ‘ਹਾਥੀ ਦੇ ਦੰਦ ਖਾਣ ਦੇ ਹੋਰ, ਦਿਖਾਉਣ ਦੇ ਹੋਰ’ । ਅੱਜ ਦੇ ਦੌਰ ‘ਚ ਕੁਝ ਅਜਿਹਾ ਹੀ ਇਨਸਾਨਾਂ  ਦੇ ਨਾਲ ਹੈ ਇੱਥੇ ਲੋਕ ਦਿਸਦੇ ਕੁਝ ਹੋਰ ਹਨ, ਹੁੰਦੇ ਕੁਝ ਹੋਰ ਹਨ।

ਸਾਰੇ ਅਜਿਹੇ ਨਹੀਂ ਹਨ ਮਾਲਕ ਦੇ ਪਿਆਰੇ ਵੀ ਹਨ, ਜੋ ਜਿਹੋ ਜਿਹੇ ਦਿਸਦੇ ਹਨ, ਉਹੋ ਜਿਹੇ ਹੀ ਹੁੰਦੇ ਹਨ। ਪਰ ਇਨ੍ਹਾਂ ਤੋਂ ਇਲਾਵਾ ਡਬਲ ਫੇਸ ਇਨਸਾਨ ਜ਼ਿਆਦਾ ਦੁਨੀਆ ‘ਚ ਨਜ਼ਰ ਆਉਂਦੇ ਹਨ। ਇਸ ਲਈ ਕਿਸ ‘ਤੇ ਭਰੋਸਾ ਕਰੀਏ, ਕਿਸ ‘ਤੇ ਭਰੋਸਾ ਨਾ ਕਰੀਏ, ਆਦਮੀ ਸੋਚਦਾ ਰਹਿੰਦਾ ਹੈ। ਮਾਸੂਮ ਜਿਹੇ ਚਿਹਰੇ ਵਾਲੇ ਆਪਣੇ ਅੰਦਰ ਕਿੰਨਾ ਗੁਨਾਹ ਦਾ, ਅੱਗ ਦਾ ਸਮੁੰਦਰ ਲਈ ਘੁੰਮਦੇ ਹਨ, ਇਹ ਕੋਈ ਨਹੀਂ ਜਾਣਦਾ ਇਸ ਲਈ ਤੁਸੀਂ ਕਿਸੇ ਨੂੰ ਦੇਖ ਕੇ ਇਹ ਨਹੀਂ ਕਹਿ ਸਕਦੇ ਕਿ ਇਹ ਇਨਸਾਨ ਕਿਹੋ ਜਿਹਾ ਹੈ।

ਜਿਹੋ ਜਿਹਾ ਇਨਸਾਨ ਹੋਵੇ ਉਸ ਦਾ ਪਤਾ ਲੱਗ ਹੀ ਜਾਂਦੈ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਪੁਰਾਣੇ ਸਮੇਂ ‘ਚ ਇੱਕ ਕਹਾਵਤ ਹੁੰਦੀ ਸੀ, ਪੰਜਾਬੀ ‘ਚ ਬੜੀ ਮਸ਼ਹੂਰ ਸੀ ਕਿ ਆਦਮੀ ਦਾ ਪਤਾ ਚੱਲਦਾ ਹੈ ਵਾਹ ਪਏ ਜਾਂ ਰਾਹ ਪਏ । ਭਾਵ ਕਿ ਜਾਂ ਤਾਂ ਉਸਦੇ ਨਾਲ ਵਿਹਾਰ ਹੋਵੇ, ਕਾਫ਼ੀ ਵਿਹਾਰਿਕ ਰਿਸ਼ਤੇ ਚੱਲਦੇ ਰਹਿਣ, ਜਾਂ ਫਿਰ ਤੁਸੀਂ ਉਸਦੇ ਨਾਲ ਕੋਈ ਲੰਮਾ ਰਸਤਾ ਤੈਅ ਕਰ ਰਹੇ ਹੋਣ। ਕਿਉਂਕਿ ਲੋਕ ਪਹਿਲਾਂ ਪੈਦਲ ਚੱਲਿਆ ਕਰਦੇ ਸਨ, ਤਾਂ ਚਾਰ-ਚਾਰ, ਪੰਜ-ਪੰਜ ਦਿਨ ਚੱਲਦੇ ਰਹਿੰਦੇ ਸਨ। ਭਾਵ ਕਿ ਇਹ ਹੋ ਨਹੀਂ ਸਕਦਾ ਕਿ ਕੋਈ ਬੰਦਾ ਇੰਨੇ ਦਿਨ ਨਾਲ ਰਹੇ ਤੇ ਡੁਪਲੀਕੇਸੀ ਵੀ ਕਰੇ, ਉਹ ਇਨਸਾਨ ਜਿਹੋ ਜਿਹਾ ਹੈ? ਉਹੋ ਜਿਹਾ ਸਾਹਮਣੇ ਆ ਜਾਂਦਾ ਹੈ ।

