ਮੈਂਟਲ ਪੈਂਡੇਮਿਕ ਨਾ ਬਣ ਜਾਵੇ ਆਨਲਾਈਨ ਪੜ੍ਹਾਈ

Study and Studnets

ਮੈਂਟਲ ਪੈਂਡੇਮਿਕ ਨਾ ਬਣ ਜਾਵੇ ਆਨਲਾਈਨ ਪੜ੍ਹਾਈ

ਡੈਲਟਾ ਤੋਂ ਬਾਅਦ ਹੁਣ ਨਵੇਂ ਕੋਵਿਡ ਵੈਰੀਅੰਟ ਓਮੀਕਰੋਨ ਦੇ ਸੰਕਟ ਸਬੰਧੀ ਦੁਨੀਆ ਭਰ ’ਚ ਫ਼ਿਰ ਤੋਂ ਚਿੰਤਾ ਦੀਆਂ ਲਕੀਰਾਂ ਉੱਭਰ ਆਈਆਂ ਹਨ ਭਾਰਤ ’ਚ ਵੀ ਹੁਣ ਜਦੋਂ ਓਮੀਕਰੋਨ ਦੇ ਮਾਮਲੇ ਵਧਣ ਲੱਗੇ ਹਨ, ਤਾਂ ਇਸ ਕਾਰਨ ਸਭ ਤੋਂ ਪਹਿਲਾਂ ਬੱਚਿਆਂ ਦੇ ਪ੍ਰਭਾਵਿਤ ਹੋਣ ਦੇ ਸ਼ੱਕ ਨੂੰ ਦੇਖਦੇ ਹੋਏ ਆਫ਼ਲਾਈਨ ਸਕੂਲੀ ਸਿੱਖਿਆ ਨੂੰ ਇੱਕ ਵਾਰ ਫ਼ਿਰ ਬਰੇਕ ਕਰਨ ਦਾ ਖਤਰਾ ਮੰਡਰਾਉਣ ਲੱਗਿਆ ਹੈ। ਜਿਕਰਯੋਗ ਹੈ ਕਿ ਦੇਸ਼ ’ਚ ਲਗਭਗ ਤਿੰਨ ਸਾਲ ’ਚ ਮੁਸ਼ਕਲ ਨਾਲ ਛੇ ਸੱਤ ਮਹੀਨੇ ਹੀ ਆਨਲਾਈਨ ਕਲਾਸਾਂ ਸ਼ੁਰੂ ਹੋਈਆਂ ਸਨ ਕਿ ਹੁਣ ਫ਼ਿਰ ਤੋਂ ਸਕੂਲਾਂ ਦੇ ਬੰਦ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਚੰਡੀਗੜ੍ਹ ਸਿੱਖਿਆ ਵਿਭਾਗ ਨੇ 20 ਦਸੰਬਰ ਤੋਂ ਸਾਰੇ ਜਨਤਕ ਤੇ ਪ੍ਰਾਈਵੇਟ ਸਕੂਲਾਂ ਨੂੰ ਤੁਰੰਤ ਬੰਦ ਕਰਨ ਦਾ ਐਲਾਨ ਕੀਤਾ ਹੈ ਪ੍ਰਸ਼ਾਸਨ ਨੇ ਵਧਦੇ ਕੋਰੋਨਾ ਕੇਸਾਂ ਤੇ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦਿੰਦੇ ਹੋਏ ਇਹ ਫੈਸਲਾ ਲਿਆ ਹੈ ਉੱਥੇ ਦਿੱਲੀ ਸਰਕਾਰ ਨੇ ਵੀ ਕੋਵਿਡ ਦੇ ਨਵੇਂ ਵੈਰੀਅੰਟ ਓਮੀਕਰੋਨ ਕਾਰਨ ਸਕੂਲਾਂ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਹੈ ਤੇ ਬੱਚਿਆਂ ਨੂੰ ਫ਼ਿਰ ਤੋਂ ਆਨਲਾਈਨ ਪੜ੍ਹਾਈ ਵੱਲ ਧੱਕ ਦਿੱਤਾ ਹੈ ਪਹਿਲਾਂ ਨਾ ਸਿਰਫ਼ ਸਾਡੇ ਦੇਸ਼ ਵਿੱਚ, ਸਗੋਂ ਪੂਰੀ ਦੁਨੀਆ ’ਚ ਕਦੇ ਵੀ ਆਨਲਾਈਨ ਸਿੱਖਿਆ ਦੇ ਮਾੜੇ ਪ੍ਰਭਾਵਾਂ ਨੂੰ ਲੈ ਕੇ ਵਿਚਕਾਰ ਵਟਾਂਦਰਾ ਨਹੀਂ ਕੀਤਾ ਗਿਆ।

