ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home ਵਿਚਾਰ ਪ੍ਰੇਰਨਾ ਬੁਰਾ ਕਰਮ ਨਾ ਕ...

    ਬੁਰਾ ਕਰਮ ਨਾ ਕਰੋ

    2,07,456 Sewadar , 440 Blocks , 29,31,778 Hours of Simran

    ਬੁਰਾ ਕਰਮ ਨਾ ਕਰੋ

    ਜਦੋਂ ਇਸ ਦੁਨੀਆਂ ‘ਚ ਕਿਸੇ ਵਿਅਕਤੀ ਦਾ ਜਨਮ ਹੁੰਦਾ ਹੈ ਤਾਂ ਉਹ ਇਕੱਲਾ ਹੀ ਆਉਂਦਾ ਹੈ ਉਸ ਦੇ ਨਾਲ ਕੋਈ ਹੋਰ ਨਹੀਂ ਹੁੰਦਾ ਜਨਮ ਪਿੱਛੋਂ ਹੀ ਉਸ ਨੂੰ ਪਰਿਵਾਰ, ਸਮਾਜ, ਮਿੱਤਰ ਆਦਿ ਮਿਲਦੇ ਹਨ ਜਿਹੋ-ਜਿਹੇ ਕਰਮ ਕਰਦਾ ਹੈ ਉਸੇ ਦੇ ਮੁਤਾਬਕ ਜ਼ਿੰਦਗੀ ਭਰ ਸੁਖ ਜਾਂ ਦੁੱਖ ਆਉਂਦੇ ਹਨ ਅੰਤ ‘ਚ ਵਿਅਕਤੀ ਇਕੱਲਾ ਹੀ ਮਰ ਜਾਂਦਾ ਹੈ

    ਚਾਣੱਕਿਆ ਨੇ ਜ਼ਿੰਦਗੀ ਨਾਲ ਜੁੜੀਆਂ ਕਈ ਸਹੀ ਨੀਤੀਆਂ ਦੱਸੀਆਂ ਹਨ ਇਨ੍ਹਾਂ ਨੀਤੀਆਂ ‘ਚ ਜ਼ਿੰਦਗੀ ਦੀ ਸੱਚਾਈ ਲੁਕੀ ਹੋਈ ਹੈ ਜੋ ਵਿਅਕਤੀ ਇਨ੍ਹਾਂ ਨੀਤੀਆਂ ਨੂੰ ਆਪਣੇ ਵਿਹਾਰ ‘ਚ ਉਤਾਰ ਲੈਂਦਾ ਹੈ, ਉਹ ਨਿਸ਼ਚਿਤ ਹੀ ਸ਼ੁੱਭ ਗੁਣਾਂ ਵਾਲਾ ਵਿਅਕਤੀ ਬਣ ਸਕਦਾ ਹੈ ਅਚਾਰੀਆ ਨੇ ਦੱਸਿਆ ਹੈ ਕਿ ਇਸ ਦੁਨੀਆਂ ‘ਚ ਅਸੀਂ ਇਕੱਲੇ ਹੀ ਆਉਂਦੇ ਹਾਂ ਅਤੇ ਸਾਨੂੰ ਇਕੱਲਿਆਂ ਨੂੰ ਹੀ ਜਾਣਾ ਪੈਂਦਾ ਹੈ, ਇਸ ਲਈ ਸਵਰਗ ਜਾਂ ਨਰਕ ਵੀ ਸਾਨੂੰ ਇਕੱਲਿਆਂ ਨੂੰ ਹੀ ਭੋਗਣੇ ਪੈਣੇ ਹਨ ਚਾਣੱਕਿਆ ਅਨੁਸਾਰ ਜਨਮ ਲੈਣ ਤੋਂ ਬਾਅਦ ਵਿਅਕਤੀ ਨੂੰ ਜੋ ਘਰ-ਪਰਿਵਾਰ ਅਤੇ ਵਾਤਾਵਰਨ ਮਿਲਦਾ ਹੈ, ਉਸ ਮੁਤਾਬਕ ਉਹ ਕਰਮ ਕਰਦਾ ਰਹਿੰਦਾ ਹੈ

    ਜੇਕਰ ਕੋਈ ਵਿਅਕਤੀ ਚੰਗੇ ਕਰਮ ਕਰੇਗਾ ਤਾਂ ਉਸਨੂੰ ਇਨ੍ਹਾਂ ਦਾ ਸ਼ੁੱਭ ਫਲ ਮਿਲੇਗਾ ਜੇਕਰ ਕੋਈ ਵਿਅਕਤੀ ਬੁਰਾਈ ਦੇ ਕੰਮਾਂ ‘ਚ ਲਿਪਤ ਰਹਿੰਦਾ ਹੈ ਤਾਂ ਉਸ ਨੂੰ ਇਨ੍ਹਾਂ ਸਾਰੇ ਕੰਮਾਂ ਦੇ ਭਿਆਨਕ ਨਤੀਜੇ ਭੁਗਤਣੇ ਪੈਂਦੇ ਹਨ ਕੋਈ ਵੀ ਵਿਅਕਤੀ ਜੇਕਰ ਆਪਣੇ ਨਿੱਜੀ ਸਵਾਰਥ ਲਈ ਜਾਂ ਕਿਸੇ ਹੋਰ ਲਈ ਬੁਰਾ ਕੰਮ ਕਰਦਾ ਹੈ ਤਾਂ ਇਹ ਨਿਸ਼ਚਿਤ ਹੀ ਦੁੱਖ ਦੇਣ ਵਾਲੀ ਗੱਲ ਹੈ ਪਰ ਜਿਨ੍ਹਾਂ ਲੋਕਾਂ ਲਈ ਵਿਅਕਤੀ ਅਧਰਮ ਦੇ ਰਾਹ ‘ਤੇ ਚੱਲਦਾ ਹੈ ਉਹ ਸਾਰੇ ਲੋਕ ਵੀ ਮੌਤ ਵੇਲੇ ਉਸ ਦਾ ਸਾਥ ਛੱਡ ਦਿੰਦੇ ਹਨ ਇਸ ਲਈ ਕਦੇ ਵੀ ਕਿਸੇ ਵੀ ਹਾਲਤ ‘ਚ ਬੁਰੇ ਕੰਮਾਂ ਤੋਂ ਬਚਣਾ ਚਾਹੀਦਾ ਹੈ ਹਮੇਸ਼ਾ ਅਜਿਹੇ ਕੰਮ ਕਰੋ ਜਿਨ੍ਹਾਂ ਨਾਲ ਦੂਜਿਆਂ ਦਾ ਨੁਕਸਾਨ ਨਾ ਹੋਵੇ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.