ਦੂਜੇ ਪਾਸੇ, ਜਾਂ ਫਿਰ ਉਸਦੇ ਨਾਲ ਵਿਹਾਰ ਪਵੇ, ਤਾਂ ਪਤਾ ਚੱਲਦਾ ਹੈ ਕਿ ਉਹ ਆਦਮੀ ਹੈ ਕਿਹੋ ਜਿਹਾ। ਇਸ ਲਈ ਕਿਸੇ ਦੇ ਚਿਹਰੇ ‘ਤੇ ਨਾ ਜਾਓ ਕੌਣ ਸਹੀ ਹੈ, ਕੌਣ ਗਲਤ ਹੈ । ਇਹ ਤੁਸੀਂ ਵਿਹਾਰ ਤੋਂ ਪਤਾ ਕਰ ਸਕਦੇ ਹੋ।

ਸੰਤ ਸਭ ਨਾਲ ਪਿਆਰ ਕਰਦੇ ਹਨ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸੰਤ ਸਭ ਨਾਲ ਪਿਆਰ ਕਰਦੇ ਹਨ, ਭਾਵੇਂ ਕੋਈ ਸਹੀ ਹੈ, ਭਾਵੇਂ ਕੋਈ ਗਲਤ ਕਿਉਂਕਿ ਉਹ ਸਮਾਜ ਨੂੰ ਪਿਆਰ-ਮੁਹੱਬਤ ਦਾ ਸੰਦੇਸ਼ ਦੇਣ ਹੀ ਆਉਂਦੇ ਹਨ, ਤਾਂ ਕਿ ਇਨਸਾਨ ਖੁਸ਼ੀਆ ਦੇ ਕਾਬਲ ਬਣ ਸਕੇ । ਉਹ ਕਦੇ ਕਿਸੇ ਦਾ ਪਰਦਾ ਨਹੀਂ ਉਠਾਉਂਦੇ, ਸਗੋਂ ਪਿਆਰ ਨਾਲ ਸਮਝਾਉਂਦੇ ਰਹਿੰਦੇ ਹਨ ਕਿ ਗਲਤ ਕੰਮ ਨਾ ਕਰੋ ਪਰਮਾਤਮਾ ਸੰਤਾਂ ਦੇ ਰੂਪ ‘ਚ ਆ ਕੇ ਉਨ੍ਹਾਂ ਨੂੰ ਸਮਝਾਉਂਦੇ ਹਨ ਕਿ ਰੁਕ ਜਾ! ਤੇਰੇ ਲਈ ਦਲਦਲ ਆਉਣ ਵਾਲੀ ਹੈ! ਤੇਰੇ ਲਈ ਗਲਤ ਹੋਣ ਵਾਲਾ ਹੈ ।