ਫ਼ਿਲਹਾਲ, ਦਿੱਲੀ ’ਚ ਸਕੂਲਾਂ ਦੇ ਬੰਦ ਹੋਣ ਤੋਂ ਬਾਅਦ ਦੂਜੇ ਸੂਬਿਆਂ ਦੇ ਮਾਪਿਆਂ ਦੀ ਚਿੰਤਾ ਵਧਣ ਲੱਗੀ ਹੈ ਜ਼ਿਆਦਾਤਰ ਮਾਪੇ ਇਹ ਸੋਚ ਕੇ ਚਿੰਤਤ ਹਨ ਕਿ ਕੀ ਫ਼ਿਰ ਤੋਂ ਲਾਕਡਾਊਨ ਲੱਗੇਗਾ? ਅਤੇ ਕੀ ਸਕੂਲ ਫ਼ਿਰ ਤੋਂ ਬੰਦ ਹੋ ਜਾਣਗੇ? ਦਰਅਸਲ, ਕੋਵਿਡ-19 ਕਾਰਨ ਜਦੋਂ ਆਨਲਾਈਨ ਸਿੱਖਿਆ ਸ਼ੁਰੂ ਹੋਈ, ਤਾਂ ਇੱਕ ਸਮੇਂ ਬਾਅਦ ਇਸ ਦੇ ਕਈ ਨਕਾਰਾਤਮਕ ਪ੍ਰਭਾਵ ਦੇਖਣ ’ਚ ਆ ਰਹੇ ਹਨ ਹਾਲਾਂਕਿ ਘੱਟ ਸਮੇਂ ਲਈ ਆਨਲਾਈਨ ਸਿੱਖਿਆ ਦੀ ਵਰਤੋਂ ਐਨੀ ਖ਼ਤਰਨਾਕ ਨਹੀਂ ਰਹੀ, ਜਿੰਨਾ ਕੀ ਇਸ ਦੇ ਲੰਮੇ ਸਮੇਂ ਤੱਕ ਵਰਤੋਂ ਕਾਰਨ ਖਤਰੇ ਸਾਹਮਣੇ ਆ ਰਹੇ ਹਨ। ਇਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਬੱਚਿਆਂ ਦੇ ਮਾਨਸਿਕ ਤੇ ਸਰੀਰਕ ਸਿਹਤ ’ਤੇ ਦਿਖਾਈ ਦੇਣ ਲੱਗਾ ਹੈ ਮੋਬਾਇਲ, ਟੈਬਲੇਟ, ਕੰਪਿਊਟਰ ਆਦਿ ਦੀ ਸਕਰੀਨ ’ਤੇ ਲੰਮੀ ਮਿਆਦ ਤੱਕ ਸਮਾਂ ਬਿਤਾਉਣ ਨਾਲ ਬੱਚਿਆਂ ’ਚ ਮਾਨਸਿਕ ਤਣਾਅ, ਨਿਰਾਸ਼ਾ ਆਦਿ ਨਕਾਰਾਤਮਕ ਪ੍ਰਭਾਵ ਪੈਦਾ ਹੋ ਰਹੇ ਹਨ ਇਸ ਸਬੰਧੀ ਹਾਲ ਹੀ ’ਚ ਕੈਨਾਡਾ ’ਚ ਹੋਇਆ ਸੋਧ ਦੇਖਿਆ ਜਾਣਾ ਚਾਹੀਦਾ ਹੈ, ਜਿਸ ਦਾ ਨਤੀਜਾ ਬੇਹੱਦ ਡਰਾਉਣ ਵਾਲਾ ਹੈ ਟੌਰਾਂਟੋ ਸਥਿਤ ਹਸਪਤਾਲ ਫਾਰ ਸਿਕ ਚਿਲਡਰਨ ਦੇ ਮਾਹਿਰਾਂ ਨੇ ਆਪਣੇ ਸਰਵੇ ’ਚ ਵੱਖ-ਵੱਖ ਤਰ੍ਹਾਂ ਦੇ ਸਕਰੀਨ ਟਾਈਮ ਵਰਤੋਂ ਤੇ ਮਾਨਸਿਕ ਸਿਹਤ ਵਿਚਕਾਰ ਸਬੰਧ ਹੋਣ ਦਾ ਖੁਲਾਸਾ ਕੀਤਾ ਹੈ ਜਿਸ ’ਚ ਦੱਸਿਆ ਗਿਆ ਹੈ ਕਿ ਆਨਲਾਈਨ ਪੜ੍ਹਾਈ ਕਾਰਨ ਵੱਡੇ ਬੱਚਿਆਂ ’ਚ ਨੀਰਸਤਾ ਤੇ ਬੇਹੱਦ ਇਗਾਰਤਾ ਵਧਣ ਦਾ ਖਤਰਾ ਬਹੁਤ ਵਧ ਗਿਆ ਹੈ।

ਕੈਨੇਡਾ ’ਚ ਮਹਾਂਮਾਰੀ ਦੌਰਾਨ 2026 ਸਕੂਲੀ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਰਿਪੋਰਟ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਰਿਪੋਰਟ ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੇ ਹੀ ਮੁਹੱਈਆ ਕਰਵਾਈ ਸੀ ਰਿਪੋਰਟ ਦੇ ਡਾਟਾ ਵਿਸ਼ਲੇਸ਼ਣ ’ਚ ਉਨ੍ਹਾਂ ਨੇ ਦੱਸਿਆ ਕਿ ਵੱਡੀ ਉਮਰ ਦੇ ਵਿਦਿਆਰਥੀਆਂ ’ਚ ਮਾਪਿਆਂ ਵੱਲੋਂ ਦਿੱਤੀ ਗਈ ਰਿਪੋਰਟ ਤੇ ਨੀਰਸਤਾ ਤੇ ਚਿੰਤਾ ਵਧਣ ਦਰਮਿਆਨ ਸਪੱਸ਼ਟ ਸਬੰਧ ਹੈ ਅਧਿਐਨ ’ਚ ਸ਼ਾਮਲ ਵਿਗਿਆਨੀਆਂ ਨੇ ਇਹ ਵੀ ਦੱਸਿਆ ਕਿ ਮਹਾਂਮਾਰੀ ਦੌਰਾਨ ਛੋਟੇ ਬੱਚਿਆਂ ’ਚ ਜਿਆਦਾ ਦੇਰ ਤੱਕ ਸਕਰੀਨ ’ਤੇ ਟਾਈਮ ਸਪੈਂਟ ਕਰਨ ਨਾਲ, ਜਿਸ ’ਚ ਪੜ੍ਹਾਈ ਦੇ ਨਾਲ ਹੀ ਹੋਰ ਗੈਰ ਸਿੱਖਿਆ ਗਤੀਵਿਧੀਆਂ ਜਿਵੇਂ, ਗੇਮ ਖੇਡਣ ਨਾਲ ਵੀ ਭਾਰਤੀ ਮਾਤਰਾ ’ਚ ਨਿਰਸਤਾ, ਚਿੰਤਾ, ਵਿਹਾਰ ਸਬੰਧੀ ਸਮੱਸਿਆਵਾਂ ਤੇ ਅਤੀ ਸਰਗਰਮੀ ਦੀ ਸਮੱਸਿਆ ਦੇਖੀ ਗਈ ਸਾਡੇ ਦੇਸ਼ ’ਚ ਵੀ ਆਨਲਾਈਨ ਸਿੱਖਿਆ ਦੇ ਬੱਚਿਆਂ ’ਤੇ ਪ੍ਰਭਾਵ ਸਬੰਧੀ ਇੱਕ ਵਿਆਪਕ ਸੋਧ ਕਾਰਜ ਕੀਤਾ ਜਾਣਾ ਚਾਹੀਦਾ, ਜਿਸ ਨਾਲ ਕਿ ਅਸੀਂ ਵਸਤੂ ਸਥਿਤੀ ਨਾਲ ਸਮਾਂ ਰਹਿੰਦੇ ਜਾਣੂ ਹੋ ਸਕਣ।

