ਨਸੀਹਤ: ਨਹਿਰਾਂ, ਟੋਭਿਆਂ ’ਚ ਨਾ ਨਹਾਓ
ਵਧਦੀ ਹੋਈ ਗਰਮੀ ਤੋਂ ਰਾਹਤ ਪਾਉਣ ਲਈ ਨੌਜਵਾਨ ਨਹਿਰਾਂ, ਕੱਸੀਆਂ ਅਤੇ ਦਰਿਆਵਾਂ ’ਤੇ ਜਾ ਕੇ ਗਰਮੀ ਤੋਂ ਰਾਹਤ ਪਾਉਣ ਲਈ ਸਾਰਾ-ਸਾਰਾ ਦਿਨ ਨਹਾਉਂਦੇ ਰਹਿੰਦੇ ਹਨ। ਕਈ ਵਾਰ ਤੇਜ ਵਹਾਅ ਦੇ ਵਿਚ ਤੈਰਾਕੀ ਦੀ ਮੁਹਾਰਤ ਰੱਖਣ ਵਾਲੇ ਨੌਜਵਾਨ ਵੀ ਫਸ ਜਾਂਦੇ ਹਨ, ਜਿਸ ਕਰਕੇ ਆਏ ਸਾਲ ਪੰਜਾਬ ਅੰਦਰ ਕਈ ਨੌਜਵਾਨਾਂ ਦੀਆਂ ਮੌਤਾਂ ਹੁੰਦੀਆਂ ਹਨ। ਗਰਮੀ ਤੋਂ ਬਚਾਅ ਲਈ ਸਾਨੂੰ ਆਪਣੀ ਜ਼ਿੰਦਗੀ ਖਤਰੇ ਵਿਚ ਨਹੀਂ ਪਾਉਣੀ ਚਾਹੀਦੀ।
ਗਰਮੀ ਤੋਂ ਬਚਾਅ ਲਈ ਸਾਨੂੰ ਹੋਰ ਹੱਲ ਲੱਭਣੇ ਚਾਹੀਦੇ ਹਨ, ਜਿਸ ਨਾਲ ਸਾਨੂੰ ਕੋਈ ਨੁਕਸਾਨ ਨਾ ਹੋਵੇ, ਨਾਲ ਹੀ ਗਰਮੀ ਤੋਂ ਬਚਿਆ ਜਾ ਸਕੇ। ਇਸ ਦੇ ਨਾਲ ਹੀ ਮਾਪਿਆਂ ਨੂੰ ਵੀ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਕਦੇ ਵੀ ਅਜਿਹੀ ਗਲਤੀ ਨਹੀਂ ਕਰਨੀ ਜਿਸ ਨਾਲ ਪਰਿਵਾਰ ਨੂੰ ਘਾਟਾ ਪੈ ਜਾਵੇ। ਬੱਚਿਆਂ ਨੂੰ ਗਰਮੀ ਤੋਂ ਬਚਾਅ ਲਈ ਹੋਰ ਢੁੱਕਵੇਂ ਤਰੀਕੇ ਦੱਸਣੇ ਚਾਹੀਦੇ ਹਨ, ਹੋ ਸਕੇ ਤਾਂ ਆਪਣੇ ਘਰ, ਖੇਤਾਂ ਆਦਿ ਥਾਵਾਂ, ਜਿੱਥੇ ਵੀ ਉਚਿਤ ਹੋਵੇ, ਰੁੱਖ ਲਾਉਣੇ ਅਤੇ ਉਨ੍ਹਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਗਰਮੀਆਂ ਵਿਚ ਸਭ ਤੋਂ ਵੱਡਾ ਸਹਾਰਾ ਰੁੱਖ ਹੀ ਹੁੰਦੇ ਹਨ।
ਪਰਮਜੀਤ ਸੰਧੂ ਥੇਹ ਤਿੱਖਾ, ਗੁਰਦਾਸਪੁਰ
ਮੋ. 94644-27651
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