ਜੋ ਮੰਨ ਲੈਂਦੇ ਹਨ ਖੁਸ਼ੀਆਂ ਨਾਲ ਜੁੜੇ ਰਹਿੰਦੇ ਹਨ

ਕਈ ਸਮਝਦਾਰ ਮੰਨ ਜਾਂਦੇ ਹਨ ਤੇ ਆਪਣੇ-ਆਪ ਨੂੰ ਬਦਲ ਲੈਂਦੇ ਹਨ, ਉਹ ਹਮੇਸ਼ਾ ਖੁਸ਼ੀਆਂ ਨਾਲ ਜੁੜੇ ਰਹਿੰਦੇ ਹਨ। ਕਈ ਲੋਕ ਅਜਿਹੇ ਹੁੰਦੇ ਹਨ ਕਿ ਮੈਂ ਤਾਂ ਮੰਨਾਂਗਾ ਹੀ ਨਹੀਂ, ਭਾਵੇਂ ਕੁਝ ਹੋ ਜਾਵੇ! ਹਾਲਾਂਕਿ ਸੰਤ ਫਿਰ ਵੀ ਕਹਿੰਦੇ ਰਹਿੰਦੇ ਹਨ ਕਿ ਮੰਨ ਜਾ ਬੇਟਾ! ਪਰ ਇਨਸਾਨ ਦੇ ਅੰਦਰ ਉਸਦਾ ਮਨ ਜ਼ਾਲਮ ਇੰਨਾ ਛਾਇਆ ਹੁੰਦਾ ਹੈ ਕਿ ਉਸਨੂੰ ਲੱਗਦਾ ਹੈ ਕਿ ਨਹੀਂ, ਇਹ ‘ਮੈਂ’ ਮੈਂ ਛੱਡ ਦਿੱਤੀ, ਤਾਂ ਜ਼ਿੰਦਗੀ ਖਤਮ ਹੋ ਜਾਵੇਗੀ। ਇਸ ਤਰ੍ਹਾਂ ਮਨ ਦੇ ਪਿੱਛੇ ਲੱਗ ਕੇ ਅਜਿਹੇ ਇਨਸਾਨ ਦਲਦਲ ‘ਚ ਫਸਦੇ ਚਲੇ ਜਾਂਦੇ ਹਨ। ਬੇਚੈਨੀ, ਟੈਨਸ਼ਨ, ਪਰੇਸ਼ਾਨੀ ਉਨ੍ਹਾਂ ਦੇ ਪੱਲੇ ਪੈ ਜਾਂਦੀ ਹੈ। ਚਿਹਰੇ ਦਾ ਨੂਰ ਉੱਡ ਜਾਂਦਾ ਹੈ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਰੰਗ ਗੋਰਾ-ਚਿੱਟਾ ਹੋਵੇ, ਨੈਣ-ਨਕਸ਼ ਸੁੰਦਰ ਹੋਣ, ਇਹ ਖੂਬਸੂਰਤੀ ਨਹੀਂ ਹੁੰਦੀ, ਸਗੋਂ ਚਿਹਰਾ ਦਗਦਗ ਕਰਦਾ ਹੋਵੇ, ਨੂਰ ਉਸ ‘ਚੋਂ ਝਲਕ ਰਿਹਾ ਹੋਵੇ, ਕੋਈ ਟੈਨਸ਼ਨ, ਪਰੇਸ਼ਾਨੀ ਨਾ ਹੋਵੇ, ਮਸਤ-ਮੌਲਾ ਹੋਵੇ, ਖੁਸ਼ ਹੋਵੇ! ਅਜਿਹਾ ਇਨਸਾਨ ਭਾਵੇਂ ਸਾਂਵਲੇ ਹੀ ਕਿਉਂ ਨਾ ਹੋਵੇ, ਉਹ ਸਭ ਤੋਂ ਸੁੰਦਰ ਲੱਗਦਾ ਹੈ ਤੇ ਦਿਲਾਂ ਨੂੰ ਵੀ ਭਾਅ ਜਾਂਦਾ ਹੈ ।