ਮਾਪਿਆਂ ਦੀ ਰਾਇ ਲਈ ਜਾਣੀ ਚਾਹੀਦੀ ਹੈ ਸਰਕਾਰ ਨੂੰ ਸਕੂਲਾਂ ਨੂੰ ਬੰਦ ਕਰਨ ਤੋਂ ਪਹਿਲਾਂ ਮਾਪਿਆਂ ਦੀ ਰਾਇ ਲੈਣੀ ਚਾਹੀਦੀ ਹੈ ਮਾਪਿਆਂ ਦੇ ਫੈਸਲੇ ਨੂੰ ਜਾਣਨ ਲਈ ਇੱਕ ਲਿਖਿਤ ’ਚ ਫਾਰਮ ਭਰਵਾ ਕਰਕੇ ਸਰਵੇ ਕੀਤਾ ਜਾਣਾ ਚਾਹੀਦਾ ਹੈ ਉਸ ਤੋਂ ਬਾਅਦ ਹੀ ਸਕੂਲਾਂ ਨੂੰ ਬੰਦ ਕਰਨ ਜਾਂ ਨਾ ਕਰਨ ਵਰਗਾ ਕੋਈ ਵੱਡਾ ਫੈਸਲਾ ਲਿਆ ਜਾਣਾ ਚਾਹੀਦੀ ਹੈ ਇਸ ਗੱਲ ’ਤੇ ਗੌਰ ਕੀਤਾ ਜਾਣੀ ਚਾਹੀਦੀ ਹੈ ਕਿ ਜਿਆਦਾਤਰ ਮਾਪਿਆਂ ਦਾ ਕਹਿਣਾ ਹੈ ਕਿ ਸਾਵਧਾਨੀ ਨਾਲ ਕਲਾਸਾਂ ਚਾਲੂ ਰੱਖਣੀਆਂ ਚਾਹੀਦੀਆਂ ਹਨ। ਧਿਆਨ ਇਹ ਰੱਖਣਾ ਹੈ ਕਿ ਸਕੂਲ ਸੰਚਾਲਕਾਂ ਨੂੰ ਕੋਵਿਡ ਉਪਯੁਕਤ ਵਿਹਾਰ ਦਾ ਸਖਤੀ ਨਾਲ ਪਾਲਣ ਕਰਨਾ ਚਾਹੀਦਾ ਹੈ ਨਾਲ ਹੀ ਸ਼ਾਸਨ ਪ੍ਰਸ਼ਾਸਨ ਵੱਲੋਂ ਬਰਾਬਰ ਨਿਗਰਾਨੀ ਕੀਤੀ ਜਾਵੇ ਤਾਂ ਸੰਭਾਵਿਤ ਕਿਸੇ ਵੱਡੇ ਖਤਰੇ ਤੋਂ ਬਚਿਆ ਜਾ ਸਕਦਾ ਹੈ ਸ਼ਾਸਨ ਪ੍ਰਸ਼ਾਸਨ ਨੂੰ ਸਿਰਫ਼ ਆਪਣੇ ਪੱਧਰ ’ਤੇ ਹੀ ਇਸ ਫੈਸਲੇ ਨੂੰ ਤੁਰੰਤ ਹੀ ਨਹੀਂ ਲੈਣਾ ਚਾਹੀਦਾ ਇਸ ’ਚ ਵੀ ਜੇਕਰ ਮਾਪਿਆਂ ਦੀ ਰਾਇ ਅਨੁਸਾਰ ਜੋ ਮਾਪੇ ਨਿਯਮਿਤ ਕਲਾਸਾਂ ’ਚ ਆਪਣੇ ਬੱਚਿਆਂ ਨੂੰ ਭੇਜਣਾ ਚਾਹੁੰਦੇ ਹਨ ਉਨ੍ਹਾਂ ਬੱਚਿਆਂ ਦੀ ਪੜ੍ਹਾਈ ਨਿਯਮਿਤ ਤੌਰ ’ਤੇ ਚਾਲੂ ਕਰ ਦੇਣੀ ਚਾਹੀਦੀ ਹੈ ਤੇ ਉਸ ’ਚ ਵੀ ਬੱਚਿਆਂ ਦੀ ਹਾਜ਼ਰੀ ਦੇ ਆਧਾਰ ’ਤੇ ਇੱਕ ਦਿਨ ਛੱਡ ਕੇ ਸਕੂਲ ਆਉਣ ਦਾ ਬਦਲ ਦਿੱਤਾ ਜਾਣਾ ਚਾਹੀਦਾ ਹੈ, ਜਿਸ ਨਾਲ ਉਹ ਨਿਯਮਿਤ ਕਲਾਸ ਰੂਮ ਨਾਲ ਜੁੜੇ ਰਹਿ ਸਕਦੇ ਹਨ।