ਸੰਤਾਂ ਤੋਂ ਤੁਸੀਂ ਆਪਣੇ-ਆਪ ਨੂੰ ਛੁਪਾ ਨਹੀਂ ਸਕਦੇ

ਰੰਗ ਪਰਮਾਤਮਾ ਨੇ ਦਿੱਤੇ ਹਨ ਕਾਲੇ ਵੀ ਹਨ, ਪੀਲੇ ਵੀ ਹਨ, ਗੋਰੇ ਵੀ ਹਨ, ਕਣਕਵੰਨਾ ਵੀ ਹਨ। ਪਤਾ ਨਹੀਂ ਇਸ ਦੁਨੀਆ ‘ਚ ਕਿੰਨੇ ਤਰ੍ਹਾਂ ਦੇ ਰੰਗ ਹਨ। ਪਰ ਜਿਨ੍ਹਾਂ ਦੇ ਚਿਹਰੇ ਬੇਰੁਖੇ ਹਨ, ਬੇਰੌਣਕੇ ਹਨ, ਉਨ੍ਹਾਂ ਦਾ ਸਾਫ਼ ਪਤਾ ਚੱਲ ਜਾਂਦਾ ਹੈ । ਚਿਹਰੇ ਨੂੰ ਦੇਖੋ, ਰੌਣਕ ਹੈ ਹੀ ਨਹੀਂ, ਤਾਂ ਉਸਦਾ ਪਤਾ ਚੱਲ ਜਾਂਦਾ ਹੈ ਕਿ ਇਸ ਨੂੰ ਇੰਨੀ ਪਰੇਸ਼ਾਨੀ ਹੈ! ਇੰਨੇ ਗਲਤ ਕੰਮ ਕਰਦਾ ਹੈ! ਪਰ ਯਾਦ ਰੱਖੋ, ਸੰਤਾਂ ਤੋਂ ਤੁਸੀਂ ਆਪਣੇ-ਆਪ ਨੂੰ ਛੁਪਾ ਨਹੀਂ ਸਕਦੇ ।

ਕਹਾਵਤ ਹੈ ਕਿ ‘ਦਾਈ ਤੋਂ ਢਿੱਡ ਨ੍ਹੀਂ ਲੁੱਕਦਾ’ ਉਸ ਤਰ੍ਹਾਂ ਫ਼ਕੀਰ ਜੋ ਹੁੰਦਾ ਹੈ, ਉਹ ਅੱਲ੍ਹਾ, ਵਾਹਿਗੁਰੂ, ਸਤਿਗੁਰੂ, ਰਾਮ ਦਾ ਨੁਮਾਇੰਦਾ ਹੁੰਦਾ ਹੈ ।ਉਹ ਪਰਮਾਤਮਾ ਫ਼ਕੀਰ ਨੂੰ ਨਿਗ੍ਹਾ ਦਿੰਦੇ ਹਨ ਤੇ ਜਦੋਂ ਸੰਤ ਨਿਗ੍ਹਾ ਮਾਰਦੇ ਹਨ, ਤਾਂ ਪਤਾ ਚੱਲ ਜਾਂਦਾ ਹੈ ਕਿ ਕੌਣ, ਕਿਹੜੀ ਖਸਲਤ ਦਾ ਮਾਲਕ ਹੈ! ਇਸ ਲਈ ਆਪਣੇ-ਆਪ ਨੂੰ ਬਦਲ ਲਓ।

ਗੁਰੂ ਉਸ ਨੂੰ ਬਣਾਓ ਜੋ ਕੁਝ ਲੈਂਦਾ ਨਾ ਹੋਵੇ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜੇਕਰ ਮਾਲਕ ਦੀਆਂ ਰਹਿਮਤਾਂ ਨੂੰ ਬੇਹਿਸਾਬ ਪਾਉਣਾ ਹੈ, ਜੇਕਰ ਉਸਦੇ ਰਹਿਮੋ-ਕਰਮ ਨੂੰ ਹਾਸਲ ਕਰਕੇ ਮਾਲਾਮਾਲ ਹੋਣਾ ਹੈ, ਤਾਂ ਇੱਕ ਕਹਾਵਤ ਹੈ ਕਿ ਗੁਰੂ, ਪੀਰ-ਫ਼ਕੀਰ ਜੋ ਸੱਚਾ ਹੋਵੇ, ਕਿਸੇ ਤੋਂ ਕੁਝ ਲੈਂਦਾ ਨਾ ਹੋਵੇ, ਕੋਈ ਇੱਛਾ ਨਾ ਰੱਖਦਾ ਹੋਵੇ, ਤੁਹਾਡੇ ਭਲੇ, ਸੁਖ ਲਈ ਹਰ ਕਰਮ ਕਰਦਾ ਹੈ! ਜਦੋਂ ਅਜਿਹਾ ਗੁਰੂ ਮਿਲ ਜਾਵੇ, ਤਾਂ ਸ਼ਿਸ਼ ਨੇ ਅੰਨ੍ਹਾ, ਬਹਿਰਾ, ਗੂੰਗਾ ਬਣ ਕੇ ਚੱਲਣਾ ਹੁੰਦਾ ਹੈ ।

ਇਹ ਨਹੀਂ ਕਿ ਬੋਲੋ ਨਾ, ਸੁਣੋ ਨਾ, ਦੇਖੋ ਨਾ! ਜੋ ਗੁਰੂ ਦਿਖਾਵੇ, ਉਹ ਦੇਖੋ! ਗੁਰੂ ਕਹੇ, ਉਹ ਕਹੋ! ਤੇ ਗੁਰੂ ਜੋ ਸੁਣਾਏ, ਉਸਨੂੰ ਸੁਣ ਕੇ ਉਸ ‘ਤੇ ਚੱਲਦੇ ਜਾਓ, ਅਸੀਂ ਤੁਹਾਨੂੰ ਲਿਖ ਕੇ ਗਾਰੰਟੀ ਦਿੰਦੇ ਹਾਂ ਕਿ ਦਸਵਾਂ ਦੁਆਰਾ ਤਾਂ ਕੀ, ਨੂਰੀ ਸਵਰੂਪ ਭਾਵ ਪਰਮਾਤਮਾ ਇੰਜ (ਚੁਟਕੀ ਵਜਾਉਂਦੇ ਹੀ) ਤੁਹਾਡੇ ਸਾਹਮਣੇ ਖੜ੍ਹਾ ਹੋ ਜਾਵੇਗਾ।

ਇਨਸਾਨ ਬਚਨ ਆਪ ਨਹੀਂ ਮੰਨਦਾ, ਦੋਸ਼ ਫਕੀਰ ਨੂੰ ਦਿੰਦਾ ਹੈ

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਇਨਸਾਨ ਸੰਤਾਂ ਦੇ ਬਚਨ ਨਹੀਂ ਮੰਨਦਾ, ਤੇ ਫਿਰ ਦੋਸ਼ ਪੀਰ-ਫ਼ਕੀਰ ਨੂੰ ਦਿੰਦਾ ਹੈ । ਇਸ ਤਰ੍ਹਾਂ ਉਸਦੀ ਬੇੜੀ ‘ਚ ਹੋਰ ਵੱਟੇ ਪੈਂਦੇ ਰਹਿੰਦੇ ਹਨ। ਫ਼ਕੀਰ ਕਦੇ ਨਹੀਂ ਕਹਿੰਦੇ ਕਿ ਕੋਈ ਬੁਰਾ ਕਰਮ ਕਰੋ ।