ਘਰ ’ਚ ਵੀ ਬੱਚਿਆਂ ਦੀ ਸੁਰੱਖਿਆ ਦੀ ਗਾਰੰਟੀ ਨਹੀਂ, ਇੱਥੇ ਸਿਹਤ ਮਾਹਿਰਾਂ ਦੀ ਇੱਕ ਹੋਰ ਬਹੁਤ ਹੀ ਮਹੱਤਵਪੂਰਨ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਜਿਸ ’ਚ ਉਨ੍ਹਾਂ ਨੇ ਇਹ ਸ਼ੱਕ ਪ੍ਰਗਟ ਕੀਤਾ ਹੈ ਕਿ ਬੱਚਿਆਂ ਨੂੰ ਘਰ ’ਚ ਹੀ ਰੱਖਣਾ ਵੀ ਇਸ ਗੱਲ ਦੀ ਗਾਰੰਟੀ ਨਹੀਂ ਹੈ ਕਿ ਉਹ ਕੋਵਿਡ ਪੀੜਤ ਨਹੀਂ ਹੋਣਗੇ ਘਰ ਦੀ ਬਜਾਇ ਸਕੂਲਾਂ ’ਚ ਕੋਵਿਡ ਸੁਰੱਖਿਆ ਨਿਯਮਾਂ ਦਾ ਪਾਲਣ ਜਿਆਦਾ ਸਹੀ ਤਰੀਕੇ ਨਾਲ ਕੀਤਾ ਜਾ ਸਕਦਾ ਹੈ । ਘਰ ’ਚ ਅਕਸਰ ਪਰਿਵਾਰ ਤੇ ਦੂਜੇ ਪਰਿਵਾਰਕ ਮੈਂਬਰ ਭੀੜਭਾੜ ਵਾਲੀਆਂ ਥਾਵਾਂ ਜਿਵੇਂ ਬਜ਼ਾਰ, ਸ਼ਾਦੀ ਸਮਾਰੋਹ ਜਾਂ ਦੂਜੇ ਰਿਸ਼ਤੇਦਾਰਾਂ ਤੇ ਮਿੱਤਰਾਂ ਨਾਲ ਲਗਾਤਾਰ ਮਿਲਦੇ ਰਹਿੰਦੇ ਹਨ ਫ਼ਿਰ ਉਹ ਜਦੋਂ ਘਰ ਆਉਂਦੇ ਹਨ ਤਾਂ ਬੱਚਿਆਂ ਨਾਲ ਉਨ੍ਹਾਂ ਦੀ ਮੁਲਾਕਾਤ ਵਾਇਰਸ ਦੀ ਸੰਭਾਵਨਾ ਨੂੰ ਹੋਰ ਜਿਆਦਾ ਵਧਾ ਦਿੰਦੀ ਹੈ ਉਂਜ ਵੀ ਘਰਾਂ ’ਚ ਕੋਵਿਡ-19 ਨੀਯਮਾਂ ਦੀ ਸਖਤੀ ਨਾਲ ਪਾਲਣਾ ਨਹੀਂ ਕਰਵਾਈ ਜਾ ਸਕਦੀ ਕਿਉਂਕਿ ਇਹ ਉਨ੍ਹਾਂ ਦਾ ਇੱਥੇ ਨਿੱਜੀ ਮਾਮਲਾ ਰਹਿ ਜਾਂਦਾ ਹੈ ਇਸ ਲਈ ਸਰਵੋਤਮ ਉਪਾਅ ਇਹੀ ਹੈ ਕਿ ਬੱਚਿਆਂ ਦਾ ਟੀਕਾਕਰਨ ਜਲਦ ਤੋਂ ਜਲਦ ਸ਼ੁਰੂ ਕਰਕੇ ਸਿੱਖਿਆ ਸੰਸਥਾਵਾਂ ਨੂੰ ਆਫ਼ਲਾਈਨ ਪੜ੍ਹਾਈ ਲਈ ਚਾਲੂ ਰੱਖਿਆ ਜਾਣਾ ਚਾਹੀਦਾ ਹੈ ਇਨ੍ਹਾਂ ਤਮਾਮ ਗੱਲਾਂ ਨੂੰ ਧਿਆਨ ’ਚ ਰੱਖਦਿਆਂ ਬੱਚਿਆਂ ਦੀ ਸੁਰੱਖਿਆ ਤੇ ਸਿੱਖਿਆ ਸਬੰਧੀ ਫੈਸਲਾ ਕੀਤਾ ਜਾਣਾ ਚਾਹੀਦਾ ਹੈ।

ਨਰਪਤਦਾਨ ਬਾਰਹਠ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