ਫ਼ਕੀਰ ਕਦੇ ਨਹੀਂ ਚਾਹੁੰਦੇ ਕਿ ਕਿਸੇ ਦਾ ਬੁਰਾ ਹੋਵੇ ਪਰ ਤੁਸੀਂ ਬੁਰੇ ਕਰਮ ਕਰਦੇ ਹੋ, ਗਲਤ ਰਸਤਿਆਂ ‘ਤੇ ਚੱਲਦੇ ਹੋ, ਤਾਂ ਤੁਸੀਂ ਡਿੱਗਦੇ ਹੋ! ਪਰ ਸੰਤ ਫਿਰ ਵੀ ਤੁਹਾਡੇ ਲਈ ਮਾਲਕ ਅੱਗੇ ਦੁਆਵਾਂ ਕਰਦੇ ਹਨ ਕਿ ਹੇ ਈਸ਼ਵਰ! ਇਹ ਨਾਦਾਨ ਹੈ, ਮੂਰਖ ਹੈ ਪਰ ਤੂੰ ਤਾਂ ਦਇਆ ਦਾ ਸਾਗਰ ਹੈ! ਇਨ੍ਹਾਂ ‘ਤੇ ਦਇਆ ਕਰਦਾ ਰਹਿ! ਬਸ, ਅੱਗੇ ਮਾਲਕ ਜਾਣੇ ਤੇ ਤੁਹਾਡਾ ਕੰਮ ਜਾਣੇ! ਫ਼ਕੀਰ ਜੇਕਰ ਦੋਵਾਂ ਜਹਾਨ ਦੇ ਮਾਂ-ਬਾਪ ਬਣਦੇ ਹਨ ਤਾਂ ਦੋਵਾਂ ਜਹਾਨਾਂ ‘ਚ ਆਪਣੇ ਬੱਚਿਆਂ ਦੀ ਸੰਭਾਲ ਕਰਨਾ ਵੀ ਫ਼ਕੀਰ ਦਾ ਫਰਜ਼ ਬਣ ਜਾਂਦਾ ਹੈ ।

ਸੰਤ ਕਿਸੇ ਨੂੰ ਬਦਦੁਆ ਨਹੀਂ ਦਿੰਦੇ

ਇਸ ਲਈ ਉਹ ਆਪਣੇ ਬੱਚਿਆਂ ਨੂੰ ਕਦੇ ਬਦਦੁਆ ਨਹੀਂ ਦਿੰਦੇ, ਕਿਸੇ ਨੂੰ ਵੀ ਕਦੇ ਗਲਤ ਨਹੀਂ ਕਹਿੰਦੇ ਸੰਤ ਹਮੇਸ਼ਾ ਇਹੀ ਸੋਚਦੇ, ਕਰਦੇ ਹਨ ਕਿ ਮਾਲਕ ਸਭ ਦਾ ਭਲਾ ਕਰੇ, ਗਲਤ ਕੰਮ ਕਰਨ ਤੋਂ ਤੁਹਾਨੂੰ ਰੋਕੇ, ਬੁਰੇ ਵਿਚਾਰਾਂ ਤੋਂ ਤੁਹਾਡਾ ਦਿਲੋ-ਦਿਮਾਗ ਸਾਫ਼ ਕਰੇ, ਤੁਹਾਨੂੰ ਹਿੰਮਤ ਦੇਵੇ, ਤਾਂ ਕਿ ਤੁਸੀਂ ਨੇਕੀ-ਭਲਾਈ ‘ਤੇ ਚੱਲਦੇ ਹੋਏ ਤਮਾਮ ਖੁਸ਼ੀਆਂ ਹਾਸਲ ਕਰੋ, ਜਿਸ ਦੇ ਲਈ ਤੁਸੀਂ ਹੱਕਦਾਰ ਹੋ ਸਗੋਂ ਉਹ ਖੁਸ਼ੀਆਂ ਵੀ ਤੁਹਾਨੂੰ ਮਿਲਣ, ਜਿਸਦੇ ਤੁਸੀਂ ਹਾਲੇ ਹੱਕਦਾਰ ਨਹੀਂ, ਪਰ ਬਣ ਸਕਦੇ ਹੋ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।